ਮੁੰਬਈ — ਚੀਨ ਦੀ ਦਿੱਗਜ ਈ-ਕਾਮਰਸ ਕੰਪਨੀ ਅਲੀਬਾਬਾ ਦੇ ਸਹਿ-ਬਾਨੀ ਅਤੇ ਚੀਫ ਜੈਕ ਮਾ ਆਪਣੇ 55ਵੇਂ ਜਨਮਦਿਨ ਯਾਨੀ 10 ਸਤੰਬਰ 2019 ਨੂੰ ਰਿਟਾਇਰ ਹੋ ਰਹੇ ਹਨ। ਉਹ ਅੱਜ ਆਪਣੇ ਜਨਮਦਿਨ 'ਤੇ ਕੰਪਨੀ ਨੂੰ ਅਲਵਿਦਾ ਕਹਿ ਦੇਣਗੇ। ਅਲੀਬਾਬਾ ਸ਼ੁਰੂ ਕਰਨ ਤੋਂ ਪਹਿਲਾਂ ਅਧਿਆਪਕ ਰਹੇ ਜੈਕ ਮਾ ਇਕ ਵਾਰ ਫਿਰ ਸਿੱਖਿਆ ਦੇ ਜ਼ਰੀਏ ਮਨੁੱਖਾਂ ਦੀ ਸੇਵਾ ਕਰਨਗੇ। ਜੈਕ ਮਾ ਨੇ ਰਿਟਾਇਰਮੈਂਟ ਲਈ ਇਹ ਦਿਨ ਇਸ ਲਈ ਚੁਣਿਆ ਕਿਉਂਕਿ ਇਹ ਦਿਨ ਚੀਨ 'ਚ ਅਧਿਆਪਕ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਜੈਕ ਦੀਆਂ ਹੋਰ ਖਾਸ ਗੱਲਾਂ।
ਜਨਮ ਅਤੇ ਸਿੱਖਿਆ
ਜੈਕ ਮਾ ਦਾ ਜਨਮ ਬਹੁਤ ਹੀ ਸਾਧਾਰਨ ਪਰਿਵਾਰ 'ਚ ਹੋਇਆ ਸੀ। ਉਸਦੇ ਮਾਤਾ-ਪਿਤਾ ਘੱਟ ਪੜ੍ਹੇ-ਲਿਖੇ ਸਨ। ਉਸਦੇ ਪਿਤਾ ਨੇ ਸਿਰਫ 40 ਡਾਲਰ ਮਹੀਨਾਵਾਰ ਰਿਟਾਇਰਮੈਂਟ ਅਲਾਊਂਸ ਨਾਲ ਪਰਿਵਾਰ ਦਾ ਗੁਜ਼ਾਰਾ ਕੀਤਾ। ਜੈਕ ਮਾ ਨੇ 30 ਥਾਵਾਂ 'ਤੇ ਨੌਕਰੀ ਲਈ ਅਰਜ਼ੀ ਦਿੱਤੀ ਸੀ ਅਤੇ ਉਨ੍ਹਾਂ ਨੂੰ ਹਰ ਥਾਂ ਤੋਂ ਖਾਰਜ ਕਰ ਦਿੱਤਾ ਗਿਆ ਸੀ। ਚੀਨ 'ਚ ਕੇ.ਐਫ.ਸੀ. ਦੀ ਇਕ ਬ੍ਰਾਂਚ ਖੁੱਲ੍ਹਣ ਵਾਲੀ ਸੀ। ਇਸ 'ਚ 24 ਲੋਕ ਇੰਟਰਵਿਊ ਦੇਣ ਲਈ ਗਏ ਸਨ। 23 ਲੋਕਾਂ ਨੂੰ ਚੁਣ ਲਿਆ ਗਿਆ ਸਿਰਫ ਜੈਕ ਮਾ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਇਕ ਦੋ ਵਾਰ ਨਹੀਂ ਸਗੋਂ 10 ਵਾਰ ਹਾਰਵਰਡ ਬਿਜ਼ਨੈੱਸ ਸਕੂਲ 'ਚ ਦਾਖਿਲੇ ਲਈ ਅਰਜ਼ੀ ਦਿੱਤੀ ਪਰ ਉਨ੍ਹਾਂ ਨੂੰ ਹਰ ਵਾਰ ਮਨ੍ਹਾਂ ਕਰ ਦਿੱਤਾ ਗਿਆ।
ਬਣੇ ਅੰਗ੍ਰੇਜ਼ੀ ਦੇ ਅਧਿਆਪਕ
ਜੈਕ ਮਾ ਚੀਨ 'ਚ ਅੰਗ੍ਰੇਜ਼ੀ ਦੇ ਅਧਿਆਪਕ ਬਣੇ ਜਿਥੇ ਬਹੁਤ ਘੱਟ ਲੋਕ ਇਸ ਭਾਸ਼ਾ ਨੂੰ ਬੋਲਦੇ ਅਤੇ ਜਾਣਦੇ ਹਨ। ਉਨ੍ਹਾਂ ਦਾ ਸ਼ੁਰੂਆਤੀ ਦੌਰ ਬਹੁਤ ਹੀ ਸੰਘਰਸ਼ ਵਾਲਾ ਸੀ। ਉਨ੍ਹਾਂ ਦੇ ਸ਼ਹਿਰ 'ਚ ਗੋਂਗਝੋਊ ਦੇ ਹੋਟਲਾਂ 'ਚ ਕਈ ਵਾਰ ਅੰਗ੍ਰੇਜ਼ੀ ਸੈਲਾਨੀ ਆਉਂਦੇ ਸਨ, ਜੈਕ ਮਾ ਕੋਸ਼ਿਸ਼ ਕਰਦੇ ਸਨ ਕਿ ਉਹ ਉਨ੍ਹਾਂ ਦਾ ਗਾਈਡ ਬਣ ਜਾਣ। ਇਸ ਲਈ ਉਹ ਰੋਜ਼ ਸਾਈਕਲ 'ਤੇ 70 ਕਿਲੋਮੀਟਰ ਤੱਕ ਦੀ ਯਾਤਰਾ ਕਰਦੇ ਸਨ। ਇਨ੍ਹਾਂ ਸੈਲਾਨੀ ਦੇ ਸੰਪਰਕ 'ਚ ਰਹਿਣ ਨਾਲ ਉਨ੍ਹਾਂ ਦੀ ਅਗ੍ਰੇਜ਼ੀ 'ਚ ਚੰਗਾ ਸੁਧਾਰ ਹੋ ਗਿਆ।
ਅਲੀਬਾਬਾ ਦੀ ਸ਼ੁਰੂਆਤ
ਅਲੀਬਾਬਾ ਦਾ ਕਾਰੋਬਾਰ 18 ਲੋਕਾਂ ਨੇ ਮਿਲ ਕੇ ਇਕ ਛੋਟੇ ਜਿਹੇ ਅਪਾਰਟਮੈਂਟ ਤੋਂ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਇਸ ਲਈ ਦੋਸਤਾਂ ਕੋਲੋਂ 60 ਹਜ਼ਾਰ ਡਾਲਰ(ਕਰੀਬ 43 ਲੱਖ ਰੁਪਏ) ਉਧਾਰ ਲਏ ਸਨ। ਜੈਕ ਮਾ ਨੂੰ ਉਮੀਦ ਸੀ ਕਿ ਇੰਟਰਨੈੱਟ ਅਧਾਰਿਤ ਸਮਾਨਾਂ ਨੂੰ ਵੇਚਣ ਦਾ ਕਾਰੋਬਾਰ ਜ਼ਰੂਰ ਚੱਲੇਗਾ। ਜਿਸ ਸਮੇਂ ਉਨ੍ਹਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ, ਉਸ ਸਮੇਂ ਚੀਨ 'ਚ ਮੁਸ਼ਕਲ ਨਾਲ ਸਿਰਫ ਇਕ ਫੀਸਦੀ ਲੋਕਾਂ ਕੋਲ ਇੰਟਰਨੈੱਟ ਦੀ ਪਹੁੰਚ ਸੀ। ਅਗਲੇ 20 ਸਾਲਾਂ 'ਚ ਉਨ੍ਹਾਂ ਦੀ ਕੰਪਨੀ ਚੀਨ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ 'ਚ ਸ਼ਾਮਲ ਹੋ ਗਈ।
ਚੀਨ ਦੇ ਸਭ ਤੋਂ ਅਮੀਰ ਵਿਅਕਤੀ
ਜੈਕ ਮਾ ਦੀ ਕੰਪਨੀ ਅਲੀਬਾਬਾ ਨੇ ਇੰਟਰਨੈੱਟ ਦੇ ਵਿਸਥਾਰ ਦੇ ਨਾਲ ਤੇਜ਼ੀ ਨਾਲ ਸਫਲਤਾ ਹਾਸਲ ਕੀਤੀ। ਦੋ ਦਹਾਕਿਆਂ ਅੰਦਰ ਉਨ੍ਹਾਂ ਦੀ ਕੰਪਨੀ ਦੁਨੀਆ ਦੀਆਂ ਵੱਡੀਆਂ ਕੰਪਨੀਆਂ 'ਚ ਸ਼ਾਮਲ ਹੋ ਗਈ। ਉਨ੍ਹਾਂ ਦੀ ਕੰਪਨੀ ਦੀ ਵੈਲਿਓ ਕਰੀਬ 420.8 ਅਰਬ ਡਾਲਰ(ਕਰੀਬ 30,284 ਅਰਬ ਰੁਪਏ) ਹੈ। ਜੈਕ ਮਾ ਚੀਨ ਦੇ ਸਭ ਤੋਂ ਅਮੀਰ ਵਿਅਕਤੀ ਹਨ। ਫੋਰਬਸ ਦੇ ਮੁਤਾਬਕ ਮਾ ਦੀ ਕੁੱਲ ਜਾਇਦਾਦ 36.6 ਬਿਲਿਅਨ ਡਾਲਰ(ਕਰੀਬ 2,639 ਅਰਬ ਰੁਪਏ) ਹੈ।
RBI ਦਾ ਬੈਂਕਾਂ ਨੂੰ ਅਲਟੀਮੇਟਮ, ਓਵਰਡ੍ਰਾਫਟ 'ਤੇ ਨਾ ਲੁਕਾਓ ਸੱਚ
NEXT STORY