ਨਵੀਂ ਦਿੱਲੀ—ਵਿੱਤ ਮੰਤਰੀ ਅਰੁਣ ਜੇਤਲੀ ਨੇ ਮੰਗਲਵਾਰ ਨੂੰ ਜਨਤਕ ਖੇਤਰ ਦੇ ਬੈਂਕਾਂ ਨੂੰ ਧੋਖਾਧੜੀ ਕਰਨ ਅਤੇ ਜਾਣ ਬੁੱਝ ਕੇ ਕਰਜ਼ ਨਾ ਵਾਪਸ ਕਰਨ ਵਾਲਿਆਂ ਵਿਰੁੱਧ ਠੋਸ ਕਦਮ ਚੁੱਕਣ ਨੂੰ ਕਿਹਾ ਹੈ। ਵਿੱਤ ਮੰਤਰੀ ਨੇ ਵਿਸ਼ਵਾਸ ਜਤਾਇਆ ਕਿ ਅਰਥਵਿਵਸਥਾ 'ਚ ਲਿਖਾ-ਪੜ੍ਹੀ ਨਾਲ ਸੰਗਠਿਤ ਢੰਗ ਨਾਲ ਕਾਰੋਬਾਰ ਦਾ ਵਿਸਤਾਰ ਹੋਣ ਨਾਲ ਭਾਰਤ ਨੂੰ 8 ਫੀਸਦੀ ਦੀ ਦਰ ਨਾਲ ਮਜ਼ਬੂਤ ਆਰਥਿਕ ਵਾਧਾ ਹਾਸਲ ਕਰਨ 'ਚ ਮਦਦ ਮਿਲੇਗੀ।

ਵਿੱਤ ਮੰਤਰੀ ਦੁਆਰਾ ਕੀਤੇ ਗਏ ਟਵੀਟ 'ਚ ਕਿਹਾ ਗਿਆ ਹੈ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਬੈਂਕਾਂ ਨੂੰ ਕਿਹਾ ਕਿ ਉਹ ਕਰਜ਼ ਦੇਣ ਦਾ ਕੰਮ ਪੂਰੀ ਇਮਾਨਦਾਰੀ ਨਾਲ ਕਰਨ ਅਤੇ ਬੈਂਕਾਂ 'ਚ ਜੋ ਭਰੋਸਾ ਕੀਤਾ ਗਿਆ ਹੈ ਉਸ ਨੂੰ ਸਹੀ ਸਾਬਤ ਕਰਨ ਲਈ ਧੋਖਾ-ਧੜੀ ਕਰਨ ਅਤੇ ਜਾਣ ਬੁਝ ਕੇ ਕਰਜ਼ ਵਾਪਸ ਨਾ ਕਰਨ ਵਾਲਿਆਂ ਵਿਰੁੱਧ ਠੋਸ ਕਾਰਵਾਈ ਕਰਨ। ਬੈਂਕਾਂ ਨੂੰ ਹਰ ਵੇਲੇ ਅਜਿਹੇ ਸੰਸਥਾਨ ਦੇ ਰੂਪ 'ਚ ਦਿਖਾਉਣਾ ਚਾਹੀਦਾ ਹੈ ਜੋ ਕਿ ਪੂਰੀ ਈਮਾਨਦਾਰੀ ਅਤੇ ਸੂਝ-ਬੂਝ ਨਾਲ ਕਰਜ਼ਾ ਦਿੰਦੇ ਹਨ।

ਵਿੱਤ ਮੰਤਰੀ ਦੀ ਜਨਤਕ ਖੇਤਰ ਦੀਆਂ ਬੈਂਕਾਂ ਨਾਲ ਇਹ ਸਮੀਖਿਆ ਬੈਠਕ ਅਜਿਹੇ ਸਮੇਂ ਹੋਈ ਹੈ ਜਦ 'ਵੈਕਲਪਿਕ ਪ੍ਰਣਾਲੀ' ਨੇ ਜਨਤਕ ਖੇਤਰ ਦੇ ਤਿੰਨ ਬੈਂਕਾਂ ਬੈਂਕ ਆਫ ਬੜੌਦਾ, ਵਿਜਯ ਬੈਂਕ ਅਤੇ ਦੇਨਾ ਬੈਂਕ ਦੇ ਰਲੇਂਵੇਂ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਵੈਸ਼ਵਿਕ ਆਕਾਰ ਦੇ ਮਜ਼ਬੂਤ ਅਤੇ ਵੱਡੇ ਬੈਂਕ ਬਣਾਉਣ ਦੀ ਨਜ਼ਰ ਨਾਲ ਕੀਤਾ ਗਿਆ ਹੈ। ਬੈਂਕਾਂ ਨੇ ਕਿਹਾ ਜਿਥੇ ਤੱਕ ਉਨ੍ਹਾਂ ਦੇ ਫਸੇ ਕਰਜ਼ ਦੀ ਗੱਲ ਹੈ, ਇਸ ਦੀ ਵਸੂਲੀ ਲਈ ਕੋਸ਼ਿਸ਼ਾਂ ਤੇਜ਼ ਕੀਤੀਆਂ ਗਈਆਂ ਹਨ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਬੈਂਕਾਂ ਨੇ ਪੁਰਾਣੇ ਫਸੇ ਕਰਜ਼ 'ਚੋਂ 36,551 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ। ਪਿਛਲੇ ਸਾਲ ਦੀ ਇਸ ਤਿਮਾਹੀ 'ਚ ਕੀਤੀ ਗਈ ਵਸੂਲੀ ਦੇ ਮੁਕਾਬਲੇ ਇਹ ਰਾਸ਼ੀ 49 ਫੀਸਦੀ ਜ਼ਿਆਦਾ ਹੈ। ਪਿਛਲੇ ਵਿੱਤੀ ਸਾਲ 2017-18 'ਚ ਬੈਂਕਾਂ ਨੇ ਕੁਲ 74,562 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ।
ਯਾਤਰੀਆਂ ਦੀ ਸੁਵਿਧਾ ਲਈ ਰੇਲਵੇ ਨੇ ਕੀਤੇ ਇਹ ਬਦਲਾਅ, ਪੜ੍ਹੋ ਖਬਰ
NEXT STORY