ਗੈਜੇਟ ਡੈਸਕ- ਭਾਰਤੀ ਬ੍ਰਾਂਡ ਲਾਵਾ, ਜੋ ਆਪਣੇ ਕਿਫਾਇਤੀ ਆਡੀਓ ਪ੍ਰੋਡਕਟਸ ਪ੍ਰੋਬਡਸ ਲਈ ਜਾਣਿਆ ਜਾਂਦਾ ਹੈ, ਨੇ ਗਾਹਕਾਂ ਲਈ ਇਕ ਖਾਸ ਪੇਸ਼ਕਸ਼ ਲਿਆਈ ਹੈ। ਕੰਪਨੀ ਨੇ ਆਡੀਓ ਕੈਟਾਗਰੀ ‘ਚ ਇੰਡਸਟਰੀ ਦਾ ਪਹਿਲਾ 30 ਦਿਨਾਂ ਟ੍ਰਾਇਲ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਅਧੀਨ, ਚੁਨਿੰਦਾ ਪ੍ਰੋਬਡਸ ਮਾਡਲ ਗਾਹਕ 30 ਦਿਨ ਤੱਕ ਇਸਤੇਮਾਲ ਕਰ ਕੇ ਵੇਖ ਸਕਦੇ ਹਨ। ਜੇਕਰ ਪ੍ਰੋਡਕਟ ਪਸੰਦ ਨਾ ਆਏ, ਤਾਂ ਬਿਨਾਂ ਕੋਈ ਸਵਾਲ-ਜਵਾਬ ਕੀਤੇ, ਉਹ ਵਾਪਸ ਕਰ ਸਕਦੇ ਹਨ ਅਤੇ ਪੂਰਾ ਰਿਫੰਡ ਲੈ ਸਕਦੇ ਹਨ।
ਇਹ ਵੀ ਪੜ੍ਹੋ : ਬਿਨਾਂ Recharge ਕੀਤੇ ਕਿੰਨੇ ਦਿਨਾਂ ਤੱਕ ਚੱਲਦੀ ਹੈ SIM, ਜਾਣੋ ਕੀ ਹੈ ਨਿਯਮ
15 ਅਗਸਤ ਤੋਂ ਸ਼ੁਰੂਆਤ
ਇਹ ਸਕੀਮ 15 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ ਇਕ ਮਹੀਨੇ ਤੱਕ ਲਾਗੂ ਰਹੇਗੀ। ਇਸ ਦੌਰਾਨ, ਐਮਾਜ਼ੋਨ ਜਾਂ ਲਾਵਾ ਦੇ ਅਧਿਕਾਰਕ ਈ-ਸਟੋਰ ਤੋਂ ਖਰੀਦੇ ਗਏ ਚੁਨਿੰਦਾ ਪ੍ਰੋਡਕਟਸ 'ਤੇ ਇਹ ਸੁਵਿਧਾ ਮਿਲੇਗੀ। ਪ੍ਰੋਡਕਟ ਵਾਪਸੀ ਲਈ ਕੋਈ ਵਾਧੂ ਸ਼ਰਤ ਨਹੀਂ ਹੋਵੇਗੀ ਅਤੇ ਘਰ ਤੋਂ ਹੀ ਰਿਟਰਨ ਪਿਕਅੱਪ ਹੋ ਜਾਵੇਗਾ।
ਇਹ ਵੀ ਪੜ੍ਹੋ : iPhone 17 ਦੀ ਲਾਂਚ ਤੋਂ ਪਹਿਲਾਂ ਮੂਧੇ ਮੂੰਹ ਡਿੱਗੀਆਂ ਆਈਫੋਨ 16 ਦੀਆਂ ਕੀਮਤਾਂ! ਜਾਣੋ ਨਵਾਂ Price
ਕਿਹੜੇ ਪ੍ਰੋਡਕਟਸ ‘ਤੇ ਆਫਰ
ਲਾਵਾ ਦੇ ਮੁਤਾਬਕ, ਇਹ ਸੁਵਿਧਾ Probuds N21 (ਨੈਕਬੈਂਡ ਕੈਟਾਗਰੀ) ਅਤੇ Probuds T24 (ਈਅਰਬਡਸ ਕੈਟਾਗਰੀ) ‘ਤੇ ਲਾਗੂ ਹੋਵੇਗੀ। Probuds T24 ਦੀ ਐਮਾਜ਼ੋਨ ‘ਤੇ ਕੀਮਤ ਸਿਰਫ਼ 1299 ਰੁਪਏ ਹੈ। ਇਹ TWS ਈਅਰਬਡਸ 45 ਘੰਟਿਆਂ ਤੱਕ ਦਾ ਪਲੇਟਾਈਮ ਦਿੰਦੇ ਹਨ ਅਤੇ ਸਿਰਫ਼ 10 ਮਿੰਟ ਚਾਰਜ ‘ਚ ਲੰਬੇ ਸਮੇਂ ਲਈ ਇਸਤੇਮਾਲ ਕੀਤੇ ਜਾ ਸਕਦੇ ਹਨ। ਇਨ੍ਹਾਂ ‘ਚ 10mm ਡਾਇਨੈਮਿਕ ਬੇਸ ਡਰਾਈਵਰ ਅਤੇ ਡੁਅਲ ਡਿਵਾਈਸ ਕਨੈਕਟਿਵਿਟੀ ਵੀ ਹੈ।
ਗਾਹਕਾਂ ਲਈ ਵੱਡਾ ਫਾਇਦਾ
ਆਮ ਤੌਰ ‘ਤੇ ਛੋਟੇ ਗੈਜਟਸ ‘ਤੇ ਕੰਪਨੀਆਂ ਕੇਵਲ 6 ਮਹੀਨੇ ਦੀ ਵਾਰੰਟੀ ਦਿੰਦੀਆਂ ਹਨ ਪਰ ਲਾਵਾ ਦਾ ਇਹ ਕਦਮ ਉਨ੍ਹਾਂ ਲਈ ਖਾਸ ਹੈ ਜੋ ਖਰੀਦ ਤੋਂ ਪਹਿਲਾਂ ਪ੍ਰੋਡਕਟ ਟੈਸਟ ਕਰਨਾ ਚਾਹੁੰਦੇ ਹਨ। ਇਹ ਸਕੀਮ ਗਾਹਕਾਂ ਨੂੰ ਬਿਨਾਂ ਜੋਖਮ ਖਰੀਦਦਾਰੀ ਦਾ ਮੌਕਾ ਦੇਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਨਾਂ Recharge ਕੀਤੇ ਕਿੰਨੇ ਦਿਨਾਂ ਤੱਕ ਚੱਲਦੀ ਹੈ SIM, ਜਾਣੋ ਕੀ ਹੈ ਨਿਯਮ
NEXT STORY