ਨਵੀਂ ਦਿੱਲੀ - ਸਾਲ 2024-25 ਦਾ ਆਰਥਿਕ ਸਰਵੇਖਣ (Economic Survey) 31 ਜਨਵਰੀ ਨੂੰ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਰਿਪੋਰਟ ਭਾਰਤ ਦੀ ਆਰਥਿਕਤਾ ਦਾ ਵਿਆਪਕ ਵਿਸ਼ਲੇਸ਼ਨ ਕਰੇਗੀ ਅਤੇ ਆਰਥਿਕ ਵਿਕਾਸ, ਵਿਕਾਸ ਦਰ, ਪ੍ਰਮੁੱਖ ਸੇਕਟਰਸ ਵਰਗੇ ਐਗਰੀਕਲਚਰ, ਇੰਡਸਟਰੀ ਅਤੇ ਸਰਵਿਸ ਸੇਟਰ ਦੀ ਸਥਿਤੀ 'ਤੇ ਰੌਸ਼ਨੀ ਪਾਵੇਗੀ।
ਇਹ ਵੀ ਪੜ੍ਹੋ : ਸੋਨੇ ਦੇ ਨਿਵੇਸ਼ਕਾਂ ਲਈ ਵੱਡੀ ਖ਼ੁਸ਼ਖ਼ਬਰੀ! 4657 ਰੁਪਏ ਮਹਿੰਗਾ ਹੋ ਗਿਆ Gold
ਇਸ ਸਰਵੇ ਨੂੰ ਮੁੱਖ ਆਰਥਿਕ ਸਲਾਹਕਾਰ ਵੀ. ਅਨੰਤ ਨਾਗੇਸ਼ਵਰਨ ਦੀ ਦੇਖਰੇਖ ਵਿੱਚ ਤਿਆਰ ਕੀਤਾ ਗਿਆ ਹੈ, ਜਿਸ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿਚ ਪੇਸ਼ ਕਰੇਗੀ। ਇਸਦੇ ਬਾਅਦ ਮੁੱਖ ਆਰਥਿਕ ਸਲਾਹਕਾਰ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣਗੇ।
ਆਰਥਿਕ ਸਰਵੇਖਣ ਕੀ ਹੈ?
ਆਰਥਿਕ ਸਰਵੇਖਣ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਇੱਕ ਮਹੱਤਵਪੂਰਨ ਦਸਤਾਵੇਜ਼ ਹੈ, ਜੋ ਦੇਸ਼ ਦੀ ਆਰਥਿਕ ਸਿਹਤ ਅਤੇ ਵਿੱਤੀ ਵਿਕਾਸ ਦੀ ਰਿਪੋਰਟ ਹੁੰਦਾ ਹੈ। ਇਹ ਰਿਪੋਰਟ ਬੀਤੇ ਵਿੱਤ ਸਾਲ ਦੇ ਪ੍ਰਦਰਸ਼ਨ ਦਾ ਲੇਖਾ-ਜੋਖਾ ਦਿੰਦੀ ਹੈ ਅਤੇ ਆਉਣ ਵਾਲੇ ਸਾਲਾਂ ਲਈ ਸੰਭਾਵਨਾਵਾਂ ਅਤੇ ਨੀਤੀਗਤ ਦਿਸ਼ਾ ਦੀ ਝਲਕ ਦਿਖਾਈ ਦਿੰਦੀ ਹੈ।
ਇਸ ਰਿਪੋਰਟ ਨੂੰ ਵਿੱਤ ਮੰਤਰਾਲੇ ਦੇ ਅਧੀਨ ਤਿਆਰ ਕੀਤਾ ਗਿਆ ਹੈ, ਜੋ ਕਿ ਵਪਾਰ ਅਤੇ ਆਰਥਿਕ ਸੁਧਾਰਾਂ, ਸਰਕਾਰੀ ਯੋਜਨਾਵਾਂ, ਉਦਯੋਗਿਕ ਵਿਕਾਸ, ਨੀਤੀ ਅਤੇ ਵਿਸ਼ਵ ਆਰਥਿਕ ਪਰਿਦ੍ਰਿਸ਼ਯ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਘਰਵਾਲੀ ਦੇ ਨਾਂ 'ਤੇ ਜਮ੍ਹਾ ਕਰੋ 1 ਲੱਖ ਰੁਪਏ , ਸਰਕਾਰੀ ਗਰੰਟੀ ਦੇ ਨਾਲ ਮਿਲੇਗਾ ਮੋਟਾ ਵਿਆਜ
ਇਕੋਨਾਮਿਕ ਸਰਵੇ ਦਾ ਮਹੱਤਵ ਅਤੇ ਉਦੇਸ਼
ਵਿਕਾਸ ਦੀ ਸਮੀਖਿਆ: ਦੇਸ਼ ਦੀ ਆਰਥਿਕਤਾ ਦਾ ਪ੍ਰਦਰਸ਼ਨ ਅਤੇ ਵਿਕਾਸ ਦਰ ਦਾ ਮੁਲਾਂਕਣ।
ਚੁਣੌਤੀਆਂ ਦੀ ਪਛਾਣ : ਮਹਿੰਗਾਈ, ਬੇਰੋਜ਼ਗਾਰੀ, ਵਿੱਤੀ ਘਾਟੇ ਵਰਗੀਆਂ ਚੁਣੋਤੀਆਂ 'ਤੇ ਫੋਕਸ ।
ਭਵਿੱਖ ਦੀਆਂ ਨੀਤੀਆਂ: ਬਜਟ ਤੋਂ ਪਹਿਲਾਂ ਸਰਕਾਰ ਦੇ ਆਰਥਿਕ ਏਜੇਂਡੇ ਅਤੇ ਪ੍ਰਮੁੱਖਾਂ ਦੇ ਸੰਕੇਤ।
ਵੱਖੋ-ਵੱਖਰੇ ਖੇਤਰਾਂ ਦੀ ਸਥਿਤੀ: ਖੇਤੀ, ਉਤਪਾਦਨ, ਸੇਵਾ ਖੇਤਰ ਅਤੇ ਵਪਾਰਕ ਦੇ ਪੱਛਮੀ ਦੇਸ਼ਾਂ ਦਾ ਵਿਸ਼ਲੇਸ਼ਣ।
ਇਹ ਵੀ ਪੜ੍ਹੋ : Apple Watch ਨੇ ਬਚਾਈ 1,000 ਫੁੱਟ ਤੋਂ ਡਿੱਗੇ ਦੋ ਵਿਅਕਤੀਆਂ ਦੀ ਜਾਨ, ਜਾਣੋ ਕਿਵੇਂ
ਦੋ ਹਿੱਸਿਆਂ ਵਿਚ ਹੁੰਦਾ ਹੈ ਪੇਸ਼
2015 ਤੋਂ ਬਾਅਦ ਆਰਥਿਕ ਸਰਵੇਖਣ ਦੇ ਦੋ ਭਾਗਾਂ ਵਿੱਚ ਪੇਸ਼ ਕੀਤਾ ਗਿਆ ਹੈ।
ਪਹਿਲਾ ਭਾਗ: ਬਜਟ ਤੋਂ ਪਹਿਲਾਂ ਪੇਸ਼ ਕੀਤਾ ਗਿਆ, ਅਰਥ ਵਿਵਸਥਾ ਦੀ ਸਥਿਤੀ, ਸਰਕਾਰੀ ਵਿੱਤੀ ਸਥਿਤੀ ਅਤੇ ਪ੍ਰਮੁੱਖ ਆਰਥਿਕ ਸਥਿਤੀਆਂ ਦੀ ਜਾਣਕਾਰੀ ਸੀ।
ਦੂਜਾ ਭਾਗ: ਜੁਲਾਈ ਜਾਂ ਅਗਸਤ ਵਿੱਚ ਜਾਰੀ ਕੀਤਾ ਗਿਆ ਹੈ, ਵਿਸਤ੍ਰਿਤ ਆਰਥਿਕ ਅੰਕੜੇ ਅਤੇ ਸੇਕਟਰ-ਵਾਰ ਵਿਸ਼ਲੇਸ਼ਣ ਸ਼ਾਮਲ ਸਨ।
ਇਹ ਵੀ ਪੜ੍ਹੋ : ਹਵਾਈ ਯਾਤਰਾ ਦੇ ਬਦਲੇ ਨਿਯਮ! 20 ਕਿਲੋਗ੍ਰਾਮ ਦੀ ਬਜਾਏ, ਹੁਣ ਇੰਨੇ ਕਿਲੋ ਹੋਈ ਚੈੱਕ-ਇਨ ਬੈਗਜ ਸੀਮਾ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Insta-YouTube 'ਤੇ ਹੁਣ ਗਿਆਨ ਦੇਣਾ ਪਵੇਗਾ ਭਾਰੀ, SEBI ਦਾ influencers ਨੂੰ ਵੱਡਾ ਝਟਕਾ
NEXT STORY