ਤੋਕੀਓ- ਜਾਪਾਨ ਦੀ ਅਰਥਵਿਵਸਥਾ 'ਚ ਜੁਲਾਈ-ਸਤੰਬਰ 'ਚ ਪਿਛਲੀ ਤਿਮਾਹੀ ਦੇ ਮੁਕਾਬਲੇ ਗਿਰਾਵਟ ਆਈ ਹੈ। ਹਾਲਾਂਕਿ ਦੇਸ਼ 'ਚ ਕੋਵਿਡ-19 ਦੇ ਤਾਜ਼ਾ ਪ੍ਰਕੋਪ ਨੇ ਉਮੀਦ ਨਾਲੋਂ ਘੱਟ ਨੁਕਸਾਨ ਕੀਤਾ ਹੈ। ਕੈਬਿਨੇਟ ਦਫਤਰ ਨੇ ਵੀਰਵਾਰ ਨੂੰ ਕਿਹਾ ਕਿ ਜੁਲਾਈ-ਸਤੰਬਰ 'ਚ ਸਾਲਾਨਾ ਆਧਾਰ 'ਤੇ ਅਰਥਵਿਵਸਥਾ 'ਚ 0.8 ਫੀਸਦੀ ਦੀ ਗਿਰਾਵਟ ਆਈ ਹੈ। ਇਸ ਤੋਂ ਪਹਿਲਾਂ ਅਰਥਵਿਵਸਥਾ 'ਚ ਸਾਲਾਨਾ ਆਧਾਰ 'ਤੇ 1.2 ਫੀਸਦੀ ਦੀ ਗਿਰਾਵਟ ਆਈ ਸੀ।
ਤਿਮਾਹੀ ਆਧਾਰ 'ਤੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ 'ਚ 0.2 ਫੀਸਦੀ ਦੀ ਗਿਰਾਵਟ ਆਈ ਹੈ। ਇਸ ਦੌਰਾਨ ਨਿਰਯਾਤ ਪਿਛਲੇ ਅਨੁਮਾਨ ਤੋਂ ਜ਼ਿਆਦਾ ਮਜ਼ਬੂਤ ਰਿਹਾ ਅਤੇ ਇਸ 'ਚ ਸਾਲਾਨਾ ਆਧਾਰ 'ਤੇ 2.1 ਫੀਸਦੀ ਦਾ ਵਾਧਾ ਹੋਇਆ।
ਆਨਲਾਈਨ ਗੇਮਿੰਗ ਇੰਡਸਟਰੀ ਨੇ ਸਕਲ ਰਾਜਸਵ 'ਤੇ ਹੀ GST ਲਗਾਉਣ ਦੀ ਰੱਖੀ ਮੰਗ
NEXT STORY