ਨਵੀਂ ਦਿੱਲੀ - ਸੰਕਟ ਚ ਫਸੀ ਏਅਰਲਾਈਨ ਕੰਪਨੀ ਜੈੱਟ ਏਅਰਵੇਜ਼ ਦੇ ਮੁਲਾਜ਼ਮਾਂ ਨੇ ਨੈਸ਼ਨਲ ਲਾਅ ਅਪੀਲੈਂਟ ਟ੍ਰਿਬਿਊਨਲ ਵਿਚ ਪਟੀਸ਼ਨ ਦਾਇਰ ਕੀਤੀ ਹੈ। ਮੁਲਾਜ਼ਮਾਂ ਨੇ ਰਾਸ਼ਟਰੀ ਕੰਪਨੀ ਕਾਨੂੰਨ ਲਾਅ ਟ੍ਰਿਬਿਊਨਲ ਜ਼ਰੀਏ ਏਅਰਲਾਈਨ ਲਈ ਮਨਜ਼ੂਰ ਕੀਤੀ ਗਈ ਕਾਲਰਾਕ ਕੈਪੀਟਲ ਅਤੇ ਮੁਰਾਰੀ ਲਾਲ ਜਾਲਾਨ ਦੀ ਹੱਲ ਯੋਜਨਾ ਨੂੰ ਚੁਣੌਤੀ ਦਿੱਤੀ ਹੈ।
ਇਨ੍ਹਾਂ ਮੁੱਦਿਆਂ ਕਾਰਨ ਮੁਲਾਜ਼ਮਾਂ ਨੇ ਜ਼ਾਹਰ ਕੀਤਾ ਇਤਰਾਜ਼
ਦਰਅਸਲ ਮੁਲਾਜ਼ਮ ਬਕਾਇਆ ਤਨਖ਼ਾਹ ਵਰਗੇ ਮੁੱਦਿਆਂ ਨੂੰ ਲੈ ਕੇ ਇਤਰਾਜ਼ ਜ਼ਾਹਰ ਕਰ ਰਹੇ ਹਨ। ਪਟੀਸ਼ਨ ਵਿਚ ਜੈੱਟ ਏਅਰਵੇਜ਼ ਕੈਬਿਨ ਕਰੂ ਐਸੋਸੀਏਸ਼ਨ ਅਤੇ ਭਾਰਤੀ ਕਾਮਗਰ ਸੇਨਾ ਨੇ ਕਿਹਾ ਹੈ ਕਿ ਏਅਰਲਾਈਨ ਦੇ ਸਾਰੇ ਮੁਲਜ਼ਮਾਂ ਦੇ ਬਕਾਏ ਨੂੰ ਕਾਰਪੋਰੇਟ ਦਿਵਾਲਾ ਹੱਲ ਪ੍ਰਕਿਰਿਆ ਲਾਗਤ ਦੇ ਹਿੱਸੇ ਦੇ ਰੂਪ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਦੁਨੀਆ ਦੇ 100 ਅਮੀਰਾਂ ਦੀ ਸੂਚੀ 'ਚ ਸ਼ਾਮਲ ਹੋਏ ਇਕ ਹੋਰ ਭਾਰਤੀ, 5000 ਰੁਪਏ ਤੋਂ ਕੀਤੀ ਸੀ ਸ਼ੁਰੂਆਤ
ਐੱਨ.ਸੀ.ਐੱਲ.ਟੀ. ਨੇ ਯੋਜਨਾ ਨੂੰ ਦਿੱਤੀ ਸੀ ਮਨਜ਼ੂਰੀ
ਜ਼ਿਕਰਯੋਗ ਹੈ ਕਿ ਸੰਕਟ ਵਿਚ ਫਸੀ ਏਅਰਲਾਈਨ ਕੰਪਨੀ ਜੈੱਟ ਏਅਰਵੇਜ਼ ਫਿਰ ਤੋਂ ਉਡਾਣ ਭਰਨ ਲਈ ਤਿਆਰ ਹੈ। ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਦੀ ਮੁੰਬਈ ਬੈਂਚ ਨੇ ਕੁਝ ਸ਼ਰਤਾਂ ਨਾਲ ਜੂਨ 2021 ਵਿਚ ਜੈੱਟ ਏਅਰਵੇਜ਼ ਲਈ ਕਲਾਰਕ ਕੈਪੀਟਲ ਅਤੇ ਮੁਰਾਰੀ ਲਾਲ ਜਾਲਾਨ ਦੇ ਰਿਜ਼ਾਲਿਊਸ਼ਨ ਪਲਾਨ ਨੂੰ ਮਨਜ਼ੂਰੀ ਦਿੱਤੀ ਸੀ। ਜੈੱਟ ਏਅਰਵੇਜ਼ ਦਾ ਸੰਚਾਲਨ 18 ਅਪ੍ਰੈਲ 2019 ਤੋਂ ਬੰਦ ਹੈ।
ਇਹ ਵੀ ਪੜ੍ਹੋ : ‘ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਲਈ UPA ਸਰਕਾਰ ਜ਼ਿੰਮੇਵਾਰ : ਨਿਰਮਲਾ ਸੀਤਾਰਮਣ
ਮੁਲਾਜ਼ਮਾਂ ਦੀ ਮੰਗ
ਹੁਣ ਮੁਲਾਜ਼ਮਾਂ ਦੇ ਦੋ ਸਮੂਹਾਂ ਨੇ ਐੱਨ.ਸੀ.ਐੱਲ.ਟੀ. ਕੋਲ ਬੇਨਤੀ ਕੀਤੀ ਹੈ ਕਿ ਉਹ ਯੋਜਨਾ ਦੇ ਆਦੇਸ਼ ਨੂੰ ਰੱਦ ਕਰੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਪਟੀਸ਼ਨ ਉੱਤੇ ਸੁਣਵਾਈ ਹੋਣ ਤੱਕ ਆਦੇਸ਼ ਲਾਗੂ ਹੋਣ ਤੱਕ ਰੋਕ ਲਗਾਈ ਜਾਵੇ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਰਿਜ਼ਾਲਿਊਸ਼ਨ ਪਲਾਨ ਵਿਚ ਜੈੱਟ ਏਅਰਵੇਜ਼ ਦੀ ਸਹਾਇਕ ਕੰਪਨੀ ਏਅਰਜੈੱਟ ਗਰਾਊਂਡ ਸਰਵਿਸਿਜ਼ ਲਿਮਟਿਡ ਨੂੰ ਵੱਖ ਕੀਤਾ ਜਾਣਾ ਚਾਹੀਦਾ ਹੈ। ਏਅਰਲਾਈਨ ਦੇ ਮੁਲਾਜ਼ਮਾਂ ਦੀਆਂ ਸੇਵਾਵਾਂ, ਜੋ ਹੱਲ ਯੋਜਨਾ ਦੀ ਮਨਜ਼ੂਰੀ ਦੀ ਤਾਰੀਖ਼ ਤੱਕ ਪੇਰੋਲ 'ਤੇ ਸਨ ਉਨ੍ਹਾਂ ਨੂੰ ਵੱਖ ਕਰ ਦਿੱਤੀ ਗਈ ਇਕਾਈ ਵਿਚ ਟਰਾਂਸਫਰ ਕਰਨ ਦੀ ਯੋਜਨਾ ਦਾ ਪ੍ਰਸਤਾਵ ਹੈ। ਮੁਲਾਜ਼ਮਾਂ ਨੂੰ ਮਾਰਚ 2019 ਦੇ ਬਾਅਦ ਤਨਖ਼ਾਹ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ : ਫੇਸਲੈੱਸ ਟੈਕਸ ਮੁਲਾਂਕਣ ਯੋਜਨਾ ਨੂੰ ਚਲਾਉਣਾ ਹੋਇਆ ਔਖਾ, ਸੈਂਟਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਲਿਖੀ ਚਿੱਠੀ
ਇਹ ਹੈ ਪਲਾਨ
ਰੈਜ਼ਾਲਿਊਸ਼ਨ ਯੋਜਨਾ ਅਨੁਸਾਰ ਸਫਲ ਬੋਲੀਕਾਰ ਨੇ ਜੈੱਟ ਏਅਰਵੇਜ਼ ਦੇ ਪੁਨਰ ਸੁਰਜੀਤੀ ਲਈ 1,375 ਕਰੋੜ ਰੁਪਏ ਨਕਦ ਨਿਵੇਸ਼ ਕਰਨ ਦਾ ਪ੍ਰਸਤਾਵ ਕੀਤਾ ਹੈ। ਇਸ ਨੇ ਕਿਹਾ ਕਿ ਏਅਰਲਾਈਨ ਐੱਨ.ਸੀ.ਐੱਲ.ਟੀ. ਦੀ ਮਨਜ਼ੂਰੀ ਮਿਲਣ ਤੋਂ ਬਾਅਦ ਛੇ ਮਹੀਨਿਆਂ ਦੇ ਅੰਦਰ 30 ਜਹਾਜ਼ਾਂ ਦੇ ਨਾਲ ਸੰਚਾਲਨ ਦੁਬਾਰਾ ਸ਼ੁਰੂ ਕਰੇਗੀ।
ਇਹ ਵੀ ਪੜ੍ਹੋ : ਚੀਨ 'ਚ ਵਧੀ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ , ਬਜ਼ੁਰਗ ਆਬਾਦੀ ਵੀ ਸਮੱਸਿਆ ਦਾ ਵੱਡਾ ਕਾਰਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
OYO ਜਲਦ ਬਾਜ਼ਾਰ 'ਚ ਉਤਾਰ ਸਕਦਾ ਹੈ IPO, ਕਰ ਰਿਹੈ ਇਹ ਤਿਆਰੀ
NEXT STORY