ਮੁੰਬਈ — ਜੈੱਟ ਏਅਰਵੇਜ਼ ਦੇ ਪਾਇਲਟਾਂ ਦੇ ਸੰਗਠਨ ਨੈਸ਼ਨਲ ਐਵੀਏਟਰਜ਼ ਗਿਲਡ(NAG) ਨੇ ਜਹਾਜ਼ ਨਾ ਉਡਾਉਣ ਦੇ ਆਪਣੇ ਫੈਸਲੇ ਨੂੰ ਕੁਝ ਹੋਰ ਸਮੇਂ ਲਈ ਟਾਲ ਦਿੱਤਾ ਹੈ। ਸੰਗਠਨ ਨੇ ਇਹ ਫੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਸੋਮਵਾਰ ਨੂੰ ਏਅਰਲਾਈਨ ਦੇ ਪ੍ਰਬੰਧਕਾਂ ਦੀ ਕਰਜ਼ਾਦਾਤਿਆਂ ਨਾਲ ਬੈਠਕ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਗਿਲਡ ਨਾਲ ਜੁੜੇ ਕਰੀਬ 1,100 ਪਾਇਲਟਾਂ ਨੇ ਤਨਖਾਹ ਨਾ ਮਿਲਣ ਕਾਰਨ ਸੋਮਵਾਰ ਸਵੇਰੇ 10 ਵਜੇ ਤੋਂ ਜਹਾਜ਼ ਨਾ ਉਡਾਉਣ ਦਾ ਐਲਾਨ ਕੀਤਾ ਸੀ।
ਗਿਲਡ ਕਮੇਟੀ ਨੇ ਦੇਰ ਸ਼ਾਮ ਮੈਂਬਰਾਂ ਨੂੰ ਇਕ ਪੱਤਰ ਲਿਖ ਕੇ ਕਿਹਾ ਹੈ, 'ਸਾਨੂੰ ਸੂਚਨਾ ਮਿਲੀ ਹੈ ਕਿ ਕੱਲ੍ਹ(ਸੋਮਵਾਰ) ਏਅਰਲਾਈਨ ਪ੍ਰਬੰਧਕਾਂ ਅਤੇ ਸਟੇਟ ਬੈਂਕ ਨਾਲ ਅਹਿਮ ਮੀਟਿੰਗ ਹੋਣ ਵਾਲੀ ਹੈ।' ਮੀਟਿੰਗ ਨੂੰ ਦੇਖਦੇ ਹੋਏ ਮੈਂਬਰਾਂ ਨੇ ਆਪਣੀ ਟੀਮ ਲੀਡਰਾਂ ਦੇ ਜ਼ਰੀਏ ਬੇਨਤੀ ਕੀਤੀ ਹੈ ਕਿ 'ਤਨਖਾਹ ਨਹੀਂ 'ਤੇ ਕੰਮ ਨਹੀਂ' ਦੇ ਫੈਸਲੇ ਨੂੰ ਟਾਲ ਦਿੱਤਾ ਜਾਏ ਤਾਂ ਜੋ ਏਅਰਲਾਈਨ ਨੂੰ ਮੁੜ ਸਜੀਵ ਹੋਣ ਦਾ ਮੌਕਾ ਮਿਲ ਸਕੇ। ਬੇਨਤੀ ਦੇ ਮੁਤਾਬਕ ਕਮੇਟੀ ਸਾਰਿਆਂ ਨੂੰ ਸੂਚਿਤ ਕਰਨਾ ਚਾਹੁੰਦੀ ਹੈ ਕਿ ਕੁਝ ਸਮੇਂ ਲਈ ਸਾਰੇ ਫੈਸਲਿਆਂ ਨੂੰ ਟਾਲ ਦਿੱਤਾ ਗਿਆ ਹੈ। ਸਾਰੇ ਪਾਇਲਟਾਂ ਨੂੰ 15 ਅਪ੍ਰੈਲ ਸਵੇਰੇ ਸਾਢੇ 9 ਵਜੇ ਮੁੰਬਈ ਦੇ ਅੰਧੇਰੀ ਸਥਿਤ ਜੈੱਟ ਏਅਰਵੇਜ਼ ਦੇ ਮੁੱਖ ਦਫਤਰ ਸਿਰੋਆ ਸੈਂਟਰ ਵਿਚ ਯੂਨੀਫਾਰਮ 'ਚ ਮੌਜੂਦ ਹੋਣ ਦੀ ਬੇਨਤੀ ਕੀਤੀ ਗਈ ਹੈ। NAG ਕੁੱਲ 1,600 ਪਾਇਲਟਾਂ ਵਿਚੋਂ 1,100 ਦੀ ਅਗਵਾਈ ਕਰਨ ਦਾ ਦਾਅਵਾ ਕਰਦਾ ਹੈ। ਸੰਗਠਨ ਨੇ ਮਾਰਚ ਦੇ ਅੰਤ ਵਿਚ 1 ਅਪ੍ਰੈਲ ਤੋਂ ਜਹਾਜ਼ ਨਾ ਉਡਾਉਣ ਦਾ ਫੈਸਲਾ ਕੀਤਾ ਸੀ। ਫਿਰ ਇਸ ਫੈਸਲੇ ਨੂੰ 15 ਅਪ੍ਰੈਲ ਤੱਕ ਟਾਲ ਦਿੱਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਨਵੇਂ ਪ੍ਰਬੰਧਨ ਨੂੰ ਕੁਝ ਹੋਰ ਸਮਾਂ ਦੇਣਾ ਚਾਹੁੰਦਾ ਹੈ। ਭਾਰਤੀ ਸਟੇਟ ਬੈਂਕ ਦੀ ਅਗਵਾਈ 'ਚ ਬੈਂਕਾਂ ਦਾ ਸਮੂਹ ਅੱਜ ਕੱਲ੍ਹ ਜੈੱਟ ਏਅਰਵੇਜ਼ ਦੇ ਪ੍ਰਬੰਧਨ ਦਾ ਕੰਮਕਾਜ ਦੇਖ ਰਿਹਾ ਹੈ।
ਮਾਰੂਤੀ ਦੇ ਸ਼ੌਕੀਨਾਂ ਨੂੰ ਝਟਕਾ, ਇਨ੍ਹਾਂ ਕਾਰਾਂ 'ਤੇ ਲੱਗਣ ਜਾ ਰਹੀ ਹੈ ਬ੍ਰੇਕ
NEXT STORY