ਮੁੰਬਈ — ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਅਤੇ ਬੀਤੇ ਦਸੰਬਰ ਬੈਂਕਾਂ ਦੇ ਕਰਜ਼ੇ ਦੀ ਕਿਸ਼ਤ ਦਾ ਭੁਗਤਾਨ ਕਰਨ 'ਚ ਅਸਫਲ ਰਹੀ ਨਿੱਜੀ ਏਅਰਲਾਈਨ ਕੰਪਨੀ ਜੈੱਟ ਏਅਰਵੇਜ਼ ਨੇ ਨਵੇਂ ਨਿਵੇਸ਼ ਅਤੇ ਮੌਜੂਦਾ ਕਰਜ਼ੇ ਦੇ ਬਦਲੇ ਸ਼ੇਅਰ ਜਾਰੀ ਕਰ ਕੇ ਕਰਜ਼ਾਦਾਤਾਵਾਂ ਨੂੰ ਕੰਟਰੋਲਰ ਸ਼ੇਅਰ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਅੱਜ ਦੱਸਿਆ ਕਿ ਉਸਨੇ 21 ਫਰਵਰੀ ਨੂੰ ਸ਼ੇਅਰਧਾਰਕਾਂ ਦੀ ਵਿਸ਼ੇਸ਼ ਬੈਠਕ ਬੁਲਾਈ ਹੈ ਜਿਸ ਵਿਚ 2 ਹਜ਼ਾਰ ਕਰੋੜ ਰੁਪਏ ਫੇਸ ਵੈਲਿਊ ਦੇ ਵਾਧੂ ਸ਼ੇਅਰ ਜਾਰੀ ਕਰਨ ਅਤੇ 25 ਹਜ਼ਾਰ ਕਰੋੜ ਰੁਪਏ ਦੀ ਹੱਦ ਤੱਕ ਲੋਨ ਲੈਣ ਲਈ ਨਿਰਦੇਸ਼ਕ ਮੰਡਲ ਨੂੰ ਆਗਿਆ ਦਿੱਤੇ ਜਾਣ ਦਾ ਪ੍ਰਸਤਾਵ ਰੱਖਿਆ ਜਾਵੇਗਾ।
ਇਸ ਸਮੇਂ ਕੰਪਨੀ ਦੇ ਕੁੱਲ 20 ਕਰੋੜ ਸ਼ੇਅਰ ਹਨ ਜਿਸ ਵਿਚ 18 ਕਰੋੜ ਇਕੁਇਟੀ ਸ਼ੇਅਰ ਅਤੇ 2 ਕਰੋੜ preferable ਸ਼ੇਅਰ ਜਾਰੀ ਕਰਨ ਦੇ ਪ੍ਰਸਤਾਵ ਦੀ ਪ੍ਰਵਾਨਗੀ ਦਿੱਤੀ ਜਾਣੀ ਹੈ। ਇਹ ਸਾਰੇ ਸ਼ੇਅਰ 10 ਰੁਪਏ ਫੇਸ ਵੈਲਿਊ ਵਾਲੇ ਹਨ। ਇਸ ਤਰ੍ਹਾਂ ਨਾਲ ਸ਼ੇਅਰਾਂ ਦੀ ਸੰਖਿਆ 10 ਗੁਣਾ ਵਧਾ ਕੇ 220 ਕਰੇੜ ਕਰਨ ਦੀ ਕੰਪਨੀ ਦੀ ਯੋਜਨਾ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿਚ 262 ਕਰੋੜ ਦਾ ਨੁਕਸਾਨ ਸਹਿ ਚੁੱਕੀ ਕੰਪਨੀ ਨੂੰ ਕਰਮਚਾਰੀਆਂ ਦੀ ਤਮਖਾਹ ਅਤੇ ਹਵਾਈ ਅੱਡੇ ਜੇ ਖਰਚਿਆਂ ਦਾ ਭੁਗਤਾਨ ਕਰਨ 'ਚ ਦਿੱਕਤ ਆ ਰਹੀ ਹੈ।
ਕਿਸਾਨਾਂ ਲਈ ਪਿਆਜ਼ ਦੀ ਬੰਪਰ ਫਸਲ ਬਣੀ ਸਰਾਪ
NEXT STORY