ਨਵੀਂ ਦਿੱਲੀ—ਸੰਕਟ 'ਚ ਘਿਰੀ ਏਅਰਲਾਈਨ ਜੈੱਟ ਏਅਰਵੇਜ਼ ਨੇ ਗਲੋਬਲ ਪ੍ਰਾਈਵੇਟ ਇਕਵਟੀ ਫਰਮਾਂ 'ਚ ਕੁਝ ਹਿੱਸਾ ਵੇਚ ਕੇ 35-40 ਕਰੋੜ ਰੁਪਏ ਡਾਲਰ (ਕਰੀਬ 28 ਅਰਬ ਡਾਲਰ) ਜੁਟਾਉਣ ਦਾ ਕਦਮ ਵਧਾ ਦਿੱਤਾ ਹੈ। ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਅਤੇ ਨਤੀਜਿਆਂ ਦਾ ਐਲਾਨ ਟਾਲਣ ਨੂੰ ਮਜ਼ਬੂਰ ਹੋਈ ਇਸ ਐਵੀਏਸ਼ਨ ਕੰਪਨੀ ਨੇ ਬਲੈਕਸਟੋਨ, ਟੀ.ਪੀ.ਜੀ. ਅਤੇ ਇੰਡੀਗੋ ਕੈਪੀਟਲ ਪਾਰਟਨਰਸ ਸਮੇਤ ਵੱਡੀ ਪੀਈ ਫਰਮਾਂ ਨਾਲ ਸੰਪਰਕ ਕੀਤਾ ਹੈ। ਉੱਧਰ ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ.) ਨੇ ਐਮਰਜੈਂਸੀ ਫੰਡਿੰਗ ਦੀ ਜੈੱਟ ਦੀ ਮੰਗ ਦੇ ਸਾਹਮਣੇ ਸ਼ਰਤਾਂ ਰੱਖ ਦਿੱਤੀਆਂ।
ਸੂਤਰਾਂ ਨੇ ਦੱਸਿਆ ਕਿ ਇਕ ਗਲੋਬਲ ਇਨਵੈਸਟਮੈਂਟ ਬੈਂਕ ਨੂੰ ਪੈਸਾ ਜੁਟਾਉਣ 'ਚ ਜੈੱਟ ਦੇ ਫਾਊਂਡਿੰਗ ਚੇਅਰਮੈਨ ਨਰੇਸ਼ ਗੋਇਲ ਦੀ ਮਦਦ 'ਚ ਲਗਾ ਦਿੱਤਾ ਗਿਆ ਹੈ। ਏਅਰਵੇਜ਼ ਉਸ ਫ੍ਰਿਕਵੈਂਟ ਫਲਾਇਰ ਪ੍ਰੋਗਰਾਮ ਤੋਂ ਵੀ ਪੈਸਾ ਬਣਾਉਣ ਦੀ ਕੋਸ਼ਿਸ ਕਰ ਰਹੀ ਹੈ ਜਿਸ 'ਚ ਉਸ ਦੀ ਪਾਰਟਨਰ ਇਤਿਹਾਦ ਏਅਰਵੇਜ਼ ਹੈ। ਇਸ 'ਤੇ ਯੋਜਨਾਵਾਂ ਨੂੰ ਠੋਸ ਰੂਪ ਦੇਣ ਲਈ ਸੋਮਵਾਰ ਨੂੰ ਮੀਟਿੰਗ ਹੋਣੀ ਹੈ। ਇਸ ਪ੍ਰੋਗਰਾਮ ਦੀ ਵੈਲਿਊ 8,840 ਕਰੋੜ ਰੁਪਏ ਮਾਪੀ ਜਾ ਰਹੀ ਹੈ।
ਜੈੱਟ ਏਅਰਵੇਜ਼ ਕੰਪਨੀ 'ਚ ਪੈਸਾ ਪਾਉਣ ਦੀ ਕੋਸ਼ਿਸ਼ 'ਚ ਪ੍ਰਾਇਮਰੀ ਇਕਵਟੀ ਕੈਪੀਟਲ ਜੁਟਾਉਣ ਲਈ ਨਵੇਂ ਸ਼ੇਅਰ ਜਾਰੀ ਕਰਨ 'ਤੇ ਵਿਚਾਰ ਕਰ ਰਹੀ ਹੈ। ਸ਼ੁੱਕਰਵਾਰ ਦੇ ਬੰਦ ਕੀਮਤ 'ਚੇ 3139.83 ਕਰੋੜ ਰੁਪਏ ਦੇ ਮਾਰਕਿਟ ਕੈਪੀਟਲਾਈਜੇਸ਼ਨ ਨੂੰ ਦੇਖਦੇ ਹੋਏ ਪੈਸਾ ਜੁਟਾਉਣ ਦੇ ਇਸ ਕਦਮ ਨਾਲ ਮੌਜੂਦਾ ਸ਼ੇਅਰਹੋਲਡਰਸ ਦਾ ਠੀਕ-ਠਾਕ ਹਿੱਸਾ ਘਟੇਗਾ। ਫ੍ਰਿਕਵੈਂਟ ਫਲਾਇਰ ਪ੍ਰੋਗਰਾਮ ਦਾ ਵੈਲਿਊਏਸ਼ਨ ਗਲੋਬਲ ਮੈਨੇਜਮੈਂਟ ਕੰਸਲਟੈਂਟ ਆਨ ਪੁਆਇੰਟ ਦੀ ਇਕ ਹਾਲੀਆ ਰਿਪੋਰਟ 'ਤੇ ਆਧਾਰਿਤ ਹੈ। ਜੈੱਟ ਪ੍ਰਿਵੀਲੈਜ਼ ਨੂੰ 31ਵੀਂ ਰੈਕਿੰਗ ਦਿੱਤੀ ਗਈ ਹੈ ਜਦਕਿ 76.5 ਕਰੋੜ ਰੁਪਏ ਦੇ ਵੈਲਿਊਏਸ਼ਨ ਦੇ ਨਾਲ ਇਤਿਹਾਦ ਦੇ ਅਜਿਹੇ ਪ੍ਰੋਗਰਾਮ ਦੀ ਰੈਕਿੰਗ 38 ਰਹੀ। ਇਤਿਹਾਦ ਨੇ 2014 'ਚ ਇਸ ਪ੍ਰਿਵੀਲੈਜ਼ ਪ੍ਰੋਗਰਾਮ 'ਚ 20.1 ਫੀਸਦੀ ਹਿੱਸਾ ਖਰੀਦਿਆ ਸੀ ਅਤੇ ਉਦੋਂ ਉਸ ਦੀ ਵੈਲਿਊ 30 ਕਰੋੜ ਡਾਲਰ ਸੀ। ਉਦੋਂ ਤੋਂ ਮੈਂਬਰ ਮੈਂਬਰਸ਼ਿਪ ਦਾ ਅੰਕੜਾ 28 ਲੱਖ ਤੋਂ ਤਿੰਨ ਗੁਣਾ ਵਧ ਕੇ 85 ਲੱਖ ਹੋ ਚੁੱਕਾ ਹੈ।
ਰੁਪਏ 'ਚ ਰਿਕਾਰਡ ਗਿਰਾਵਟ,69.47 'ਤੇ ਖੁੱਲ੍ਹਿਆ
NEXT STORY