ਐਂਟਰਟੇਨਮੈਂਟ ਡੈਸਕ-ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਤੇ ਪ੍ਰਸ਼ੰਸਕਾਂ ਦੇ ਹਰਮਨ ਪਿਆਰੇ ਜਸਵਿੰਦਰ ਭੱਲਾ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਚੰਡੀਗੜ੍ਹ ਦੇ ਸੈਕਟਰ-34 ਸਥਿਤ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਕੀਤੀ ਜਾ ਰਹੀ ਹੈ। ਇਸ ਮੌਕੇ ਭੱਲਾ ਸਾਬ੍ਹ ਦੇ ਪ੍ਰਸ਼ੰਸਕ ਤੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਨਮ ਹਨ। ਇਹ ਦੌਰਾਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਬੇਹੱਦ ਭਾਵੁਕ ਨਜ਼ਰ ਆਏ।

ਉਨ੍ਹਾਂ ਨੇ ਜਸਵਿੰਦਰ ਭੱਲਾ ਨੂੰ ਯਾਦ ਕਰਕੇ ਹੋਈ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ-'ਦੁਨੀਆਂ ਦੇ ਵਿੱਚ ਰੱਖ ਤੂੰ ਬੰਦਿਆ ਐਸਾ ਬਹਿਣ ਖਲੋਣ, ਤੂੰ ਆਵੇਂ ਤਾਂ ਹੱਸਣ ਸਾਰੇ ਤੁਰ ਜਾਵੇਂ ਤਾਂ ਰੋਣ। ਭੱਲਾ ਭਾਅ ਜੀ, ਤੁਸੀਂ ਦੁਨੀਆਂ ਦੇ ਉਹ ਚੰਦ ਕੁ ਬੰਦਿਆਂ ‘ਚੋਂ ਸੀ, ਜਿਨ੍ਹਾਂ ਤੇ ਉਪਰੋਕਤ ਲਾਈਨਾਂ ਢੁੱਕਦੀਆਂ ਹਨ। ਸੱਚੀਂ, ਜਿਸ ਵੀ ਮਹਿਫ਼ਲ ਵਿੱਚ ਹੁੰਦੇ ਸੀ, ਉਸ ਮਹਿਫ਼ਲ ਨੂੰ ਚਾਰ ਚੰਨ ਲੱਗ ਜਾਂਦੇ ਸੀ । ਅੱਜ ਤੁਹਾਡੀ ਅੰਤਿਮ ਅਰਦਾਸ ਹੈ ,ਪਰ ਅਜੇ ਵੀ ਯਕੀਨ ਨਹੀਂ ਆਉਂਦਾ ਕਿ ਤੁਸੀਂ ਕਦੇ ਵੀ ਵਾਪਸ ਨਹੀਂ ਆਉਣਾ। ਭਾਅ ਜੀ ਆਹ ਜੋ ਮੇਰੇ ਸਿਰ ‘ਤੇ ਦਸਤਾਰ ਬੱਝੀ ਹੈ ,ਆਪਾਂ ਉਸ ਦਿਨ ਦੋਵਾਂ ਨੇ ਤੁਹਾਡੇ ਸਟਾਇਲ ਦੀਆਂ ਦਸਤਾਰਾਂ ਸਜਾਈਆਂ ਸਨ। ਬਹੁਤ ਸਾਰੀਆਂ ਯਾਦਾਂ ਨੇ ਜੋ ਤੁਹਾਡੇ ਨਾਲ ਜੁੜੀਆਂ ਹਨ। ਤੁਸੀਂ ਜਿੰਨੇ ਵੱਡੇ ਫਨਕਾਰ ਸੀ, ਉਸ ਤੋਂ ਵੀ ਵੱਡੇ ਇਨਸਾਨ ਸੀ। ਤੁਹਾਡੇ ਵਰਗੇ ਇਨਸਾਨਾਂ ਦੀ ਉਮਰ ਐਨੀ ਛੋਟੀ ਨੀ ਹੋਣੀ ਚਾਹੀਦੀ, ਪਰ ਭਾਅ ਜੀ ਤੁਸੀਂ ਹਮੇਸ਼ਾ ਸਾਡੇ ਚੇਤਿਆਂ ‘ਚ ਸਾਡੇ ਦਿਲਾਂ ਚ ਧੜਕਦੇ ਰਹੋਗੇ। ਵਾਹਿਗੁਰੂ ਤੁਹਾਡੇ ਵਰਗੀ ਸੱਚੀ- ਸੁੱਚੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਰਿਵਾਰ ਅਤੇ ਤੁਹਾਡੇ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਕਾਮੇਡੀਅਡ ਕਿੰਗ ਜਸਵਿੰਦਰ ਭੱਲਾ ਦਾ ਭੋਗ ਤੇ ਅੰਤਿਮ ਅਰਦਾਸ ਅੱਜ
NEXT STORY