ਮੁੰਬਈ— ਨਿੱਜੀ ਖੇਤਰ ਦੀ ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਨੇ ਘਰੇਲੂ ਪਾਇਲਟ ਸੰਘ ਨੈਸ਼ਨਲ ਐਵੀਏਟਰਜ਼ ਗਿਲਡ ( ਐੱਨ.ਏ.ਜੀ.) ਦੀ ਮੰਗ ਤੋਂ ਬਾਅਦ 30 ਵਿਦੇਸ਼ੀ ਪਾਇਲਟਾਂ ਨੂੰ ਹਟਾ ਦਿੱਤਾ ਹੈ।
ਐੱਨ.ਏ.ਜੀ.ਨੇ ਵਿਦੇਸ਼ੀ ਪਾਇਲਟਾਂ ਨੂੰ ਮਹਿੰਗੇ ਪਾਇਲਟ ਕਰਾਰ ਦਿੰਦ ਹੋਏ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਸੀ। ਇਸ ਫੈਸਲੇ ਨਾਲ ਜੁੜੇ ਇਕ ਸੂਤਰ ਨੇ ਕਿਹਾ, '' ਜੈੱਟ ਏਅਰਵੇਜ਼ ਨਾਲ ਹਾਲੇ ਵੀ 54 ਵਿਦੇਸ਼ੀ ਪਾਇਲਟ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਵੀ ਸਮੇਂ ਦੇ ਨਾਲ ਹਟਾ ਦਿੱਤਾ ਜਾਵੇਗਾ। ਮੌਜੂਦਾ ਸਮੇਂ 'ਚ ਜੈੱਟ ਏਅਰਵੇਜ਼ 'ਚ 1400 ਤੋਂ ਜ਼ਿਆਦਾ ਪਾਇਲਟ ਕੰਮ ਕਰ ਰਹੇ ਹਨ। ਵਿਦੇਸ਼ੀ ਪਾਇਲਟ ਜੈੱਟ ਏਅਰਵੇਜ਼ ਦੇ ਬੋਇੰਗ 737 ਅਤੇ ਏ.ਟੀ.ਆਰ.ਬੇੜੇ ਦਾ ਸੰਚਾਲਨ ਕਰਦੇ ਹਨ।''
ਬੇਂਗਲੂਰ 'ਚ ਇਕ ਵਿਦੇਸ਼ੀ ਪਾਇਲਟ ਵਲੋਂ ਕਥਿਤ ਤੌਰ 'ਤੇ ਆਪਣੇ ਟਰੇਨੀ ਨੂੰ ਪੀੜਤ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐੈੱਨ.ਏ.ਜੀ.ਨੇ ਇਸ ਸਾਲ ਅਪ੍ਰੈਲ 'ਚ ਨਿਰਦੇਸ਼ ਜਾਰੀ ਕਰ ਕੇ ਆਪਣੇ 1000 ਮੈਂਬਰਾਂ ਨੂੰ ਵਿਦੇਸ਼ੀ ਪਾਇਲਟਾਂ ਨਾਲ ਉਡਾਣ ਭਰਨ ਤੋਂ ਮਨ੍ਹਾਂ ਕਰ ਦਿੱਤੀ ਸੀ। ਹਾਲਾਂਕਿ ਬਾਈਕਾਟ ਦੇ ਇਸ ਆਦੇਸ਼ ਨੂੰ ਬਾਅਦ 'ਚ ਵਾਪਸ ਲੈ ਲਿਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਜੈੱਟ ਏਅਰਵੇਜ਼ ਨੇ ਪਿਛਲੇ 6 ਮਹੀਨਿਆਂ 'ਚ 40 ਵਿਦੇਸ਼ੀ ਪਾਇਲਟਾਂ ਨੂੰ ਪਿੰਕ ਸਲਿੱਪ ਦਿੱਤੀ ਸੀ। ਹਾਲਾਂਕਿ ਉਨ੍ਹਾਂ 'ਚੋਂ 10 ਨੂੰ ਫਿਰ ਤੋਂ ਭਰਤੀ ਕਰ ਲਿਆ ਗਿਆ ਸੀ। ਇਸ ਲਈ ਹੁਣ ਤੱਕ 30 ਵਿਦੇਸ਼ੀ ਪਾਇਲਟਾਂ ਨੂੰ ਵਾਪਸ ਭੇਜਿਆ ਗਿਆ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਸਾਰੇ ਮਹਿੰਗੇ ਪਾਇਲਟਾਂ ਨੂੰ ਬਾਹਤ ਕੀਤਾ ਜਾਵੇ।
ਸੈਂਸੈਕਸ ਪਹਿਲੀ ਵਾਰ 33,300 ਦੇ ਪਾਰ, ਨਿਫਟੀ 10,350 ਤੋਂ ਉੱਪਰ
NEXT STORY