ਨਵੀਂ ਦਿੱਲੀ- ਜਿੰਦਲ ਸਟੀਲ ਤੇ ਪਾਵਰ ਲਿਮਟਿਡ (ਜੇ. ਐੱਸ. ਪੀ. ਐੱਲ.) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਕਰਜ਼ਦਾਤਾਵਾਂ ਨੂੰ 2,462 ਕਰੋੜ ਰੁਪਏ ਦੇ ਕਰਜ਼ ਦਾ ਸਮੇਂ ਤੋਂ ਪਹਿਲਾਂ ਭੁਗਤਾਨ ਕਰ ਦਿੱਤਾ ਹੈ।
ਜੇ. ਐੱਸ. ਪੀ. ਐੱਲ. ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਸ ਨੇ ਕਰਜ਼ ਮੁਕਤ ਕੰਪਨੀ ਬਣਨ ਦਾ ਟੀਚਾ ਨਿਰਧਾਰਤ ਕੀਤਾ ਹੈ ਅਤੇ ਇਸ ਤਹਿਤ ਉਸ ਨੇ ਆਪਣੇ ਕਰਜ਼ਦਾਤਾਵਾਂ ਨੂੰ ਇਹ ਭੁਗਤਾਨ ਸਮੇਂ ਤੋਂ ਪਹਿਲਾਂ ਕੀਤਾ ਹੈ।
ਕੰਪਨੀ ਨੇ ਕਿਹਾ ਕਿ ਉਹ ਕਰਜ਼ ਵਿਚ ਕਟੌਤੀ ਦੀ ਆਪਣੀ ਵਿੱਤੀ ਰਣਨੀਤੀ ਦੇ ਨਾਲ ਹੀ ਬਹੀ ਖਾਤੇ ਨੂੰ ਮਜਬੂਤ ਬਣਾਉਣ 'ਤੇ ਜ਼ੋਰ ਦੇ ਰਹੀ ਹੈ।
ਜੇ. ਐੱਸ. ਪੀ. ਐੱਲ. ਨੇ ਦੱਸਿਆ ਕਿ ਵਿੱਤੀ ਸਾਲ 2017 ਦੀ ਤੀਜੀ ਤਿਮਾਹੀ ਵਿਚ ਉਸ 'ਤੇ 46,500 ਕਰੋੜ ਰੁਪਏ ਦਾ ਕਰਜ਼ਾ ਸੀ। ਉਦੋਂ ਤੋਂ ਤਕਰੀਬਨ 20,000 ਕਰੋੜ ਰੁਪਏ ਦੇ ਕਰਜ਼ ਨੂੰ ਲਾਹਿਆ ਜਾ ਚੁੱਕਾ ਹੈ ਅਤੇ ਵਿੱਤੀ ਸਾਲ 2021 ਦੀ ਤੀਜੀ ਤਿਮਾਹੀ ਵਿਚ ਕੁੱਲ ਕਰਜ਼ 25,600 ਕਰੋੜ ਰੁਪਏ ਰਹਿ ਗਿਆ ਸੀ। ਕੰਪਨੀ ਨੇ ਕਿਹਾ ਕਿ ਉਹ ਕਰਜ਼ ਮੁਕਤ ਬਣਨ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ। ਹਾਲਾਂਕਿ, ਕੰਪਨੀ ਨੇ ਕਰਜ਼ ਮੁਕਤ ਬਣਨ ਦੀ ਕੋਈ ਸਮਾਂ-ਸੀਮਾ ਨਹੀਂ ਦੱਸੀ ਹੈ।
GST 'ਚ ਛੋਟ ਨਾਲ ਮਹਿੰਗੀਆਂ ਹੋਣਗੀਆਂ ਕੋਵਿਡ-19 ਦਵਾਈਆਂ : ਵਿੱਤ ਮੰਤਰੀ
NEXT STORY