ਨਵੀਂ ਦਿੱਲੀ (ਭਾਸ਼ਾ) - ਭਾਰਤ ਦੀ ਸਭ ਤੋਂ ਵੱਡੀ ਟੈਲੀਕਾਲ ਆਪਰੇਟਰ ਰਿਲਾਇੰਸ ਜੀਓ ਨੇ ਅਕਤੂਬਰ 2023 'ਚ 31.59 ਲੱਖ ਮੋਬਾਈਲ ਉਪਭੋਗਤਾਵਾਂ ਨੂੰ ਆਪਣੇ ਨਾਲ ਜੋੜਿਆ ਹੈ। ਦੂਜੇ ਪਾਸੇ ਵਿਰੋਧੀ ਭਾਰਤੀ ਏਅਰਟੈੱਲ ਦੇ ਗਾਹਕਾਂ ਦੀ ਗਿਣਤੀ ਵਿਚ 3.52 ਫ਼ੀਸਦੀ ਦਾ ਇਜ਼ਾਫਾ ਹੋਇਆ ਹੈ। ਇਸ ਗੱਲ਼ ਦਾ ਖ਼ੁਲਾਸਾ ਟਰਾਈ ਦੇ ਮਾਸਿਕ ਗਾਹਕ ਅੰਕੜਿਆਂ ਤੋਂ ਹੋਇਆ ਹੈ।
ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...
ਇਸ ਦੇ ਨਾਲ ਹੀ ਪਰੇਸ਼ਾਨ ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ ਨੂੰ ਵੀ ਕੋਈ ਰਾਹਤ ਨਹੀਂ ਮਿਲੀ। ਅਕਤੂਬਰ 'ਚ ਉਸ ਨੇ ਆਪਣੇ 20.44 ਲੱਖ ਵਾਇਰਲੈੱਸ ਗਾਹਕ ਗੁਆ ਦਿੱਤੇ ਹਨ। ਅੰਕੜਿਆਂ ਦੇ ਮੁਤਾਬਕ ਅਕਤੂਬਰ 'ਚ 31.59 ਲੱਖ ਨਵੇਂ ਯੂਜ਼ਰਸ Jio 'ਚ ਸ਼ਾਮਲ ਹੋਏ ਹਨ। ਇਸ ਨਾਲ ਇਸ ਦੇ ਕੁਲ ਗਾਹਕਾਂ ਦੀ ਗਿਣਤੀ ਵਧ ਕੇ 45.23 ਕਰੋੜ ਹੋ ਗਈ। ਸਤੰਬਰ 'ਚ ਇਸ ਦੇ 44.92 ਕਰੋੜ ਗਾਹਕ ਸਨ।
ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਕਰਨ 'ਤੇ ਹਰਦੀਪ ਪੁਰੀ ਦਾ ਵੱਡਾ ਬਿਆਨ, ਕਿਹਾ-ਇਸ ਸਮੇਂ ਹੋਣਗੇ ਸਸਤੇ
ਸੁਨੀਲ ਮਿੱਤਲ ਦੀ ਅਗਵਾਈ ਵਾਲੀ ਏਅਰਟੈੱਲ ਦੇ ਗਾਹਕਾਂ ਦੀ ਗਿਣਤੀ ਅਕਤੂਬਰ 'ਚ 3.52 ਲੱਖ ਵਧ ਕੇ 37.81 ਕਰੋੜ ਹੋ ਗਈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦੇ ਅੰਕੜਿਆਂ ਮੁਤਾਬਕ ਅਕਤੂਬਰ 'ਚ ਵੋਡਾਫੋਨ ਆਈਡੀਆ ਲਿਮਟਿਡ (VIL) ਦੇ ਗਾਹਕਾਂ ਦੀ ਗਿਣਤੀ ਘਟ ਕੇ 22.54 ਕਰੋੜ ਰਹਿ ਗਈ। ਨਕਦੀ ਦੀ ਕਿੱਲਤ ਦਾ ਸਾਹਮਣਾ ਕਰ ਰਹੀ VIL ਨੂੰ ਫੰਡ ਜੁਟਾਉਣ ਅਤੇ ਗਾਹਕਾਂ ਦੀ ਲਗਾਤਾਰ ਘਟਦੀ ਗਿਣਤੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SC ਤੋਂ ਰਾਹਤ ਮਿਲਣ 'ਤੇ ਗੌਤਮ ਅਡਾਨੀ ਦੀ ਜਾਇਦਾਦ 'ਚ ਹੋਇਆ ਵਾਧਾ, ਜਾਣੋ ਮੁਕੇਸ਼ ਅੰਬਾਨੀ ਦੀ ਨੈੱਟਵਰਥ
NEXT STORY