ਨਵੀਂ ਦਿੱਲੀ– ਦੇਸ਼ ਦੀ ਮੋਹਰੀ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਨੇ ਹਾਈ ਸਪੀਡ ਵਾਲੀ ਇੰਟਰਨੈੱਟ ਸੇਵਾ ਦੇਣ ਲਈ ਸਭ ਤੋਂ ਤੇਜ਼ ਅਤੇ ਵਿਆਪਕ 5ਜੀ ਦੂਰਸੰਚਾਰ ਨੈੱਟਵਰਕ ਖੜ੍ਹਾ ਕਰਨ ਦੇ ਮਕਸਦ ਨਾਲ ਦੇਸ਼ ਭਰ ’ਚ ਕਰੀਬ ਇਕ ਲੱਖ ਦੂਰਸੰਚਾਰ ਟਾਵਰ ਲਗਾਏ ਹਨ। ਦੂਰਸੰਚਾਰ ਵਿਭਾਗ ਦੇ ਹਾਲ ਹੀ ਦੇ ਅੰਕੜਿਆਂ ਮੁਤਾਬਕ ਦੂਰਸੰਚਾਰ ਟਾਵਰ ਲਗਾਉਣ ਦੇ ਮਾਮਲੇ ’ਚ ਜੀਓ ਦੂਜੇ ਸਥਾਨ ’ਤੇ ਮੌਜੂਦ ਕੰਪਨੀ ਤੋਂ ਲਗਭਗ ਪੰਜ ਗੁਣਾ ਅੱਗੇ ਹੈ। ਦੂਰਸੰਚਾਰ ਵਿਭਾਗ ਦੇ ਨੈੱਟਵਰਕ ਈ. ਐੱਮ. ਐੱਫ. ਪੋਰਟਲ ’ਤੇ ਜਾਰੀ ਰੋਜ਼ਾਨਾ ਸਥਿਤੀ ਰਿਪੋਰਟ ਮੁਤਾਬਕ ਜੀਓ ਨੇ 700 ਮੈਗਾ ਹਰਟਜ਼ ਅਤੇ 3500 ਮੈਗਾ ਹਰਵਜ਼ ਵਾਲੇ 99,897 ਬੀ. ਟੀ. ਐੱਸ. (ਬੇਸ ਟ੍ਰਾਂਸੀਵਰ ਸਟੇਸ਼ਨ) ਸਥਾਪਿਤ ਕੀਤੇ ਹਨ।
ਇਹ ਵੀ ਪੜ੍ਹੋ- LPG Subsidy: ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡੀ ਰਾਹਤ, ਕੀਤਾ ਇਹ ਐਲਾਨ
ਉਥੇ ਹੀ ਦੂਜੇ ਸਥਾਨ ’ਤੇ ਮੌਜੂਦ ਕੰਪਨੀ ਭਾਰਤੀ ਏਅਰਟੈੱਲ ਨੇ ਕੁੱਲ 22,219 ਬੀ. ਟੀ. ਐੱਸ. ਸਥਾਪਿਤ ਕੀਤੇ ਹਨ। ਵੀਰਵਾਰ ਨੂੰ ਮੌਜੂਦਾ ਸਥਿਤੀ ਮੁਤਾਬਕ ਹਰੇਕ ਆਧਾਰ ਸਟੇਸ਼ਨ ਲਈ ਜੀਓ ਕੋਲ ਤਿੰਨ ਸੇਲ ਇਕਾਈਆਂ ਹਨ ਜਦ ਕਿ ਏਅਰਟੈੱਲ ਕੋਲ ਦੋ ਸੇਲ ਇਕਾਈਆਂ ਹਨ। ਵਧੇਰੇ ਟਾਵਰ ਅਤੇ ਸੇਲ ਇਕਾਈਆਂ ਹੋਣ ਨਾਲ ਇੰਟਰਨੈੱਟ ਦੀ ਰਫਤਾਰ ਵਧੇਰੇ ਰਹਿੰਦੀ ਹੈ।
ਇਹ ਵੀ ਪੜ੍ਹੋ-ਨਵੀਂ ਪੈਨਸ਼ਨ ਯੋਜਨਾ 'ਚ ਸੁਧਾਰ ਦੀ ਸਮੀਖਿਆ ਕਰੇਗੀ ਸਰਕਾਰ, ਵਿੱਤ ਮੰਤਰੀ ਨੇ ਕਮੇਟੀ ਬਣਾਉਣ ਦਾ ਕੀਤਾ ਐਲਾਨ
ਓਕਲਾ ਦੀ ਬੀਤੀ 28 ਫਰਵਰੀ ਨੂੰ ਜਾਰੀ ਇਕ ਰਿਪੋਰਟ ਮੁਤਾਬਕ ਜੀਓ ਦੇ ਇੰਟਰਨੈੱਟ ਦੀ ਸਭ ਤੋਂ ਵੱਧ ਰਫਤਾਰ 506 ਮੈਗਾਬਾਈਟ ਪ੍ਰਤੀ ਸਕਿੰਟ (ਐੱਮ. ਬੀ. ਪੀ. ਐੱਸ.) ਰੱਖੀ ਗਈ ਜਦ ਕਿ ਏਅਰਟੈੱਲ 268 ਐੱਮ. ਬੀ. ਪੀ. ਐੱਸ. ਦੀ ਵੱਧ ਤੋਂ ਵੱਧ ਰਫ਼ਤਾਰ ਨਾਲ ਦੂਜੇ ਸਥਾਨ ’ਤੇ ਰਿਹਾ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਜਲਵਾਯੂ ਬਦਲਾਅ ਨਾਲ ਗੋਲਬਲ ਪੱਧਰ ’ਤੇ ਚਾਹ ਉਦਯੋਗ ਨੂੰ ਖਤਰਾ
NEXT STORY