ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਹਾਲ ਹੀ ’ਚ ਜੀਓ ਫੋਨ ਨੈਕਸਟ ਪੇਸ਼ ਕੀਤਾ ਹੈ ਜਿਸ ਨੂੰ ਲੈ ਕੇ ਦਾਅਵਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਸਸਤਾ 4ਜੀ ਸਮਾਰਟਫੋਨ ਹੈ। ਨਵੇਂ ਫੋਨ ਨਾਲ ਜੀਓ ਨੂੰ ਗਾਹਕਾਂ ਦੇ ਵਧਣ ਦੀ ਉਮੀਦ ਹੈ ਪਰ ਸਤੰਬਰ ਦੇ ਅੰਕੜਿਆਂ ਨੂੰ ਵੇਖੀਏ ਤਾਂ ਮਾਮਲਾ ਗੜਬੜ ਲੱਗ ਰਿਹਾ ਹੈ। ਸਤੰਬਰ 2021 ਰਿਲਾਇੰਸ ਜੀਓ ਲਈ ਚੰਗਾ ਨਹੀਂ ਰਿਹਾ। ਸਤੰਬਰ 2021 ’ਚ ਜੀਓ ਨੇ 19 ਮਿਲੀਅਨ ਯਾਨੀ 1.9 ਕਰੋੜ ਗਾਹਕਾਂ ਗੁਆਏ ਹਨ ਪਰ ਇਸ ਦੇ ਬਾਵਜੂਦ ਜੀਓ ਅਜੇ ਵੀ ਭਾਰਤ ’ਚ ਸਭ ਤੋਂ ਜ਼ਿਆਦਾ ਗਾਹਕਾਂ ਵਾਲੀ ਟੈਲੀਕਾਮ ਕੰਪਨੀ ਹੈ।
ਇਹ ਵੀ ਪੜ੍ਹੋ– ਜੀਓ 4ਜੀ ਡਾਊਨਲੋਡ ਸਪੀਡ ’ਚ ਕਾਫੀ ਅੱਗੇ, ਅਪਲੋਡ ’ਚ ਵੋਡਾ-ਆਈਡੀਆ ਨੰਬਰ ਵਨ
ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (TRAI) ਦੀ ਮਾਸਿਕ ਰਿਪੋਰਟ ’ਚ ਇਸ ਗੱਲ ਦੀ ਜਾਣਕਾਰੀ ਮਿਲੀ ਹੈ। 19 ਮਿਲੀਅਨ ਗਾਹਕਾਂ ਨੂੰ ਗੁਆਉਣ ਤੋਂ ਬਾਅਦ ਜੀਓ ਕੋਲ ਅਜੇ ਵੀ 424.83 ਮਿਲੀਅਨ ਗਾਹਕ ਹਨ। ਜੀਓ ਨੇ ਜਿਥੇ ਸਤੰਬਰ ’ਚ ਗਾਹਕ ਗੁਆਏ, ਉਥੇ ਹੀ ਏਅਰਟੈੱਲ ਨੇ 0.27 ਮਿਲੀਅਨ ਯਾਨੀ 2.7 ਲੱਖ ਗਾਹਕ ਜੋੜੇ ਹਨ।
ਵੋਡਾਫੋਨ-ਆਈਡੀਆ ਨੂੰ ਵੀ ਸਤੰਬਰ ’ਚ ਨੁਕਸਾਨ ਹੋਇਆ ਹੈ। 1.07 ਮਿਲੀਅਨ ਯਾਨੀ 10.7 ਲੱਖ ਲੋਕਾਂ ਨੇVi ਦਾ ਸਾਥ ਛੱਡਿਆ ਹੈ। ਹੁਣ ਵੋਡਾਫੋਨ-ਆਈਡੀਆ ਦਾ ਸਬਸਕ੍ਰਾਈਬਰ ਬੇਸ 269.99 ਮਿਲੀਅਨ ਯਾਨੀ 26.999 ਕਰੋੜ ਰਹਿ ਗਿਆ ਹੈ। ਸਤੰਬਰ 2021 ’ਚ ਜੀਓ ਨੇ ਭਲੇ ਹੀ ਗਾਹਕ ਗੁਆਏ ਹਨ ਪਰ ਉਸ ਦਾ ਐਵਰੇਜ ਰੈਵੇਨਿਊ ਪ੍ਰਤੀ ਯੂਜ਼ਰ (ARPU) ਵਧਿਆ ਹੈ। ਜੂਨ ਤਿਮਾਹੀ ’ਚ ਜੀਓ ਦਾ ARPU 138 ਰੁਪਏ ਸੀ ਜੋ ਕਿ ਹੁਣ 144 ਰੁਪਏ ਹੋ ਗਿਆ ਹੈ।
ਇਹ ਵੀ ਪੜ੍ਹੋ– Airtel ਨੇ ਗਾਹਕਾਂ ਨੂੰ ਦਿੱਤਾ ਤੋਹਫਾ, ਇਸ ਪਲਾਨ ’ਚ ਹੁਣ ਮਿਲੇਗਾ ਪਹਿਲਾਂ ਨਾਲੋਂ ਜ਼ਿਆਦਾ ਡਾਟਾ
ਸ਼ੁਰੂਆਤੀ ਕਾਰੋਬਾਰ ’ਚ ਸੈਂਸੈਕਸ 400 ਅੰਕ ਤੋਂ ਵੱਧ ਡਿੱਗਿਆ, RIL ’ਚ 4 ਫੀਸਦੀ ਦੀ ਗਿਰਾਵਟ
NEXT STORY