ਬਿਜ਼ਨੈੱਸ ਡੈਸਕ- ਨਿੱਜੀ ਦੂਰ ਸੰਚਾਰ ਕੰਪਨੀ ਰਿਲਾਇੰਸ ਜੀਓ ਨੇ ਅਗਸਤ 'ਚ ਜਨਤਕ ਖੇਤਰ ਦੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੂੰ ਪਛਾੜ ਕੇ ਫਿਕਸਡ ਲਾਈਨ ਸਰਵਿਸ ਪ੍ਰਦਾਨ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਬਣ ਗਈ ਹੈ। ਦੇਸ਼ 'ਚ ਦੂਰਸੰਚਾਰ ਸੇਵਾਵਾਂ ਦੀ ਸ਼ੁਰੂਆਤ ਹੋਣ ਤੋਂ ਬਾਅਦ ਪਹਿਲੀ ਵਾਰ ਕਿਸੇ ਨਿੱਜੀ ਕੰਪਨੀ ਨੇ ਵਾਇਰਲਾਈਨ ਇੰਟਰਨੈੱਟ ਸ਼੍ਰੇਣੀ 'ਚ ਪਹਿਲਾਂ ਸਥਾਨ ਹਾਸਲ ਕੀਤਾ ਹੈ।
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਦੁਆਰਾ ਮੰਗਲਵਾਰ ਨੂੰ ਜਾਰੀ ਕੀਤੀ ਗਈ ਗਾਹਕ ਰਿਪੋਰਟ ਦੇ ਅਨੁਸਾਰ, ਜੀਓ ਦੇ ਵਾਇਰਲਾਈਨ ਗਾਹਕਾਂ ਦੀ ਗਿਣਤੀ ਅਗਸਤ ਵਿੱਚ 73.52 ਲੱਖ ਤੱਕ ਪਹੁੰਚ ਗਈ, ਜਦੋਂ ਕਿ ਬੀ.ਐੱਸ.ਐੱਨ.ਐਲ ਦੇ ਗਾਹਕ ਆਧਾਰ 71.32 ਲੱਖ ਰਿਹਾ। ਬੀ.ਐੱਸ.ਐੱਨ.ਐੱਲ ਦੇਸ਼ 'ਚ ਪਿਛਲੇ 22 ਸਾਲਾਂ ਤੋਂ ਵਾਇਰਲਾਈਨ ਸੇਵਾਵਾਂ ਪ੍ਰਦਾਨ ਕਰ ਰਹੀ ਹੈ, ਜਦੋਂ ਕਿ ਜੀਓ ਨੇ ਸਿਰਫ ਤਿੰਨ ਸਾਲ ਪਹਿਲਾਂ ਹੀ ਆਪਣੀ ਵਾਇਰਲਾਈਨ ਸੇਵਾ ਦੀ ਪੇਸ਼ਕਸ਼ ਸ਼ੁਰੂ ਕੀਤੀ ਸੀ। ਇਸ ਦੇ ਨਾਲ ਅਗਸਤ ਵਿੱਚ ਦੇਸ਼ ਵਿੱਚ ਵਾਇਰਲਾਈਨ ਗਾਹਕਾਂ ਦੀ ਗਿਣਤੀ ਵਧ ਕੇ 2.59 ਕਰੋੜ ਹੋ ਗਈ, ਜੋ ਜੁਲਾਈ ਵਿੱਚ 2.56 ਕਰੋੜ ਸੀ।
ਟਰਾਈ ਦੇ ਅੰਕੜਿਆਂ ਅਨੁਸਾਰ, ਵਾਇਰਲਾਈਨ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਇਹ ਵਾਧਾ ਨਿੱਜੀ ਖੇਤਰ ਦਾ ਯੋਗਦਾਨ ਰਿਹਾ। ਇਸ ਮਿਆਦ ਦੇ 'ਚ ਜੀਓ ਨੇ 2.62 ਲੱਖ ਨਵੇਂ ਗਾਹਕ, ਭਾਰਤੀ ਏਅਰਟੈੱਲ ਨੇ 1.19 ਲੱਖ, ਜਦਕਿ ਵੋਡਾਫੋਨ ਆਈਡੀਆ (ਵੀ) ਅਤੇ ਟਾਟਾ ਟੈਲੀਸਰਵਿਸਿਜ਼ ਨੇ ਲੜੀਵਾਰ 4,202 ਅਤੇ 3,769 ਨਵੇਂ ਗਾਹਕਾਂ ਨੂੰ ਜੋੜਿਆ। ਇਸ ਦੇ ਉਲਟ ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀਆਂ- ਬੀ.ਐੱਸ.ਐੱਨ.ਐੱਲ ਅਤੇ ਐੱਮ.ਟੀ.ਐੱਨ.ਐਲ- ਨੇ ਅਗਸਤ ਮਹੀਨੇ ਵਿੱਚ ਲੜੀਵਾਰ 15,734 ਅਤੇ 13,395 ਵਾਇਰਲਾਈਨ ਗਾਹਕਾਂ ਨੂੰ ਗੁਆ ਦਿੱਤਾ। ਰਿਪੋਰਟ ਦੇ ਅਨੁਸਾਰ, ਦੇਸ਼ ਵਿੱਚ ਕੁੱਲ ਦੂਰਸੰਚਾਰ ਗਾਹਕਾਂ ਦੀ ਗਿਣਤੀ ਅਗਸਤ ਵਿੱਚ ਮਾਮੂਲੀ ਰੂਪ 'ਚ ਵਧ ਕੇ 117.5 ਕਰੋੜ ਹੋ ਗਈ, ਜਿਸ 'ਚ ਜੀਓ ਨੇ ਹੋਰ ਨਵੇਂ ਗਾਹਕਾਂ ਨੂੰ ਜੋੜਿਆ। ਨਾਲ ਹੀ, ਪੇਂਡੂ ਖੇਤਰ ਸ਼ਹਿਰੀ ਕੇਂਦਰਾਂ ਦੇ ਮੁਕਾਬਲੇ ਉੱਚ ਦਰ ਨਾਲ ਵਾਧਾ ਹੋਇਆ
ਅਗਸਤ 2022 ਦੇ ਲਈ TRAI ਦੀ ਗਾਹਕ ਰਿਪੋਰਟ ਵਿੱਚ ਕਿਹਾ ਗਿਆ ਹੈ, "ਭਾਰਤ ਵਿੱਚ ਟੈਲੀਫੋਨ ਗਾਹਕਾਂ ਦੀ ਗਿਣਤੀ ਜੁਲਾਈ 2022 ਦੇ ਅੰਤ ਵਿੱਚ 117.36 ਕਰੋੜ ਤੋਂ ਵਧ ਕੇ ਅਗਸਤ 2022 ਦੇ ਅੰਤ ਵਿੱਚ 117.50 ਕਰੋੜ ਹੋ ਗਈ ਹੈ। ਇਸ 'ਚ ਪਿਛਲੇ ਮਹੀਨੇ ਦੀ ਤੁਲਨਾ 'ਚ 0.12 ਫੀਸਦੀ ਦਾ ਵਾਧਾ ਹੋਇਆ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਬ੍ਰਿਟੇਨ 'ਚ ਮਹਿੰਗਾਈ 40 ਸਾਲ ਦੇ ਰਿਕਾਰਡ ਪੱਧਰ 'ਤੇ ਪਹੁੰਚੀ
NEXT STORY