ਗੈਜੇਟ ਡੈਸਕ– ਭਾਰਤੀ ਫੀਚਰ ਫੋਨ ਬਾਜ਼ਾਰ ’ਚ ਸਾਲ 2019 ਦੀ ਪਹਿਲੀ ਤਿਮਾਹੀ ’ਚ 30 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਰਿਲਾਇੰਸ ਜਿਓ ਫੋਨ ਪਹਿਹੇ ਸਥਾਨ ’ਤੇ ਹੈ। ਕਾਊਂਟਰਪੁਆਇੰਟ ਰਿਸਰਚ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕਾਊਂਟਰਪੁਆਇੰਟ ਰਿਸਰਚ ਦੀ ਭਾਰਤੀ ਸਮਾਰਟਫੋਨ ਬਾਜ਼ਾਰ ਹਿੱਸੇਦਾਰੀ 2019 ਦੀ ਪਹਿਲੀ ਤਿਮਾਹੀ ਰਿਪੋਰਟ ’ਚ ਕਿਹਾ ਗਿਆ ਕਿ ਸਮਾਰਟਫੋਨ ਬਾਜ਼ਾਰ ਜਿਥੇ ਵੱਡੇ ਮੌਕੇ ਦੀ ਪੇਸ਼ਕਸ਼ ਕਰਦਾ ਹੈ, ਉਥੇ ਹੀ ਭਾਰਤੀ ਮੋਬਾਇਲ ਫੋਨ ਬਾਜ਼ਾਰ ਦੇ ਕਰੀਬ 40 ਕਰੋੜ ਫੀਚਰ ਫੋਨ ਯੂਜ਼ਰਜ਼ ਦੀ ਕੋਈ ਅਣਦੇਖੀ ਨਹੀਂ ਕਰ ਸਕਦਾ, ਜੋ ਅਗਲੇ 5 ਸਾਲਾਂ ਤਕ ਬਣਿਆ ਰਹੇ।
ਸੈਮਸੰਗ 15 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਫੀਚਰ ਫੋਨ ਸ਼੍ਰੇਣੀ ’ਚ ਦੂਜੇ ਨੰਬਰ ’ਤੇ ਹੈ ਜਦੋਂ ਕਿ ਲਾਵਾ ਨੇ 13 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਮਾਰਟਫੋਨ ਬਾਜ਼ਾਰ ’ਚ ਜਿਥੇ ਸਾਲ 2018 ’ਚ ਪਹਿਲੀ ਵਾਰ ਗਿਰਾਵਟ ਦਰਜ ਕੀਤੀ ਗਈ ਸੀ, ਉਥੇ ਹੀ ਫੀਚਰ ਫੋਨ ਦਾ ਬਾਜ਼ਾਰ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਵਿਸਤਾਰ ’ਤੇ ਹੈ।
ਬ੍ਰੋਕਰੇਜ ਕੰਪਨੀ ਸੀ.ਐੈੱਲ.ਐੱਸ.ਏ. ਦੇ ਫਰਵਰੀ 2019 ਲਈ ਦੂਰਸੰਚਾਰ ਖੇਤਰ ਦ੍ਰਿਸ਼ਟੀਕੋਣ ’ਚ ਕਿਹਾ ਗਿਆ ਹੈ ਕਿ ਚਾਲੂ ਸਾਲ ’ਚ ਗਾਹਕੀ ਦੀ ਬਾਜ਼ਾਰ ਹਿੱਸੇਦਾਰੀ ’ਚ ਜਿਓ ਚੋਟੀ ’ਤੇ ਬਣੀ ਰਹੇਗੀ। ਆਪਣੀ ਭਾਰਤੀ ਦੂਰਸੰਚਾਰ ਰਿਪੋਰਟ ’ਚ ਸੀ.ਐੱਲ.ਐੱਸ.ਏ. ਨੇ ਕਿਹਾ ਕਿ ਫਰਵਰੀ ’ਚ ਮੋਬਾਇਲ ਗਾਹਕਾਂ ਦ ਗਿਣਤੀ ’ਚ 20 ਲੱਖਦਾ ਵਾਧਾ ਹੋਇਆ ਅਤੇ ਕੁਲ ਗਿਣਤੀ 118.4 ਕਰੋੜ ਹੈ, ਜਦੋਂ ਕਿ ਰਿਲਾਇੰਸ ਜਿਓ ਨੇ 80 ਲੱਖ ਨਵੇਂ ਗਾਹਕ ਜੋੜੇ ਜਿਓ ਦਾ ਹੁਣ ਦੇਸ਼ ਭਰ ’ਚ ਗਾਹਕ ਆਧਾਰ 30.6 ਕਰੋੜ ਹੋ ਗਿਆ ਹੈ।
ਤਕਨੀਕੀ ਖਾਮੀ ਕਾਰਨ ਗੋਏਅਰ ਦੇ ਦਿੱਲੀ ਆ ਰਹੇ ਜਹਾਜ਼ ਨੂੰ ਨਾਗਪੁਰ 'ਚ ਉਤਾਰਿਆ
NEXT STORY