ਜਲੰਧਰ- ਰਿਲਾਇੰਸ ਜੀਓ ਨੈੱਟਵਰਕ 'ਤੇ ਨਵੰਬਰ ਮਹੀਨੇ 'ਚ ਔਸਤ ਡਾਊਨਲੋਡ ਸਪੀਡ 21.8 ਐੱਮ.ਬੀ.ਪੀ.ਐੱਸ. ਸੀ। ਇਹ ਜਾਣਕਾਰੀ ਟਰਾਈ ਦੇ ਮਾਈ ਸਪੀਡ ਐਪ ਦੇ ਡਾਟਾ ਰਾਹੀਂ ਸਾਹਮਣੇ ਆਈ ਹੈ। ਦੱਸ ਦਈਏ ਕਿ ਅਕਤੂਬਰ ਮਹੀਨੇ 'ਚ ਰਿਲਾਇੰਸ ਜੀਓ ਨੈੱਟਵਰਕ 'ਤੇ ਔਸਤ ਡਾਊਨਲੋਡ ਸਪੀਡ 21.9 ਐੱਮ.ਬੀ.ਪੀ.ਐੱਸ. ਦਰਜ ਕੀਤੀ ਗਈ ਸੀ ਜੋ ਹੁਣ ਤੱਕ ਸਭ ਤੋਂ ਜ਼ਿਆਦਾ ਹੈ। ਮਾਈ ਸਪੀਡ ਐਪ 'ਤੇ ਔਸਤ ਡਾਊਨਲੋਡ ਸਪੀਡ ਦੇ ਮਾਮਲੇ 'ਚ ਵੋਡਾਫੋਨ ਦੂਜੇ ਸਥਾਨ 'ਤੇ ਰਿਹਾ। ਸਪੀਡ 9.9 ਐੱਮ.ਬੀ.ਪੀ.ਐੱਸ. ਦਰਜ ਕੀਤੀ ਗਈ, ਜੋ ਜੀਓ ਦੀ ਔਸਤ ਸਪੀਡ ਦੇ ਅੱਧੇ ਤੋਂ ਵੀ ਘੱਟ ਹੈ। ਦੇਖਿਆ ਜਾਵੇ ਤਾਂ ਟਰਾਈ ਦੇ ਇਸ ਐਪ 'ਤੇ ਡਾਊਨਲੋਡ ਸਪੀਡ ਦੇ ਮਾਮਲੇ 'ਚ ਲਾਂਚ ਤੋਂ ਬਾਅਦ ਜੀਓ ਲਗਾਤਾਰ ਅਵੱਲ ਰਹੀ। ਦੂਜੇ ਪਾਸੇ ਦੇਸ਼ ਦੀਆਂ ਚਾਰ ਨਾਮੀਂ ਟੈਲੀਕਾਮ ਕੰਪਨੀਆਂ ਨੇ 4ਜੀ ਅਪਲੋਡ ਸਪੀਡ 'ਚ ਸੁਧਾਰ ਦਰਜ ਕੀਤਾ ਹੈ।
ਭਾਰਤ 'ਚ 4ਜੀ ਡਾਊਨਲੋਡ ਸਪੀਡ
ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਜੀਓ 21.8 ਐੱਮ.ਬੀ.ਪੀ.ਐੱਸ. ਦੀ ਔਸਤ ਡਾਊਨਲੋਡ ਸਪੀਡ ਦੇ ਨਾਲ ਟਾਪ 'ਤੇ ਰਹੀ। ਇਸ ਤੋਂ ਬਾਅਦ ਵੋਡਾਫੋਨ ਨੇ 9.9 ਐੱਮ.ਬੀ.ਪੀ.ਐੱਸ. ਦੀ ਸਪੀਡ ਦਰਜ ਕੀਤੀ। ਅਗਲਾ ਸਥਾਨ ਏਅਰਟੈੱਲ ਦਾ ਹੈ। ਇਸ ਨੈੱਟਵਰਕ 'ਤੇ 9.3 ਐੱਮ.ਬੀ.ਪੀ.ਐੱਸ. ਦੀ 4ਜੀ ਡਾਊਨਲੋਡ ਸਪੀਡ ਦਰਜ ਕੀਤੀ ਗਈ। ਚੌਥਾ ਸਥਾਨ ਆਈਡੀਆ ਨੂੰ ਮਿਲਿਆ ਹੈ। ਇਸ ਨੈੱਟਵਰਕ 'ਤੇ ਔਸਤ ਡਾਊਨਲੋਡ ਸਪੀਡ 8.1 ਐੱਮ.ਬੀ.ਪੀ.ਐੱਸ. ਸਪੀਡ ਹੈ। ਪਿਛਲੇ ਮਹੀਨੇ ਆਈਡੀਆ ਸੈਲੂਲਰ ਤੀਜੇ ਸਥਾਨ 'ਤੇ ਸੀ ਅਤੇ ਏਅਰਟੈੱਲ ਚੌਥੇ ਸਥਾਨ 'ਤੇ। ਅੰਕੜਿਆਂ 'ਤੇ ਗੌਰ ਕਰੀਏ ਤਾਂ ਏਅਰਟੈੱਲ ਨੈੱਟਵਰਕ 'ਤੇ ਔਸਤ 4ਜੀ ਡਾਊਨਲੋਡ ਸਪੀਡ 'ਚ ਵੱਡਾ ਸੁਧਾਰ ਦੇਖਣ ਨੂੰ ਮਿਲਿਆ ਹੈ। ਪਿਛਲੇ ਮਹੀਨੇ ਦੇ 7.5 ਐੱਮ.ਬੀ.ਪੀ.ਐੱਸ,. ਸਪੀਡ ਦੇ ਮੁਕਾਬਲੇ ਇਸ ਮਹੀਨੇ 9.3 ਐੱਮ.ਬੀ.ਪੀ.ਐੱਸ. ਦੀ ਔਸਤ ਸਪੀਡ ਦਰਜ ਕੀਤੀ ਗਈ। ਅਸੀਂ ਆਉਣ ਵਾਲੇ ਮਹੀਨੇ 4ਜੀ ਸਪੀਡ 'ਚ ਬੀ.ਐੱਸ.ਐੱਨ.ਐੱਲ. ਦਾ ਵੀ ਅੰਕੜਾ ਦੇਖਾਂਗੇ ਕਿਉਂਕਿ ਇਹ ਕੰਪਨੀ ਜਨਵਰੀ 'ਚ 4ਜੀ ਨੈੱਟਵਰਕ ਦੇ ਨਾਲ ਆਏਗੀ। ਉਥੇ ਹੀ ਵੋਡਾਫੋਨ ਆਪਣੀਆਂ ਵੀ.ਓ.ਐੱਲ.ਟੀ.ਈ. ਸੋਵਾਵਾਂ ਦੀ ਵੀ ਸ਼ੁਰੂਆਤ ਕਰੇਗੀ।

ਭਾਰਤ 'ਚ 4ਜੀ ਅਪਲੋਡ ਸਪੀਡ
ਅਕਤੂਬਰ ਅਤੇ ਨਵੰਬਰ ਮਹੀਨੇ 'ਚ 4ਜੀ ਅਪਲੋਡ ਸਪੀਡ ਦੇ ਮਾਮਲੇ 'ਚ ਕੋਈ ਬਦਲਾਅ ਨਹੀਂ ਦੇਖਿਆ ਨੂੰ ਮਿਲਿਆ ਹੈ। 4ਜੀ ਅਪਲੋਡ ਸਪੀਡ ਦੇ ਮਾਮਲੇ 'ਚ ਹੁਣ ਵੀ ਆਈਡੀਆ ਅਵੱਲ ਹੈ। ਇਸ ਨੈੱਟਵਰਕ 'ਤੇ ਔਸਤ ਸਪੀਡ 7.1 ਐੱਮ.ਬੀ.ਪੀ.ਐੱਸ. ਦਰਜ ਕੀਤੀ ਗਈ। ਇਸ ਤੋਂ ਬਾਅਦ ਵੋਡਾਫੋਨ ਦਾ ਨੰਬਰ ਹੈ, 6.2 ਐੱਮ.ਬੀ.ਪੀ.ਐੱਸ. ਦੀ ਸਪੀਡ ਦੇ ਨਾਲ। ਉਥੇ ਹੀ ਰਿਲਾਇੰਸ ਜੀਓ ਅਤੇ ਏਅਰਟੈੱਲ 4.9 ਐੱਮ.ਬੀ.ਪੀ.ਐੱਸ. ਅਤੇ 3.9 ਐੱਮ.ਬੀ.ਪੀ.ਐੱਸ. ਦੀ ਔਸਤ 4ਜੀ ਅਪਲੋਡ ਸਪੀਡ ਦੇ ਨਾਲ ਤੀਜੇ ਅਤੇ ਚੌਥੇ ਸਥਾਨ 'ਤੇ ਹੈ। ਅਕਤੂਬਰ ਮਹੀਨੇ 'ਚ ਆਈਡੀਆ, ਵੋਡਾਫੋਨ, ਜੀਓ ਅਤੇ ਏਅਰਟੈੱਲ ਨੈੱਟਵਰਕ 'ਤੇ ਔਸਤ ਸਪੀਡ ਕਰੀਬ 6.4 ਐੱਮ.ਬੀ.ਪੀ.ਐੱਸ., 5.9 ਐੱਮ.ਬੀ.ਪੀ.ਐੱਸ., 4.1 ਐੱਮ.ਬੀ.ਪੀ.ਐੱਸ. ਅਤੇ 3.5 ਐੱਮ.ਬੀ.ਪੀ.ਐੱਸ. ਰਹੀ ਸੀ।
ਦੱਸ ਦਈਏ ਕਿ ਟਰਾਈ ਰਿਅਲ ਟਾਈਮ 'ਚ ਮਾਈ ਸਪੀਡ ਐਪ ਰਾਹੀਂ ਡਾਟਾ ਸਪੀਡ ਦਾ ਅੰਦਾਜ਼ਾ ਲਗਾਉਂਦੀ ਹੈ। ਇਸ ਐਪ ਨੂੰ ਪਿਛਲੇ ਸਾਲ ਹੀ ਲਾਂਚ ਕੀਤਾ ਗਿਆ ਸੀ। ਇਸ ਦਾ ਮਕਸਦ ਮਾਸਿਕ ਤੌਰ 'ਤੇ ਡਾਟਾ ਸਪੀਡ ਦੀ ਜਾਣਕਾਰੀ ਯੂਜ਼ਰਸ ਨੂੰ ਦੇਣ ਦਾ ਸੀ। ਡਾਟਾ ਸਪੀਡ ਦਾ ਅਨੁਮਾਨ ਯੂਜ਼ਰ ਦੁਆਰਾ ਆਪਣੇ ਫੋਨ 'ਚ ਮਾਈ ਸਪੀਡ ਐਪ ਨੂੰ ਇੰਸਟਾਲ ਕਰਨ 'ਤੇ ਹੀ ਹੁੰਦਾ ਹੈ।
ਪਿਤਾ ਦੇ ਜਨਮਦਿਨ 'ਤੇ ਮੁਕੇਸ਼ ਅੰਬਾਨੀ ਨੇ ਛੋਟੇ ਭਰਾ ਨੂੰ ਦਿੱਤਾ 23,000 ਕਰੋੜ ਦਾ ਤੋਹਫਾ
NEXT STORY