ਨਵੀਂ ਦਿੱਲੀ (ਭਾਸ਼ਾ)–ਰਿਲਾਇੰਸ ਜੀਓ ਨੇ ਫਿਕਸਡ ਲਾਈਨ ਸੈਗਮੈਂਟ ’ਚ ਕਨੈਕਸ਼ਨਾਂ ਦੀ ਗਿਣਤੀ ਦੇ ਮਾਮਲੇ ’ਚ ਭਾਰਤੀ ਏਅਰਟੈੱਲ ਨੂੰ ਪਿੱਛੇ ਛੱਡ ਦਿੱਤਾ ਹੈ। ਫਰਵਰੀ 2022 ’ਚ ਜੀਓ ਦੇਸ਼ ਦੀ ਦੂਜੀ ਸਭ ਤੋਂ ਵੱਡੀ ਵਾਇਰਲਾਈਨ ਸੇਵਾ ਪ੍ਰੋਵਾਈਡਰ ਬਣ ਗਈ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਿਟੀ (ਟ੍ਰਾਈ) ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ : ਗੁਜਰਾਤ ਦੇ ਦਾਹੋਦ 'ਚ PM ਮੋਦੀ ਨੇ ਕੀਤਾ 20 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ
ਵਾਇਰਲਾਈਨ ਦੂਰਸੰਚਾਰ ਦਾ ਅਰਥ ਕੇਬਲ ਦੇ ਨੈੱਟਵਰਕ ਰਾਹੀਂ ਪ੍ਰਦਾਨ ਕੀਤੀ ਜਾਣ ਵਾਲੀ ਟੈਲੀਫੋਨ ਅਤੇ ਬ੍ਰਾਡਬੈਂਕ ਇੰਟਰਨੈੱਟ ਸੇਵਾਵਾਂ ਤੋਂ ਹੈ। ਟ੍ਰਾਈ ਦੀ ਰਿਪੋਰਟ ਮੁਤਾਬਕ ਵਾਇਰਲਾਈਨ ਗਾਹਕਾਂ ਦੀ ਗਿਣਤੀ ਜਨਵਰੀ 2022 ਦੇ ਅਖੀਰ ਦੇ 2.42 ਕਰੋੜ ਤੋਂ ਵਧ ਕੇ ਫਰਵਰੀ 2022 ਦੇ ਅਖੀਰ ’ਚ 2.45 ਕਰੋੜ ਹੋ ਗਈ। ਰਿਲਾਇੰਸ ਜੀਓ ਨੇ ਵਾਇਰਲਾਈਨ ਸੈਗਮੈਂਟ ’ਚ ਸਭ ਤੋਂ ਵੱਧ 2.44 ਲੱਖ ਨਵੇਂ ਗਾਹਕ ਜੋੜੇ। ਇਸ ਤੋਂ ਬਾਅਦ ਭਾਰਤੀ ਏਅਰਟੈੱਲ ਨੇ 91,243 ਗਾਹਕ ਜੋੜੇ, ਫਿਰ ਵੋਡਾਫੋਨ ਆਈਡੀਆ ਨੇ 24,948, ਕੁਆਡ੍ਰੇਂਟ ਨੇ 18,622 ਅਤੇ ਟਾਟਾ ਟੈਲੀਸਰਵਿਸਿਜ਼ ਨੇ 3,772 ਗਾਹਕ ਜੋੜੇ।
ਇਹ ਵੀ ਪੜ੍ਹੋ : 'ਆਪ' ਸਰਕਾਰ ਨੇ ਪੂਰਾ ਕੀਤਾ ਇਕ ਹੋਰ ਵਾਅਦਾ, ਪੁਲਸ ਮੁਲਾਜ਼ਮਾਂ ਲਈ ਕੀਤਾ ਇਹ ਐਲਾਨ
ਬੀ. ਐੱਸ. ਐੱਨ. ਐੱਲ. ਅਤੇ ਐੱਮ. ਟੀ. ਐੱਨ. ਐੱਲ. ਦੇ ਇਸ ਸੈਗਮੈਂਟ ’ਚ ਸਾਂਝੇ ਤੌਰ ’ਤੇ 49.5 ਫੀਸਦੀ ਹਿੱਸੇਦਾਰੀ ਹੈ। ਇਨ੍ਹਾਂ ਕੰਪਨੀਆਂ ਨੇ ਕ੍ਰਮਵਾਰ : 49,074 ਅਤੇ 21900 ਫਿਕਸਡ ਲਾਈਨ ਗਾਹਕ ਗੁਆਏ। ਜਨਵਰੀ 2021 ਤੋਂ ਵਾਇਰਲਾਈਨ ਸੈਗਮੈਂਟ ’ਚ ਬੀ. ਐੱਸ. ਐੱਨ. ਐੱਲ. ਦੀ ਬਾਜ਼ਾਰ ਹਿੱਸੇਦਾਰੀ 34.64 ਫੀਸਦੀ ਘਟ ਕੇ 30.9 ਫੀਸਦੀ ਰਹਿ ਗਈ ਹੈ। ਉੱਥੇ ਹੀ ਐੱਮ. ਟੀ. ਐੱਨ. ਐੱਲ. ਦੀ ਬਾਜ਼ਾਰ ਹਿੱਸੇਦਾਰੀ ਇਸ ਮਿਆਦ ’ਚ 14.65 ਫੀਸਦੀ ਤੋਂ ਘਟ ਕੇ 11.05 ਫੀਸਦੀ ’ਤੇ ਆ ਗਈ ਹੈ।
ਇਹ ਵੀ ਪੜ੍ਹੋ : ਕੱਲ ਤੋਂ ਬ੍ਰਿਟਿਸ਼ PM ਜਾਨਸਨ 2 ਦਿਨਾ ਭਾਰਤ ਦੌਰੇ 'ਤੇ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਮੁਲਾਕਾਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਇਕ ਦਹਾਕੇ 'ਚ ਪਹਿਲੀ ਵਾਰ Netflix ਦੇ ਗਾਹਕਾਂ 'ਚ ਆਈ ਕਮੀ, ਸ਼ੇਅਰਾਂ 'ਚ 25 ਫੀਸਦੀ ਗਿਰਾਵਟ
NEXT STORY