ਨੈਸ਼ਨਲ ਡੈਸਕ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀਰਵਾਰ ਨੂੰ ਦੋ ਦਿਨਾ ਭਾਰਤ ਦੌਰੇ 'ਤੇ ਆ ਰਹੇ ਹਨ। ਉਹ ਕੱਲ ਸਵੇਰੇ ਅਹਿਮਦਾਬਾਦ ਏਅਰਪੋਰਟ 'ਤੇ ਪਹੁੰਚਣਗੇ। ਜਾਨਸਨ 21 ਅਪ੍ਰੈਲ ਨੂੰ ਗੁਜਰਾਤ ਦੇ ਅਹਿਮਦਾਬਾਦ ਤੋਂ ਯਾਤਰਾ ਦੀ ਸ਼ੁਰੂਆਤ ਕਰਨਗੇ ਅਤੇ ਪ੍ਰਮੁੱਖ ਵਪਾਰਕ ਸਮੂਹ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਬ੍ਰਿਟੇਨ ਅਤੇ ਭਾਰਤ ਦੇ ਵਧਦੇ ਵਪਾਰਕ, ਵਪਾਰ ਅਤੇ ਲੋਕਾਂ ਦੇ ਸਬੰਧਾਂ 'ਤੇ ਚਰਚਾ ਕਰਨਗੇ।
ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਚਲਾਈਆਂ ਗੋਲੀਆਂ, 1 ਦੀ ਮੌਤ ਤੇ 12 ਜ਼ਖਮੀ
ਸਭ ਤੋਂ ਪਹਿਲਾਂ ਗੁਜਰਾਤ ਪਹੁੰਚਣਗੇ ਜਾਨਸਨ
ਇਹ ਪਹਿਲੀ ਵਾਰ ਹੋਵੇਗਾ ਜਦ ਬ੍ਰਿਟੇਨ ਦਾ ਕੋਈ ਪ੍ਰਧਾਨ ਮੰਤਰੀ ਭਾਰਤ ਦੇ ਪੰਜਵੇਂ ਸਭ ਤੋਂ ਵੱਡੇ ਸੂਬੇ ਅਤੇ ਬ੍ਰਿਟੇਨ 'ਚ ਲਗਭਗ ਅੱਧੀ ਬ੍ਰਿਟਿਸ਼-ਭਾਰਤੀ ਆਬਾਦੀ ਦੇ ਜੱਦੀ ਘਰ ਗੁਜਰਾਤ ਦਾ ਦੌਰਾ ਕਰੇਗਾ। ਸ਼ੁੱਕਰਵਾਰ ਸਵੇਰੇ ਜਾਨਸਨ ਰਾਸ਼ਟਰਪਤੀ ਭਵਨ 'ਚ ਇਕ ਰਮਸੀ ਸਵਾਗਤ ਸਮਾਰੋਹ 'ਚ ਸ਼ਾਮਲ ਹੋਣਗੇ ਅਤੇ ਬਾਅਦ 'ਚ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਫੁੱਲ ਚੜਾਉਣਗੇ। ਇਸ ਤੋਂ ਬਾਅਦ ਜਾਨਸਨ 22 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਦੋਵੇਂ ਨੇਤਾ ਬ੍ਰਿਟੇਨ ਅਤੇ ਭਾਰਤ ਦੀ ਰਣਨੀਤਕ ਰੱਖਿਆ, ਕੂਟਨੀਤਕ ਅਤੇ ਆਰਥਿਕ ਸਾਂਝੇਦਾਰੀ 'ਤੇ ਡੂੰਘੀ ਗੱਲਬਾਤ ਕਰਨਗੇ, ਜਿਸ ਦਾ ਉਦੇਸ਼ ਹਿੰਦ ਮਹਾਸਾਗਰ 'ਚ ਨਜ਼ਦੀਕੀ ਸਾਂਝੇਦਾਰੀ ਨੂੰ ਉਦਸ਼ਾਹ ਕਰਨਾ ਅਤੇ ਸੁਰੱਖਿਆ ਸਹਿਯੋਗ ਨੂੰ ਅਗੇ ਵਧਾਉਣਾ ਹੈ।
ਇਹ ਵੀ ਪੜ੍ਹੋ : ਜੀਓ ਦੇ ਫ਼ਰਵਰੀ 'ਚ ਘਟੇ 36.60 ਲੱਖ ਗਾਹਕ
ਜੈਸ਼ੰਕਰ ਨਾਲ ਵੀ ਹੋਵੇਗੀ ਮੁਲਾਕਾਤ
ਬ੍ਰਿਟੇਨ ਦੇ ਪ੍ਰਧਾਨ ਬੋਰਿਸ ਜਾਨਸਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਵੀ ਗੱਲਬਾਤ ਕਰਨਗੇ। ਉਸ ਦਿਨ ਦੁਪਹਿਰ ਕਰੀਬ ਇਕ ਵਜੇ ਦੋਵੇਂ ਪੱਖ ਹੈਦਰਾਬਾਦ ਹਾਊਸ 'ਚ ਪ੍ਰੈੱਸ ਬਿਆਨ ਜਾਰੀ ਕਰਨਗੇ। ਬ੍ਰਿਟਿਸ਼ ਹਾਈ ਕਮਿਸ਼ਨਰ ਦੇ ਬਿਆਨ ਮੁਤਾਬਕ, ਜਾਨਸਨ ਇਸ ਸਾਲ ਦੀ ਸ਼ੁਰੂਆਤ 'ਚ ਕੀਤੀ ਗਈ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ਗੱਲਬਾਤ 'ਚ ਪ੍ਰਗਤੀ ਲਈ ਯਾਤਰਾ ਦੀ ਵਰਤੋਂ ਕਰਨਗੇ।
ਇਹ ਵੀ ਪੜ੍ਹੋ : ਰਾਜਸਥਾਨ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 11 ਦੀ ਮੌਤ ਤੇ 8 ਜ਼ਖ਼ਮੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਕਿਵੇਂ ਰੋਕੀਆਂ ਜਾਣ ਜਹਾਂਗੀਰਪੁਰੀ ਵਰਗੀਆਂ ਹਿੰਸਕ ਘਟਨਾਵਾਂ, ਕਿਰਨ ਬੇਦੀ ਨੇ ਦਿੱਤੇ ਇਹ ਵੱਡੇ ਸੁਝਾਅ
NEXT STORY