ਨਵੀਂ ਦਿੱਲੀ— ਕੋਰੋਨਾ ਕਾਲ 'ਚ ਕਾਰੋਬਾਰਾਂ ਨੂੰ ਨੁਕਸਾਨ ਝਲਣਾ ਪੈ ਰਿਹਾ ਹੈ। ਹਾਲਾਂਕਿ, ਹੌਲੀ-ਹੌਲੀ ਕਈ ਕਾਰੋਬਾਰ ਪਟੜੀ 'ਤੇ ਪਰਤ ਰਹੇ ਹਨ।
ਇਸ ਵਿਚਕਾਰ ਇੰਜੀਨੀਅਰਿੰਗ ਕੰਪਨੀ ਜੇ. ਐੱਮ. ਸੀ. ਪ੍ਰੋਜੈਕਟਸ (ਇੰਡੀਆ) ਨੇ ਵੀਰਵਾਰ ਨੂੰ ਦੱਸਿਆ ਕਿ ਉਸ ਨੂੰ ਘਰੇਲੂ ਅਤੇ ਕੌਮਾਂਤਰੀ ਬਾਜ਼ਾਰ ਤੋਂ ਕੁੱਲ 1,342 ਕਰੋੜ ਰੁਪਏ ਦੇ ਠੇਕੇ ਮਿਲੇ ਹਨ।
ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਸ ਨੂੰ ਪੂਰਬੀ ਏਸ਼ੀਆ 'ਚ ਬੁਨਿਆਦੀ ਢਾਂਚਾ ਪ੍ਰੋਜੈਕਟ ਲਈ 725 ਕਰੋੜ ਰੁਪਏ ਦਾ ਠੇਕਾ ਮਿਲਿਆ ਹੈ। ਕੰਪਨੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਸ ਨੂੰ ਓਡੀਸ਼ਾ 'ਚ ਕੁੱਲ 471 ਕਰੋੜ ਰੁਪਏ ਦੇ ਜਲ ਸਪਲਾਈ ਪ੍ਰੋਜੈਕਟਾਂ ਦੀ ਪੂਰਬੀ ਏਸ਼ੀਆ 'ਚ ਨਵੇਂ ਠੇਕੇ ਮਿਲਣ ਕਾਰਨ ਕੌਮਾਂਤਰੀ ਬਾਜ਼ਾਰਾਂ 'ਚ ਕੰਪਨੀ ਦੀ ਸਥਿਤੀ ਮਜਬੂਤ ਹੋਵੇਗੀ।
ਭਾਰਤ ਵਲੋਂ ਗੰਢਿਆਂ ਦੇ ਨਿਰਯਾਤ 'ਤੇ ਰੋਕ ਲਾਉਣ ਕਾਰਨ ਬੰਗਲਾਦੇਸ਼ ਨੇ ਜ਼ਾਹਰ ਕੀਤੀ ਚਿੰਤਾ
NEXT STORY