ਮੁੰਬਈ – ਭਾਰਤ ’ਚ ਮਰਦਾਂ ਦੇ ਮੋਹਰੀ ਫੈਸ਼ਨ ਬ੍ਰਾਂਡ ਜੌਨ ਪਲੇਅਰਸ ਨੇ ਹਾਲ ਹੀ ’ਚ ਸਿਧਾਰਥ ਮਲਹੋਤਰਾ ਨੂੰ ਆਪਣੇ ਨਵੇਂ ਚਿਹਰੇ ਵਜੋਂ ਪੇਸ਼ ਕੀਤਾ ਹੈ।
ਇਹ ਐਲਾਨ ਨਵੇਂ ਸਪ੍ਰਿੰਗ ਸਮਰ-23 ਕਲੈਕਸ਼ਨ ਦੇ ਲਾਂਚ ਨਾਲ ਕੀਤਾ ਗਿਆ ਹੈ। ਬ੍ਰਾਂਡ ਨੇ ਹਾਲ ਹੀ ’ਚ ਬ੍ਰਾਂਡ ਦੀ ਸਮੀਕਰਨ ‘ਪਲੇ ਇਟ ਰੀਅਲ’ ਨਾਲ ਇਕ ਨਵੇਂ ਅਵਤਾਰ ’ਚ ਖੁਦ ਨੂੰ ਮੁੜ ਲਾਂਚ ਕੀਤਾ ਜੋ ਦੁਨੀਆ ’ਚ ਆਪਣੀ ਥਾਂ ਬਣਾਉਣ ਦੀ ਭਾਲ ਰਹੀ ਪੀੜ੍ਹੀ ਦੇ ਨੌਜਵਾਨਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਿਹਾ ਹੈ।
ਬਿਜ਼ਨੈੱਸ ਹੈੱਡ ਨਿਤਿਨ ਸਹਿਗਲ ਨੇ ਕਿਹਾ ਕਿ ਬ੍ਰਾਂਡ ਨੂੰ ਸਿਧਾਰਥ ਮਲਹੋਤਾਰ ਦੇ ਰੂਪ ’ਚ ਆਪਣਾ ਆਦਰਸ਼ ਬੁਲਾਰਾ ਅਤੇ ਅੰਬੈਸਡਰ ਮਿਲ ਗਿਆ ਹੈ ਜੋ ਇਕ ਸਟਾਈਲ ਆਈਕਨ ਹੈ ਅਤੇ ਆਪਣੀਆਂ ਹਾਲ ਹੀ ਦੀਆਂ ਹਿੱਟ ਫਿਲਮਾਂ ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਅਸੀਂ ਉਨ੍ਹਾਂ ਨੂੰ ਨਵੀਂ ਜੌਨ ਪਲੇਅਰਸ ਫਿਲਮ ’ਚ ਇਕ ਅਜਿਹੇ ਰੂਪ ’ਚ ਦੇਖਦੇ ਹਾਂ ਜੋ ਉਨ੍ਹਾਂ ਦੇ ਆਪਣੇ ਵਿਅਕਤੀਤਵ ਲਈ ਸੱਚ ਹੈ ਜੋ ਸਹਿਜ ਸੁਭਾਅ ਨਾਲ ਰਹਿੰਦੇ ਹਨ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਹਸਮੁੱਖ ਅਤੇ ਹਾਂਪੱਖੀ ਤਰੀਕੇ ਨਾਲ ਪ੍ਰਭਾਵਿਤ ਕਰਦੇ ਹਨ।
ਇਹ ਵੀ ਪੜ੍ਹੋ : ਖ਼ਾਤੇ 'ਚ ਬਿਨਾਂ ਪੈਸੇ ਦੇ ਵੀ ਖ਼ਰਚ ਕਰ ਸਕੋਗੇ ਤੁਸੀਂ, UPI ਤੋਂ ਲੈ ਸਕੋਗੇ ਲੋਨ... ਜਾਣੋ ਪੂਰੀ ਪ੍ਰਕਿਰਿਆ
ਜੌਨ ਪਲੇਅਰਸ ਅਤੇ ਮਲਹੋਤਰਾ ਨੇ ਦੇਖਿਆ ਕਿ ਉਹ ਤੇਜ਼ੀ ਨਾਲ ਅੱਗੇ ਵਧ ਰਹੀ ਦੁਨੀਆ ’ਚ ਚੰਚਲ ਆਕਰਸ਼ਣ ਅਤੇ ਸਾਥਕ ਕਦਰਾਂ-ਕੀਮਤਾਂ ਲਈ ਇਕ ਸਾਂਝੇ ਪ੍ਰੇਮ ’ਚ ਇਕ-ਦੂਜੇ ਦੇ ਵਿਅਕਤੀਤਵ ਦੇ ਪੂਰਕ ਹਨ।
ਇਸ ਮੌਕੇ ’ਤੇ ਮਲਹੋਤਰਾ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਟਾਈਲ ਸਿਰਫ ਚੰਗਾ ਦਿਖਾਈ ਦੇਣ ਬਾਰੇ ਨਹੀਂ ਹੈ, ਇਹ ਕਿਸੇ ਚੀਜ਼ ਲਈ ਖੜੇ ਹੋਣ ਬਾਰੇ ਵੀ ਹੈ, ਇਸ ਲਈ ਮੈਂ ਜੌਨ ਪਲੇਅਰਸ ਨਾਲ ਜੁੜਨ ਲਈ ਉਤਸ਼ਾਹਿਤ ਹਾਂ, ਇਕ ਅਜਿਹਾ ਬ੍ਰਾਂਡ ਜੋ ਕਦਰਾਂ-ਕੀਮਤਾਂ ਅਤੇ ਚਰਿੱਤਰ ਦਾ ਪ੍ਰਤੀਕ ਹੈ, ਜਿਸ ਨਾਲ ਯੁਵਾ ਖੁਦ ਨੂੰ ਜੋੜ ਸਕਦੇ ਹਨ।
ਇਹ ਵੀ ਪੜ੍ਹੋ : ਬੈਂਕਿੰਗ ਸੰਕਟ 'ਤੇ ਰਘੂਰਾਮ ਰਾਜਨ ਨੇ ਦਿੱਤੀ ਚਿਤਾਵਨੀ, ਕਿਹਾ- ਅਜੇ ਹੋਰ ਵਿਗੜ ਸਕਦੇ ਹਨ ਹਾਲਾਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ ਬੰਦ ਵਾਲੇ ਦਿਨ SEBI ਦਾ ਐਕਸ਼ਨ, ਇਕੱਠੀਆਂ 4 ਸ਼ੇਅਰ ਬ੍ਰੋਕਰ ਕੰਪਨੀਆਂ ’ਤੇ ਲਾਈ ਰੋਕ
NEXT STORY