ਵਾਸ਼ਿੰਗਟਨ— ਜਾਨਸਨ ਐਂਡ ਜਾਨਸਨ ਦੇ ਕੋਰੋਨਾ ਟੀਕੇ ਦਾ ਕਲੀਨੀਕਲ ਟ੍ਰਾਇਲ ਅਮਰੀਕਾ 'ਚ ਫਿਰ ਤੋਂ ਸ਼ੁਰੂ ਹੋ ਗਿਆ ਹੈ, ਜਿਸ ਨੂੰ ਸੁਰੱਖਿਆ ਕਾਰਨਾਂ ਤੋਂ ਰੋਕ ਦਿੱਤਾ ਗਿਆ ਸੀ। ਜਾਨਸਨ ਐਂਡ ਜਾਨਸਨ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਵਿਕਸਤ ਕੀਤਾ ਟੀਕਾ ਜਨਵਰੀ 'ਚ ਲਾਂਚ ਹੋ ਜਾਵੇਗਾ।
ਜਾਨਸਨ ਐਂਡ ਜਾਨਸਨ ਨੇ ਕਿਹਾ ਕਿ ਉਸ ਨੇ ਕਲੀਨੀਕਲ ਟ੍ਰਾਇਲ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ ਅਤੇ 60,000 ਲੋਕਾਂ 'ਤੇ ਕੀਤੇ ਜਾ ਰਹੇ ਇਸ ਪ੍ਰੀਖਣ ਦਾ ਨਤੀਜਾ ਇਸ ਸਾਲ ਦੇ ਅੰਤ ਤੱਕ ਆ ਜਾਵੇਗਾ।
ਉੱਥੇ ਹੀ, ਐਸਟ੍ਰਾਜ਼ੇਨੇਕਾ ਨੇ ਵੀ ਅਮਰੀਕਾ 'ਚ ਆਪਣੇ ਕੋਵਿਡ-19 ਟੀਕੇ ਦਾ ਟ੍ਰਾਇਲ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਅਮਰੀਕੀ ਡਰੱਗ ਰੈਗੂਲੇਟਰ ਨੇ ਆਕਸਫੋਰਡ ਯੂਨੀਵਰਸਿਟੀ ਤੇ ਐਸਟ੍ਰਾਜ਼ੇਨੇਕਾ ਨੂੰ ਉਨ੍ਹਾਂ ਦੀ ਕੋਰੋਨਾ ਵੈਕਸੀਨ ਦੇ ਟ੍ਰਾਇਲ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਹੈ। ਬ੍ਰਿਟੇਨ 'ਚ ਇਕ ਮਰੀਜ਼ ਨੂੰ ਟੀਕਾ ਲਾਏ ਜਾਣ ਪਿੱਛੋਂ ਉਸ ਦੀ ਤਬੀਅਤ ਖ਼ਰਾਬ ਹੋਣ 'ਤੇ ਅਮਰੀਕਾ 'ਚ 6 ਸਤੰਬਰ ਨੂੰ ਇਸ ਦਾ ਟ੍ਰਾਇਲ ਰੋਕ ਦਿੱਤਾ ਗਿਆ ਸੀ। ਜਾਨਸਨ ਐਂਡ ਜਾਨਸਨ ਨੇ ਵੀ ਇਕ ਵਿਅਕਤੀ ਦੇ ਬੀਮਾਰ ਪੈ ਜਾਣ ਕਾਰਨ ਪਿਛਲੇ ਹਫ਼ਤੇ ਆਪਣਾ ਟ੍ਰਾਇਲ ਰੋਕ ਦਿੱਤਾ ਸੀ। ਦੋਵੇਂ ਹੀ ਕੰਪਨੀਆਂ ਕੋਰੋਨਾ ਵਾਇਰਸ ਖ਼ਿਲਾਫ ਟੀਕਾ ਵਿਕਸਤ ਕਰਨ 'ਚ ਲੱਗੀਆਂ ਹਨ।
ਗੌਰਤਲਬ ਹੈ ਕਿ ਯੂਰਪ ਤੇ ਅਮਰੀਕਾ 'ਚ ਕੋਰੋਨਾ ਵਾਇਰਸ ਦੇ ਦੁਬਾਰਾ ਮਾਮਲੇ ਵਧਣ ਨਾਲ ਚਿੰਤਾ ਵੱਧ ਗਈ ਹੈ। ਵਿਸ਼ਵ ਭਰ ਦੀਆਂ ਕਈ ਦਿੱਗਜ ਕੰਪਨੀਆਂ ਕੋਰੋਨਾ ਟੀਕੇ ਵਿਕਸਤ ਕਰਨ ਦੀ ਦੌੜ 'ਚ ਲੱਗੀਆਂ ਹੋਈਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਕੋਰੋਨਾ ਦਾ ਕੋਈ ਟੀਕਾ ਦੁਨੀਆ ਦੇ ਸਾਹਮਣੇ ਹੋਵੇਗਾ। ਹਾਲਾਂਕਿ, ਇਸ ਦੇ ਬਾਵਜੂਦ ਕਈ ਲੋਕ ਇਸ ਤੋਂ ਵਾਂਝੇ ਰਹਿ ਸਕਦੇ ਹਨ।
ਪੈਟਰੋਲ-ਡੀਜ਼ਲ ਕੀਮਤਾਂ 'ਚ ਲਗਾਤਾਰ 24ਵੇਂ ਦਿਨ ਕੋਈ ਵਾਧਾ-ਘਾਟਾ ਨਹੀਂ
NEXT STORY