ਨਵੀਂ ਦਿੱਲੀ- ਜੇ. ਐੱਸ. ਡਬਲਿਊ. ਸਟੀਲ ਨੇ ਬੁੱਧਵਾਰ ਨੂੰ ਕਿਹਾ ਕਿ ਅਗਸਤ 2020 ਵਿਚ ਉਸ ਦਾ ਸਟੀਲ ਉਤਪਾਦਨ 5 ਫੀਸਦੀ ਵੱਧ ਕੇ 13.17 ਲੱਖ ਟਨ ਤੱਕ ਪੁੱਜ ਗਿਆ ਹੈ।
ਇਕ ਸਾਲ ਪਹਿਲਾਂ ਇਸੇ ਮਹੀਨੇ ਦੌਰਾਨ ਕੰਪਨੀ ਨੇ 12.53 ਲੱਖ ਟਨ ਸਟੀਲ ਦਾ ਉਤਪਾਦਨ ਕੀਤਾ ਸੀ। ਕੰਪਨੀ ਦੇ ਜਾਰੀ ਇੰਟਰਵੀਊ ਵਿਚ ਇਹ ਜਾਣਕਾਰੀ ਦਿੱਤੀ ਗਈ। ਇਸ ਵਿਚ ਕਿਹਾ ਗਿਆ ਹੈ ਕਿ ਹਰ ਮਹੀਨੇ ਦੇ ਆਧਾਰ 'ਤੇ ਜੇ. ਐੱਸ. ਡਬਲਿਊ. ਸਟੀਲ ਦਾ ਉਪਪਾਦਨ ਇਕ ਮਹੀਨਾ ਪਹਿਲਾਂ ਜੁਲਾਈ ਦੇ 12.46 ਲੱਖ ਟਨ ਦੇ ਮੁਕਾਬਲੇ ਅਗਸਤ ਵਿਚ 6 ਫੀਸਦੀ ਵੱਧ ਕੇ 13.17 ਲੱਖ ਟਨ 'ਤੇ ਪੁੱਜ ਗਿਆ ਹੈ।
ਅਗਸਤ ਦੌਰਾਨ ਸਟੀਲ ਚਾਦਰਾਂ ਦਾ ਉਤਪਾਦਨ ਪਿਛਲੇ ਸਾਲ ਅਗਸਤ ਦੇ ਮੁਕਾਬਲੇ 15 ਫੀਸਦੀ ਵੱਧ ਕੇ 9.80 ਲੱਖ ਟਨ 'ਤੇ ਪੁੱਜ ਗਿਆ। ਉੱਥੇ ਹੀ, ਜੁਲਾਈ ਦੇ ਮੁਕਾਬਲੇ ਇਸ ਵਿਚ 4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਹਾਲਾਂਕਿ ਅਗਸਤ 2020 ਵਿਚ ਲੰਬੀਆਂ ਤਾਰਾਂ ਦਾ ਉਤਪਾਦਨ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਘੱਟ ਕੇ 2.32 ਲੱਖ ਟਨ ਹੀ ਰਿਹਾ ਹੈ। ਉੱਥੇ ਹੀ, ਇਕ ਮਹੀਨਾ ਪਹਿਲਾਂ ਦੇ ਮੁਕਾਬਲੇ ਇਸ ਵਿਚ 3 ਫੀਸਦੀ ਦੀ ਗਿਰਾਵਟ ਰਹੀ। ਜੇ. ਐੱਸ. ਡਬਲਿਊ. ਸਟੀਲ 12 ਅਰਬ ਡਾਲਰ ਦੇ ਜੇ. ਐੱਸ. ਡਬਲਿਊ. ਸਮੂਹ ਦੀ ਸਭ ਤੋਂ ਮਸ਼ਹੂਰ ਕੰਪਨੀ ਹੈ। ਸਮੂਹ ਦਾ ਕਾਰੋਬਾਰ ਸਟੀਲ, ਊਰਜਾ, ਸੀਮੈਂਟ ਅਤੇ ਖੇਡਾਂ ਦੇ ਸਾਮਾਨ ਦੇ ਖੇਤਰ ਵਿਚ ਫੈਲਿਆ ਹੈ।
ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, EPFO ਨੇ ਦਿੱਤੀ ਇਹ ਹਰੀ ਝੰਡੀ
NEXT STORY