ਨਵੀਂ ਦਿੱਲੀ – ਭਾਰਤ ਦੇ ਭਰੋਸੇਮੰਦ ਅਤੇ ਮੋਹਰੀ ਜਿਊਲਰੀ ਬ੍ਰਾਂਡਜ਼ ’ਚੋਂ ਇਕ ਕਲਿਆਣ ਜਿਊਲਰਜ਼ ਦੀਵਾਲੀ ਲਈ ਖਾਸ ਤੌਰ ’ਤੇ ਪੇਸ਼ ਕਰ ਰਹੇ ਹਨ-ਵੇਧਾ ਕਲੈਕਸ਼ਨ। ਹੱਥਾਂ ਨਾਲ ਬਣਾਏ ਗਏ, ਕਾਰੀਗਰੀ ਅਤੇ ਪਰੰਪਰਾ ਦੀ ਵਿਰਾਸਤ ਨੂੰ ਦਰਸਾਉਂਦੇ ਹੋਏ ਇਹ ਸੋਨੇ ਦੇ ਗਹਿਣੇ ਪ੍ਰੇਸ਼ੀਅਸ ਅਤੇ ਸੈਮੀ-ਪ੍ਰੇਸ਼ੀਅਸ ਸਟੋਨਜ਼ ਨਾਲ ਸਜਾਏ ਗਏ ਹਨ। ਪੁਰਾਣੇ ਦੌਰ ਦੀ ਖੂਬਸੂਰਤੀ ਦੇ ਸਾਰ ਅਤੇ ਆਧੁਨਿਕ ਸਮੇਂ ਦੇ ਸਟਾਈਲ ਦੀ ਛੋਹ ਨਾਲ ਸੋਹਣੇ ਡਿਜਾਈਨ ਬਣਾਏ ਗਏ ਹਨ ਜੋ ਗਾਹਕਾਂ ਨੂੰ ਯਕੀਨੀ ਪਸੰਦ ਆਉਣਗੇ।
ਇਹ ਵੀ ਪੜ੍ਹੋ - ਬਿਨਾਂ ਪ੍ਰਦੂਸ਼ਣ ਸਰਟੀਫਿਕੇਟ ਦੇ ਪੈਟਰੋਲ ਪੰਪ ਪੁੱਜੇ ਤਾਂ ਹੋ ਸਕਦੈ 10,000 ਰੁਪਏ ਦਾ ਚਲਾਨ
ਵੇਧਾ ਕਲੈਕਸ਼ਨ ਦੇ ਸ਼ੁੱਭ ਆਰੰਭ ਬਾਰੇ ਕਲਿਆਣ ਜਿਊਲਰਜ਼ ਦੇ ਐਗਜ਼ੀਕਿਊਟਿਵ ਡਾਇਰੈਕਟਰ ਸ਼੍ਰੀ ਰਾਮੇਸ਼ ਕਲਿਆਣਰਮਣ ਨੇ ਕਿਹਾ ਕਿ ਆਪਣੇ ਗਾਹਕਾਂ ਲਈ ਵੇਧਾ ਕਲੈਕਸ਼ਨ ਪੇਸ਼ ਕਰਦੇ ਹੋਏ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਆਪਣੀਆਂ ਸ਼ਾਨਦਾਰ ਗਹਿਣਾ ਪੇਸ਼ਕਾਰੀਆਂ ’ਚ ਇਹ ਹੋਰ ਇਕ ਅਨੋਖਾ ਬ੍ਰਾਂਡ ਅਸੀਂ ਜੋੜ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ਭਰ ਦੇ ਗਾਹਕਾਂ ਲਈ ਤਿਓਹਾਰੀ ਸੀਜ਼ਨ ਦੀਆਂ ਖੁਸ਼ੀਆਂ ਨੂੰ ਹੋਰ ਵਧਾਉਣ ਲਈ ਕਲਿਆਣ ਜਿਊਲਰਜ਼ ਨੇ ਆਕਰਸ਼ਕ ਦੀਵਾਲੀ ਆਫਰਸ ਦਾ ਐਲਾਨ ਕੀਤਾ ਹੈ, ਜਿਸ ’ਚ ਘੱਟ ਤੋਂ ਘੱਟ 199 ਰੁਪਏ ਦੇ ਵੀ. ਏ. ਨਾਲ ਸੋਨੇ ਦੇ ਗਹਿਣਿਆਂ ਲਈ ਵੀ. ਏ. ’ਤੇ 25 ਫੀਸਦੀ ਤੱਕ ਕੈਸ਼ਬੈਕ ਸ਼ਾਮਲ ਹੈ। ਡਾਇਮੰਡ ਜਿਊਲਰੀ ’ਤੇ 25 ਫੀਸਦੀ ਤੱਕ ਅਤੇ ਪ੍ਰੇਸ਼ੀਅਸ ਸਟੋਨਜ਼/ਅਨਕਟ ਜਿਊਲਰੀ ’ਚ ਸਟੋਨ ਚਾਰਜੇਜ਼ ’ਤੇ 20 ਫੀਸਦੀ ਤੱਕ ਕੈਸ਼ਬੈਕ ਵੀ ਲਾਗੂ ਹੋਵੇਗਾ। ਜਿੰਨੀ ਰਕਮ ਦੀ ਖਰੀਦਦਾਰੀ ਕਰਨੀ ਹੈ, ਉਸ ਤੋਂ 10 ਫੀਸਦੀ ਰਕਮ ਐਡਵਾਂਸ ’ਚ ਦੇ ਕੇ ਗੋਲਡ ਰੇਟ ਪ੍ਰੋਟੈਕਸ਼ਨ ਦੀ ਸਹੂਲਤ ਦਾ ਵੀ ਲਾਭ ਗਾਹਕ ਉਠਾ ਸਕਦੇ ਹਨ। ਭਾਰਤ ’ਚ ਕਲਿਆਣ ਜਿਊਲਰਜ਼ ਦੇ ਸਾਰੇ ਸ਼ੋਅਰੂਮ ’ਚ 30 ਨਵੰਬਰ 2021 ਤੱਕ ਇਹ ਆਫਰਜ਼ ਜਾਰੀ ਰਹਿਣਗੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਵੱਧਦੀ ਮਹਿੰਗਾਈ ਵਿਚਾਲੇ ਇਕ ਹੋਰ ਝਟਕਾ, 1 ਦਸੰਬਰ ਤੋਂ TV ਦੇਖਣਾ ਹੋ ਜਾਵੇਗਾ ਮਹਿੰਗਾ
NEXT STORY