ਮੰਗਲੁਰੂ (ਕਰਨਾਟਕ) (ਭਾਸ਼ਾ) - ਕਰਨਾਟਕ ਕਾਜੂ ਨਿਰਮਾਤਾ ਐਸੋਸੀਏਸ਼ਨ (ਕੇ. ਸੀ. ਐੱਮ. ਏ.) ਦੇਸ਼-ਵਿਦੇਸ਼ ’ਚ ਕਾਜੂ ਨੂੰ ਉਤਸ਼ਾਹਿਤ ਕਰਨ ਲਈ ਛੇਤੀ ਹੀ ਬੈਠਕ ਕਰ ਕੇ ਇਕ ਬੋਰਡ ਦਾ ਖਾਕਾ ਤਿਆਰ ਕਰੇਗਾ ਅਤੇ ਇਸ ਸਬੰਧ ’ਚ ਸੂਬਾ ਅਤੇ ਕੇਂਦਰ ਸਰਕਾਰ ਨਾਲ ਸੰਪਰਕ ਕਰੇਗਾ।
ਇਹ ਵੀ ਪੜ੍ਹੋ : ਪੋਤੇ ਨੂੰ ਮਿਲੀ ਦਾਦਾ ਜੀ ਦੀ 1996 ਦੀ SBI ਪਾਸਬੁੱਕ, ਬੈਂਕ 'ਚ ਜਮ੍ਹਾਂ ਰਕਮ ਦੇਖ ਕੇ ਉੱਡੇ ਹੋਸ਼...
ਤਿੰਨ ਦਿਨਾ ਕਾਜੂ ਸ਼ਤਾਬਦੀ ਸਿਖਰ ਸੰਮੇਲਨ ਦੌਰਾਨ ਕੇ. ਸੀ. ਐੱਮ. ਏ. ਦੇ ਪ੍ਰਧਾਨ ਏ. ਕੇ. ਰਾਓ ਨੇ ਦੱਸਿਆ, “ਛੇਤੀ ਹੀ ਕੇ. ਸੀ. ਐੱਮ. ਏ. ਦੇ ਅਹੁਦੇਦਾਰ ਬੈਠਕ ਕਰ ਕੇ ਬੋਰਡ ਦੇ ਆਕਾਰ ’ਤੇ ਚਰਚਾ ਕਰਨਗੇ ਅਤੇ ਇਕ ਮਦਾ ਬਣਾ ਕੇ ਸਰਕਾਰ ਨੂੰ ਮਿਲਣਗੇ।” ਉਨ੍ਹਾਂ ਕਿਹਾ, “ਇਸ ਬੋਰਡ ਲਈ ਸਿਰਫ ਸਰਕਾਰ ਦੇ ਹੀ ਨਹੀਂ, ਸਗੋਂ ਕਾਜੂ ਉਦਯੋਗ ਨਾਲ ਜੁਡ਼ੇ ਸਾਰੇ ਹਿੱਸੇਦਾਰਾਂ ਦੇ ਸਹਿਯੋਗ ਦੀ ਜ਼ਰੂਰਤ ਹੈ। ਹਾਲਾਂਕਿ, ਬਿਨਾਂ ਸਰਕਾਰ ਦੇ ਸਹਿਯੋਗ ਦੇ ਅਸੀਂ ਕੁਝ ਨਹੀਂ ਕਰ ਸਕਦੇ। ਕਾਜੂ ਉਦਯੋਗ ਨੂੰ ਉਤਸ਼ਾਹ ਦੇਣ ਦੀ ਲਈ ਬੋਰਡ ਅੱਜ ਦੇ ਸਮੇਂ ਦੀ ਲੋੜ ਹੈ।”
ਇਹ ਵੀ ਪੜ੍ਹੋ : 8th Pay Commission: ਰਿਟਾਇਰਡ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਸਰਕਾਰ ਨੇ ਦਿੱਤਾ ਸਪੱਸ਼ਟ ਜਵਾਬ
ਭਾਰਤ ’ਚ ਵਿਦੇਸ਼ੀ ਫਲ ਅਤੇ ਮੇਵਿਆਂ ਨੂੰ ਉਤਸ਼ਾਹ ਦੇਣ ਵਾਲੀ ਕੰਪਨੀ ਐੱਸ. ਐੱਸ. ਐਸੋਸੀਏਟਸ ਦੇ ਸੁਮਿਤ ਸਰਨ ਨੇ ਕਿਹਾ ਕਿ ਕਾਜੂ ਨੂੰ ਉਤਸ਼ਾਹ ਦੇਣ ਲਈ ਇਕ ਸੁਤੰਤਰ ਬੋਰਡ ਜ਼ਰੂਰੀ ਹੈ ਜੋ ਪੇਸ਼ੇਵਰ ਢੰਗ ਨਾਲ ਕੰਮ ਕਰੇ। ਬੋਰਡ ਦੀ ਪਹਿਲੀ ਜ਼ਿੰਮੇਵਾਰੀ ਸਰੋਤ ਇਕੱਠੇ ਕਰਨ ਦੀ ਹੋਵੇਗੀ। ਸਰਨ ਨੇ ਕਿਹਾ, “ਚਿਲੀ ਦਾ ਅਖ਼ਰੋਟ ਪੂਰੀ ਦੁਨੀਆ ’ਚ ਸਭ ਤੋਂ ਪ੍ਰਸਿੱਧ ਹੈ। ਅੱਜ ਭਾਰਤ ’ਚ ਅਖ਼ਰੋਟ ਦੇ ਬਾਜ਼ਾਰ ’ਚ ਇਕੱਲੇ ਚਿਲੀ ਦੇ ਅਖ਼ਰੋਟ ਦੀ ਹਿੱਸੇਦਾਰੀ ਲੱਗਭਗ 60 ਫ਼ੀਸਦੀ ਪਹੁੰਚ ਗਈ ਹੈ।” ਉਨ੍ਹਾਂ ਕਿਹਾ ਕਿ ਦਿਲਚਸਪ ਗੱਲ ਇਹ ਹੈ ਕਿ ਚਿਲੀ ਦਾ ਅਖ਼ਰੋਟ ਉਦਯੋਗ ਸਿਰਫ਼ 25 ਸਾਲ ਪੁਰਾਣਾ ਹੈ ਅਤੇ ਇਨਸੈਂਟਿਵ ਦੇ ਜ਼ੋਰ ’ਤੇ ਅੱਜ ਪੂਰੀ ਦੁਨੀਆ ’ਚ ਛਾ ਗਿਆ ਹੈ। ਇਸੇ ਤਰ੍ਹਾਂ, ਕੈਲੇਫੋਰਨੀਆ ਦਾ ਪਿਸਤਾ ਅਤੇ ਬਦਾਮ। ਇਨ੍ਹਾਂ ਸਾਰਿਆਂ ਨੂੰ ਇਨ੍ਹਾਂ ਦੇ ਬੋਰਡ ਨੇ ਪੂਰੀ ਦੁਨੀਆ ’ਚ ਉਤਸ਼ਾਹਿਤ ਕੀਤਾ ਹੈ। ਪਿਛਲੇ 5-7 ਸਾਲਾਂ ’ਚ ਭਾਰਤ ’ਚ ਪਿਸਤੇ ਦੀ ਖਪਤ 9,000 ਟਨ ਤੋਂ 50,000 ਮੀਟ੍ਰਿਕ ਟਨ ਪਹੁੰਚ ਗਈ।”
ਇਹ ਵੀ ਪੜ੍ਹੋ : RBI ਦਾ ਇਤਿਹਾਸਕ ਫ਼ੈਸਲਾ : SBI, HDFC, ICICI ਸਮੇਤ ਸਾਰੇ ਬੈਂਕਾਂ 'ਚ ਕੀਤਾ ਅਹਿਮ ਬਦਲਾਅ
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ ਸੋਨਾ, ਚਾਂਦੀ ਹੋਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨਾ ਖਰੀਦਣ ਵਾਲਿਆਂ ਲਈ ਰਾਹਤ, ਡਿੱਗੇ ਭਾਅ, ਜਾਣੋ ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ
NEXT STORY