ਮੁੰਬਈ — ਕੁਦਰਤੀ ਆਫਤਾਂ ਦਾ ਸਾਹਮਣਾ ਕਰ ਰਹੇ ਕੇਰਲ ਦੀ ਮਦਦ ਲਈ ਦੇਸ਼ ਦੇ ਨਾਲ-ਨਾਲ ਦੁਨੀਆ ਭਰ ਤੋਂ ਲੋਕ ਸਹਾਇਤਾ ਲਈ ਅੱਗੇ ਆ ਰਹੇ ਹਨ। ਆਮ ਤੋਂ ਖਾਸ ਲੋਕ ਵੀ ਆਪਣੇ ਪੱਧਰ 'ਤੇ ਪੈਸੇ ਅਤੇ ਜ਼ਰੂਰੀ ਸਮਾਨ ਦੇ ਕੇ ਦਾਨ ਕਰ ਰਹੇ ਹਨ।
ਕੇਰਲ ਵਾਸੀਆਂ ਦੀ ਸਹਾਇਤਾ ਲਈ ਆਨਲਾਈਨ ਪੇਮੈਂਟ ਪੋਰਟਲ Paytm(ਪੇਟੀਐੱਮ) ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਵੀ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਕੇਰਲ 'ਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ 10 ਹਜ਼ਾਰ ਰੁਪਏ ਦਾਨ ਕੀਤੇ। ਅਰਬਪਤੀ ਸ਼ਰਮਾ ਦੀ ਇਸ ਸਹਾਇਤਾ ਨੂੰ ਸੋਸ਼ਲ ਮੀਡੀਆ ਯੂਜ਼ਰਜ਼ ਨੇ ਬਹੁਤ ਮਾਮੂਲੀ ਦੱਸਦੇ ਹੋਏ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ।
ਦਰਅਸਲ ਸ਼ੁੱਕਰਵਾਰ ਨੂੰ ਵਿਜੇ ਸ਼ੇਖਰ ਨੇ ਇਕ ਸਕ੍ਰੀਨਸ਼ਾਟ ਟਵੀਟ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਕੇਰਲ ਦੇ ਲੋਕਾਂ ਦੀ ਸਹਾਇਤਾ ਲਈ 10 ਹਜ਼ਾਰ ਰੁਪਏ ਦਾਨ ਦਿੱਤੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੇਟੀਐੱਮ ਦੇ ਜ਼ਰੀਏ ਦਾਨ ਕਰਨ।
Paytm ਨੇ ਲਿਖਿਆ ਕਿ ਸਾਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ 48 ਘੰਟੇ ਤੋਂ ਵੀ ਘੱਟ ਸਮੇਂ 'ਚ ਅਸੀਂ 10 ਕਰੋੜ ਰੁਪਏ ਤੋਂ ਜ਼ਿਆਦਾ ਦੀ ਧਨ ਰਾਸ਼ੀ ਇਕੱਠੀ ਕਰ ਲਈ ਹੈ। Paytm ਦੇ 4 ਲੱਖ ਯੂਜ਼ਰਜ਼ ਨੇ ਇਹ ਦਾਨ ਦਿੱਤਾ ਹੈ।
ਵਿਜੇ ਸ਼ੇਖਰ ਸ਼ਰਮਾ ਦੇ ਦਿੱਤੇ ਇਸ ਮਾਮੂਲੀ ਦਾਨ 'ਤੇ ਲੋਕਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਬਾਅਦ 'ਚ ਉਨ੍ਹਾਂ ਨੇ ਇਸ ਨੂੰ ਲੈ ਕੇ ਟ੍ਰੋਲ ਹੋਣ 'ਤੇ ਆਪਣਾ ਟਵੀਟ ਹਟਾ ਲਿਆ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਿਜੇ ਸ਼ੇਖਰ ਸ਼ਰਮਾ ਦੀ ਉਦਾਰਤਾ ਨੂੰ ਲੈ ਕੇ ਪ੍ਰਸ਼ਨ ਉੱਠ ਰਹੇ ਹੋਣ। ਦਸੰਬਰ 2017 'ਚ ਆਰਮਡ ਫੋਰਸਿਜ਼ ਫਲੈਗ ਦਿਨ 'ਤੇ 501 ਰੁਪਏ ਭਾਰਤੀ ਆਰਮਡ ਫੋਰਸਿਜ਼ ਨੂੰ ਦਾਨ ਕਰਨ ਅਤੇ ਟਵਿੱਟਰ 'ਤੇ ਇਸ ਨੂੰ ਸ਼ੇਅਰ ਕਰਨ ਸਮੇਂ ਵੀ ਉਹ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਸਨ।
ਸੰਸਾਰਕ ਸੰਕੇਤਕ ਇਸ ਹਫਤੇ ਤੈਅ ਕਰਨਗੇ ਬਾਜ਼ਾਰ ਦੀ ਦਿਸ਼ਾ
NEXT STORY