ਨਵੀਂ ਦਿੱਲੀ- ਸ਼ਯਾਮ ਮੈਟਾਲਿਕਸ ਅਤੇ ਸੋਨਾ ਕਾਮਸਟਾਰ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਅੱਜ ਬੰਦ ਹੋ ਰਹੀ ਹੈ। ਉੱਥੇ ਹੀ, ਕਿਮਜ਼ ਹਾਸਪਿਟਲਸ ਅਤੇ ਡੋਡਲਾ ਡੇਅਰੀ ਦੇ ਆਈ. ਪੀ. ਓ. ਨੇ ਪ੍ਰਾਇਮਰੀ ਬਾਜ਼ਾਰ ਵਿਚ ਦਸਤਕ ਦੇ ਦਿੱਤੀ ਹੈ। ਆਓ ਜਾਣਦੇ ਹਾਂ ਇਨ੍ਹਾਂ ਦੇ ਵੇਰਵੇ-
ਕਿਮਜ਼-
ਕ੍ਰਿਸ਼ਨਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਕਿਮਜ਼ ਹਾਸਪਿਟਲਸ) ਦਾ ਆਈ. ਪੀ. ਓ. 16 ਜੂਨ ਨੂੰ ਖੁੱਲ੍ਹੇਗਾ ਅਤੇ 18 ਜੂਨ ਨੂੰ ਬੰਦ ਹੋ ਜਾਵੇਗਾ। ਇਸ ਆਈ. ਪੀ. ਓ. ਦਾ ਪ੍ਰਾਈਸ ਬੈਂਡ 815-825 ਰੁਪਏ ਹੈ। ਆਈ. ਪੀ. ਓ. ਵਿਚ 200 ਕਰੋੜ ਰੁਪਏ ਦਾ ਤਾਜ਼ਾ ਇਸ਼ੂ ਅਤੇ 2,35,60,538 ਇਕਵਿਟੀ ਸ਼ੇਅਰਾਂ ਦੀ ਵਿਕਰੀ ਦੀ ਪੇਸ਼ਕਸ਼ ਓ. ਐੱਫ. ਐੱਸ. ਤਹਿਤ ਹੋਵੇਗੀ। ਆਈ. ਪੀ. ਓ. ਵਿਚ 20 ਕਰੋੜ ਰੁਪਏ ਦੇ ਸ਼ੇਅਰ ਕਰਮਚਾਰੀਆਂ ਲਈ ਰਾਖਵੇਂ ਹਨ। ਇਸ਼ੂ ਦਾ ਲਾਟ ਸਾਈਜ਼ 18 ਸ਼ੇਅਰ ਦਾ ਹੈ। ਕੰਪਨੀ ਆਈ. ਪੀ. ਓ. ਤੋਂ ਇਕੱਠੀ ਕੀਤੀ ਰਕਮ ਨੂੰ ਆਪਣੀ ਕਾਰੋਬਾਰੀ ਜ਼ਰੂਰਤਾਂ ਪੂਰੀਆਂ ਕਰਨ ਅਤੇ 150 ਕਰੋੜ ਰੁਪਏ ਦੇ ਕਰਜ਼ੇ ਦੀ ਅਦਾਇਗੀ ਲਈ ਵਰਤੇਗੀ।
ਡੋਡਲਾ ਡੇਅਰੀ-
ਹੈਦਰਾਬਾਦ ਸਥਿਤ ਕੰਪਨੀ ਡੋਡਲਾ ਡੇਅਰੀ ਦਾ ਆਈ. ਪੀ. ਓ. 16 ਜੂਨ ਨੂੰ ਖੁੱਲ੍ਹੇਗਾ ਅਤੇ 18 ਜੂਨ ਨੂੰ ਬੰਦ ਹੋਵੇਗਾ। ਇਸ ਇਸ਼ੂ ਦਾ ਪ੍ਰਾਈਸ ਬੈਂਡ 421-428 ਰੁਪਏ ਹੈ। ਇਸ ਵਿਚ ਤਾਜ਼ਾ ਇਸ਼ੂ 50 ਕਰੋੜ ਰੁਪਏ ਦਾ ਹੈ। ਓ. ਐੱਫ. ਐੱਸ. ਯਾਨੀ ਆਫਰ ਫਾਰ ਸੇਲ ਤਹਿਤ ਕੰਪਨੀ 1,09,85,444 ਸ਼ੇਅਰ ਜਾਰੀ ਕਰੇਗੀ। ਇਸ ਦਾ ਪ੍ਰਾਈਸ ਬੈਂਡ 421-428 ਰੁਪਏ ਹੈ। ਕੰਪਨੀ ਇਸ ਇਸ਼ੂ ਤੋਂ ਪ੍ਰਾਪਤ ਰਕਮ ਵਿਚੋਂ 32.26 ਕਰੋੜ ਰੁਪਏ ਦੇ ਕਰਜ਼ ਦੀ ਅਦਾਇਗੀ ਅਤੇ 7.15 ਕਰੋੜ ਰੁਪਏ ਦਾ ਇਸਤੇਮਾਲ ਪੂੰਜੀਗਤ ਖ਼ਰਚ ਲਈ ਕਰੇਗੀ।
ਵੱਡੀ ਖ਼ੁਸ਼ਖ਼ਬਰੀ! ਇਲੈਕਟ੍ਰਿਕ ਸਕੂਟਰ 17,892 ਰੁ: ਤੱਕ ਹੋਏ ਸਸਤੇ, ਵੇਖੋ ਮੁੱਲ
NEXT STORY