ਨਵੀਂ ਦਿੱਲੀ (ਭਾਸ਼ਾ)- ਗਲੋਬਲ ਪੱਧਰ ’ਤੇ ਮਜ਼ਬੂਤੀ ਦੇ ਰੁਖ਼ ਦਰਮਿਆਨ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ 300 ਰੁਪਏ ਵਧ ਕੇ 89,500 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ’ਤੇ ਪਹੁੰਚ ਗਈ। ਭਾਰਤੀ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਜਿਨਸ) ਸੌਮਿਲ ਗਾਂਧੀ ਨੇ ਕਿਹਾ, ‘‘ਵੀਰਵਾਰ ਨੂੰ ਸੋਨਾ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਿਆ, ਕਿਉਕਿ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਬਾਰੇ ਖਬਰਾਂ ਕਾਰਨ ਸੁਰੱਖਿਅਤ ਨਿਵੇਸ਼ ਬਦਲ ਵਜੋਂ ਸੋਨੇ ਦੀ ਖਿੱਚ ਵਧੀ ਹੈ।’’
ਇਹ ਵੀ ਪੜ੍ਹੋ: ਕੈਨੇਡਾ ’ਚ ਪੱਕੇ ਹੋਣ ਦਾ ਸੁਨਹਿਰੀ ਮੌਕਾ, ਸਰਕਾਰ ਨੇ PR ਲਈ ਮੰਗੀਆਂ ਅਰਜ਼ੀਆਂ
ਉੱਥੇ ਹੀ, ਚਾਂਦੀ ਦੀ ਕੀਮਤ ਵੀ 1,00,000 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਈ। ਗਲੋਬਲ ਪੱਧਰ ’ਤੇ, ਅਪ੍ਰੈਲ ਡਲਿਵਰੀ ਲਈ ਕਾਮੈਕਸ ਸੋਨਾ ਵਾਇਦਾ 36.81 ਡਾਲਰ ਵਧ ਕੇ 2,972.91 ਡਾਲਰ ਪ੍ਰਤੀ ਔਂਸ ਦੇ ਨਵੇਂ ਸਿਖਰ ਪੱਧਰ ’ਤੇ ਪਹੁੰਚ ਗਿਆ। ਏਸ਼ੀਆਈ ਬਾਜ਼ਾਰ ’ਚ ਕਾਮੈਕਸ ਚਾਂਦੀ ਵਾਇਦਾ 2.08 ਫ਼ੀਸਦੀ ਵਧ ਕੇ 33.73 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਈ
ਇਹ ਵੀ ਪੜ੍ਹੋ: ਬੱਸ 'ਚੋਂ ਉਤਾਰ ਪਹਿਲਾਂ ਕੀਤੀ ਪਛਾਣ, ਫਿਰ ਗੋਲੀਆਂ ਨਾਲ ਭੁੰਨ੍ਹ ਦਿੱਤੇ 7 ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
FASTag ਦੇ ਨਵੇਂ ਨਿਯਮਾਂ 'ਤੇ NHAI ਨੇ ਦਿੱਤਾ ਸਪੱਸ਼ਟੀਕਰਨ, ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਲੱਗੇਗਾ ਜੁਰਮਾਨਾ
NEXT STORY