ਕੋਲਕਾਤਾ- ਕੋਲਕਾਤਾ ਪੋਰਟ ਟਰੱਸਟ ਨਾਂ ਨਾਲ ਮਸ਼ਹੂਰ ਸ਼ਯਾਮਾ ਪ੍ਰਸਾਦ ਮੁਖਰਜੀ ਪੋਰਟ ਨੂੰ ਰੂਸੀ ਜਹਾਜ਼ ਬੇਲੇਤਸਕੀ ਨਾਲ ਸਬੰਧਤ ਅਦਾਲਤੀ ਮਾਮਲਿਆਂ ਵਿਚ 20 ਕਰੋੜ ਰੁਪਏ ਮਿਲੇ ਹਨ। ਇਸ ਜਹਾਜ਼ ਨੂੰ ਹਲਦਿਆ ਡਾਕ ਕੰਪਲੈਕਸ (ਐੱਚ. ਡੀ. ਸੀ.) ਵਿਚ 2017 ਵਿਚ ਫੜਿਆ ਗਿਆ ਸੀ।
ਇਕ ਅਧਿਕਾਰੀ ਨੇ ਕਿਹਾ ਕਿ ਕੋਲਕਾਤਾ ਉੱਚ ਅਦਾਲਤ ਦੀ ਸਮੁੰਦਰ ਨਾਲ ਜੁੜੇ ਮਾਮਲਿਆਂ ਨੂੰ ਦੇਖਣ ਵਾਲੀ ਬੈਂਚ ਦੇ ਅੰਤਰਗਤ ਆਉਣ ਵਾਲੇ ਅਧਿਕਾਰ ਖੇਤਰ ਵਿਚ ਜਹਾਜ਼ ਨੂੰ ਫੜਿਆ ਗਿਆ ਸੀ। ਬਕਾਏ ਦਾ ਭੁਗਤਾਨ ਨਾ ਕਰਨ ਅਤੇ ਐੱਚ. ਡੀ. ਸੀ. ਤੋਂ ਜਾਣ ਦੇ ਕ੍ਰਮ ਵਿਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਅਧਿਕਾਰੀ ਨੇ ਕਿਹਾ ਕਿ 179.5 ਮੀਟਰ ਲੰਬੇ ਜਹਾਜ਼ ਦੇ ਮਾਲਕ ਨੇ ਬੰਦਰਗਾਹ ਅਧਿਕਰਣ ਨੂੰ ਬਕਾਏ ਦਾ ਭੁਗਤਾਨ ਨਹੀਂ ਕੀਤਾ ਸੀ। ਇਸ ਕਾਰਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਜਹਾਜ਼ ਲੰਬੇ ਸਮੇਂ ਤੱਕ ਹਲਦਿਆ ਵਿਚ ਸੀ। ਅਦਾਲਤ ਨੇ ਪਿਛਲੇ ਸਾਲ ਬਕਾਏ ਦੀ ਵਸੂਲੀ ਨੂੰ ਲੈ ਕੇ ਬੰਦਰਗਾਹ ਨੂੰ ਜਹਾਜ਼ ਵੇਚਣ ਦੀ ਮਨਜ਼ੂਰੀ ਦਿੱਤੀ। ਅਧਿਕਾਰੀ ਮੁਤਾਬਕ ਜਹਾਜ਼ ਨੂੰ 20 ਕਰੋੜ ਰੁਪਏ ਵਿਚ ਵੇਚਿਆ ਗਿਆ। ਇਸ ਵਿਚੋਂ ਕੁਝ ਰਾਸ਼ੀ ਪਹਿਲਾਂ ਮਿਲੀ ਜਦਕਿ 18.74 ਕਰੋੜ ਰੁਪਏ ਸ਼ੁੱਕਰਵਾਰ ਨੂੰ ਮਿਲੇ।
DGCA ਨੇ ਜਹਾਜ਼ਾਂ 'ਚ ਵੀਡੀਓ, ਫੋਟੋ ਖਿੱਚਣ ਨੂੰ ਲੈ ਕੇ ਦਿੱਤੀ ਸਫ਼ਾਈ
NEXT STORY