ਨਵੀਂ ਦਿੱਲੀ - ਉੱਤਰੀ ਕੋਰੀਆ ਦੇ ਹੈਕਰਾਂ ਦੁਆਰਾ ਇੱਕ ਭਾਰਤੀ ਕ੍ਰਿਪਟੋਕਰੰਸੀ ਐਕਸਚੇਂਜ ਤੋਂ ਲਗਭਗ 2000 ਕਰੋੜ ਰੁਪਏ (235 ਮਿਲੀਅਨ ਡਾਲਰ) ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੇ ਇਸ ਸਬੰਧੀ ਸਾਂਝਾ ਬਿਆਨ ਜਾਰੀ ਕੀਤਾ ਹੈ। ਇਹ ਰਿਪੋਰਟ ਕੀਤਾ ਗਿਆ ਹੈ ਕਿ ਲਾਜ਼ਰਸ ਗਰੁੱਪ ਸਮੇਤ ਉੱਤਰੀ ਕੋਰੀਆ ਦੇ ਹੈਕਿੰਗ ਸਮੂਹ, ਦੁਨੀਆ ਭਰ ਦੇ ਕ੍ਰਿਪਟੋ ਐਕਸਚੇਂਜ, ਡਿਜੀਟਲ ਸੰਪੱਤੀ ਦੇ ਰਖਵਾਲਿਆਂ ਅਤੇ ਨਿਵੇਸ਼ਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਇਨ੍ਹਾਂ ਦੇਸ਼ਾਂ ਨੇ ਅਧਿਕਾਰਤ ਤੌਰ 'ਤੇ ਉੱਤਰੀ ਕੋਰੀਆ ਦੇ ਸਾਈਬਰ ਹਮਲਿਆਂ ਦੀ ਜ਼ਿੰਮੇਵਾਰੀ ਸਵੀਕਾਰ ਕੀਤੀ ਹੈ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਨੂੰ ਮਿਲਣਗੀਆਂ ਇਕੱਠੀਆਂ 42 ਦਿਨਾਂ ਦੀਆਂ ਛੁੱਟੀਆਂ
ਬਿਆਨ ਵਿਚ ਕਿਹਾ
ਸਾਂਝੇ ਬਿਆਨ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਇਹ ਹੈਕਰ ਅੰਤਰਰਾਸ਼ਟਰੀ ਵਿੱਤੀ ਪ੍ਰਣਾਲੀ ਲਈ ਇੱਕ ਵੱਡਾ ਖ਼ਤਰਾ ਹਨ। ਵਜ਼ੀਰਐਕਸ ਸਮੇਤ ਹੋਰਨਾਂ ਤੋਂ ਕਥਿਤ ਤੌਰ 'ਤੇ ਚੋਰੀ ਕੀਤੇ ਗਏ ਪੈਸੇ ਦੀ ਵਰਤੋਂ ਉੱਤਰੀ ਕੋਰੀਆ ਦੇ ਗੈਰ-ਕਾਨੂੰਨੀ ਹਥਿਆਰਾਂ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ਨੂੰ ਫੰਡ ਦੇਣ ਲਈ ਕੀਤੀ ਜਾ ਰਹੀ ਹੈ। ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਸਰਕਾਰਾਂ ਨੇ ਵੀ ਕ੍ਰਿਪਟੋ ਪਲੇਟਫਾਰਮ ਰੇਡੀਐਂਟ ਕੈਪੀਟਲ ਤੋਂ 50 ਮਿਲੀਅਨ ਡਾਲਰ ਦੀ ਚੋਰੀ ਲਈ ਉੱਤਰੀ ਕੋਰੀਆ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਹ ਵੀ ਪੜ੍ਹੋ : QR Code ਅਸਲੀ ਹੈ ਜਾਂ ਨਕਲੀ ਕਿਵੇਂ ਪਛਾਣੀਏ? ਪੈਸੇ ਭੇਜਦੇ ਸਮੇਂ ਨਾ ਕਰੋ ਇਹ ਗਲਤੀ, ਹੋ ਜਾਓਗੇ ਕੰਗਾਲ!
DMM Bitcoin: 308 ਮਿਲਿਅਨ ਡਾਲਰ
Upbit: 50 ਮਿਲਿਅਨ ਡਾਲਰ
Rain Management: 16.13 ਮਿਲਿਅਨ ਡਾਲਰ
ਇਹ ਵੀ ਪੜ੍ਹੋ : ਰੱਦ ਹੋਣ ਜਾ ਰਿਹੈ 10 ਸਾਲ ਤੋਂ ਪੁਰਾਣਾ Aadhaar Card! ਸਰਕਾਰ ਨੇ ਜਾਰੀ ਕੀਤੀ ਵੱਡੀ ਜਾਣਕਾਰੀ
ਵਜ਼ੀਰ ਐਕਸ ਦਾ ਕੀ ਮਾਮਲਾ ਹੈ?
ਜੁਲਾਈ 2024 ਵਿੱਚ ਵਜ਼ੀਰਐਕਸ 'ਚ ਸੇਂਧ ਮਾਰੀ ਕੀਤੀ ਗਈ ਸੀ। ਭਾਰਤੀ ਕ੍ਰਿਪਟੋਕਰੰਸੀ ਐਕਸਚੇਂਜ 'ਤੇ ਇਹ ਸਭ ਤੋਂ ਵੱਡਾ ਸਾਈਬਰ ਹਮਲਾ ਸੀ। ਇਸ ਵਿੱਚ ਇਸਦੇ ਮਲਟੀਸਿਗ (ਮਲਟੀ-ਸਿਗਨੇਚਰ) ਵਾਲੇਟ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹੈਕਰਾਂ ਨੇ ਪਲੇਟਫਾਰਮ ਦੇ ਅੰਦਾਜ਼ਨ ਭੰਡਾਰਾਂ ਦਾ ਲਗਭਗ ਅੱਧਾ ਹਿੱਸਾ ਚੋਰੀ ਕਰ ਲਿਆ, ਜਿਸ ਕਾਰਨ ਜਮ੍ਹਾ ਅਤੇ ਨਿਕਾਸੀ ਰੁਕ ਗਈ ਸੀ।
ਇਹ ਵੀ ਪੜ੍ਹੋ : ਰੁਪਏ 'ਚ ਗਿਰਾਵਟ ਨਾਲ ਵਧੇਗੀ ਆਮ ਆਦਮੀ ਦੀ ਚਿੰਤਾ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੈਨਕਾਇੰਡ ਫਾਰਮਾ ’ਤੇ GST ਅਥਾਰਟੀ ਨੇ ਲਾਇਆ ਜੁਰਮਾਨਾ
NEXT STORY