ਨਵੀਂ ਦਿੱਲੀ (ਭਾਸ਼ਾ) - ਮੈਨਕਾਇੰਡ ਫਾਰਮਾ ਲਿਮਟਿਡ ’ਤੇ ਕੋਲਕਾਤਾ ਦੀ ਟੈਕਸ ਅਥਾਰਟੀ ਨੇ ਵਿੱਤੀ ਸਾਲ 2018 ਤੋਂ 2022 ਦੀ ਮਿਆਦ ਦੇ ਅੰਕੜਿਆਂ ’ਚ ਕਥਿਤ ਫਰਕ ਨੂੰ ਲੈ ਕੇ 2 ਕਰੋੜ ਰੁਪਏ ਤੋਂ ਜ਼ਿਆਦਾ ਦਾ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਨਾਲ ਸਬੰਧਤ ਜੁਰਮਾਨਾ ਲਾਇਆ ਹੈ।
ਇਹ ਵੀ ਪੜ੍ਹੋ : QR Code ਅਸਲੀ ਹੈ ਜਾਂ ਨਕਲੀ ਕਿਵੇਂ ਪਛਾਣੀਏ? ਪੈਸੇ ਭੇਜਦੇ ਸਮੇਂ ਨਾ ਕਰੋ ਇਹ ਗਲਤੀ, ਹੋ ਜਾਓਗੇ ਕੰਗਾਲ!
ਮੈਨਕਾਇੰਡ ਫਾਰਮਾ ਲਿਮਟਿਡ ਨੇ ਦੱਸਿਆ ਕਿ ਕੰਪਨੀ ਨੂੰ 14 ਜਨਵਰੀ 2025 ਨੂੰ ਕੋਲਕਾਤਾ ਦੱਖਣ ਸੀ. ਜੀ. ਐੱਸ. ਟੀ. ਅਤੇ ਸੀ. ਐੱਕਸ. ਦੇ ਕਮਿਸ਼ਨਰ ਦਫਤਰ ਵੱਲੋਂ ਇਕ ਨੋਟਿਸ ਮਿਲਿਆ, ਜੋ ਐਡੀਸ਼ਨਲ ਕਮਿਸ਼ਨਰ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ’ਚ ਕਿਹਾ ਗਿਆ,‘‘ਜੀ. ਐੱਸ. ਟੀ. ਅਥਾਰਟੀ ਨੇ ਵਿੱਤੀ ਸਾਲ 2017-18 ਤੋਂ ਵਿੱਤੀ ਸਾਲ 2021-22 ਦੇ ਜੀ. ਐੱਸ. ਟੀ. ਆਡਿਟ ਦੇ ਆਧਾਰ ’ਤੇ ਇਹ ਨੋਟਿਸ ਜਾਰੀ ਕੀਤਾ ਹੈ। ਇਸ ’ਚ ਕਿਹਾ ਗਿਆ ਹੈ ਕਿ ਵੱਖ-ਵੱਖ ਵੈਧਾਨਿਕ ਰਿਟਰਨ ’ਚ ਦੱਸੇ ਅੰਕੜਿਆਂ ’ਚ ਫਰਕ ਹੈ ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਨੂੰ ਮਿਲਣਗੀਆਂ ਇਕੱਠੀਆਂ 42 ਦਿਨਾਂ ਦੀਆਂ ਛੁੱਟੀਆਂ
ਟੈਕਸ ਅਥਾਰਟੀ ਨੇ ਇਸ ਲਈ ਕੰਪਨੀ ’ਤੇ 2,27,83,935 ਰੁਪਏ ਦਾ ਜੁਰਮਾਨਾ ਲਾਇਆ ਗਿਆ। ਮੈਨਕਾਇੰਡ ਫਾਰਮਾ ਨੇ ਕਿਹਾ,‘‘ਤੱਥਾਂ ਅਤੇ ਪ੍ਰਚੱਿਲਤ ਕਾਨੂੰਨ ਦੇ ਮੁਲਾਂਕਣ ਦੇ ਆਧਾਰ ’ਤੇ ਕੰਪਨੀ ਦਾ ਮੰਨਣਾ ਹੈ ਕਿ ਉਕਤ ਨੋਟਿਸ ਮਨਮਾਨੀ ਅਤੇ ਅਣ-ਉਚਿਤ ਹੈ।
ਇਹ ਵੀ ਪੜ੍ਹੋ : ਰੁਪਏ 'ਚ ਗਿਰਾਵਟ ਨਾਲ ਵਧੇਗੀ ਆਮ ਆਦਮੀ ਦੀ ਚਿੰਤਾ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ
ਕੰਪਨੀ ਨੇ ਕਿਹਾ ਕਿ ਉਹ ਇਸ ਸਬੰਧ ’ਚ ਅਪੀਲੀਏ ਅਥਾਰਟੀ ਸਾਹਮਣੇ ਜ਼ਰੂਰੀ ਅਪੀਲ ਦਰਜ ਕਰੇਗੀ। ਉਥੇ ਹੀ ਇਸ ਨਾਲ ਉਸ ਦੀ ਵਿੱਤੀ ਹਾਲਤ, ਸੰਚਾਲਨ ਜਾਂ ਹੋਰ ਗਤੀਵਿਧੀਆਂ ’ਤੇ ਕੋਈ ਭੌਤਿਕ ਪ੍ਰਭਾਵ ਨਹੀਂ ਪਵੇਗਾ।
ਇਹ ਵੀ ਪੜ੍ਹੋ : ਰੱਦ ਹੋਣ ਜਾ ਰਿਹੈ 10 ਸਾਲ ਤੋਂ ਪੁਰਾਣਾ Aadhaar Card! ਸਰਕਾਰ ਨੇ ਜਾਰੀ ਕੀਤੀ ਵੱਡੀ ਜਾਣਕਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੁਪਏ ਦੀ ਗਿਰਾਵਟ ਨੇ ਵਧਾਈ ਚਿੰਤਾ, ਬਜਟ ’ਚ ਇੰਪੋਰਟ ਡਿਊਟੀ ’ਤੇ ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ
NEXT STORY