ਨਵੀਂ ਦਿੱਲੀ—ਵਿੱਤ ਸਾਲ 2018 ਦੀ ਪਹਿਲੀ ਤਿਮਾਹੀ 'ਚ ਕੋਟਕ ਮਹਿੰਦਰਾ ਬੈਂਕ ਦਾ ਮੁਨਾਫਾ 26.2 ਫੀਸਦੀ ਵੱਧ ਕੇ 1347 ਕਰੋੜ ਰੁਪਏ ਹੋ ਗਿਆ ਹੈ। ਵਿੱਤ ਸਾਲ 2017 ਦੀ ਪਹਿਲੀ ਤਿਮਾਹੀ 'ਚ ਕੋਟਕ ਮਹਿੰਦਰਾ ਬੈਂਕ ਦਾ ਮੁਨਾਫਾ 1067 ਕਰੋੜ ਰੁਪਏ ਰਿਹਾ ਸੀ। 2018 ਦੀ ਪਹਿਲੀ ਤਿਮਾਹੀ 'ਚ ਕੋਟਕ ਮਹਿੰਦਰਾ ਬੈਂਕ ਦਾ ਵਿਆਜ ਟੈਕਸ 37.4 ਫੀਸਦੀ ਵਧ ਕੇ 3525 ਕਰੋੜ ਰੁਪਏ ਪਹੁੰਚ ਗਿਆ। ਵਿੱਤ ਸਾਲ 2017 ਦੀ ਪਹਿਲੀ ਤਿਮਾਹੀ 'ਚ ਕੋਟਕ ਮਹਿੰਦਰਾ ਬੈਂਕ ਦਾ ਵਿਆਜ ਟੈਕਸ 2566 ਕਰੋੜ ਰੁਪਏ ਰਿਹਾ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਕੋਟਕ ਮਹਿੰਦਰਾ ਬੈਂਕ ਦਾ ਸਟੈਂਡਅਲੋਨ ਗ੍ਰਾਸ ਐੱਨ. ਪੀ. ਏ. 2.59 ਫੀਸਦੀ ਤੋਂ ਘੱਟ ਕੇ 2.58 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਕੋਟਕ ਮਹਿੰਦਰਾ ਬੈਂਕ ਦਾ ਸਟੈਂਡਅਲੋਨ ਨੈੱਟ ਐੱਨ. ਪੀ. ਏ. 1.26 ਤੋਂ ਘੱਟ ਕੇ 1.25 ਫੀਸਦੀ ਰਿਹਾ। ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਕੋਟਕ ਮਹਿੰਦਰਾ ਬੈਂਕ ਦਾ ਨੈੱਟ ਵਿਆਜ ਮਾਰਜ਼ਨ 4.6 ਫੀਸਦੀ ਤੋਂ ਘੱਟ ਕੇ 4.4 ਫੀਸਦੀ ਰਿਹਾ ਹੈ।
ਬੈਡ ਲੋਨ : ਬੈਂਕਾਂ ਨੂੰ ਉਠਾਉਣਾ ਪੈ ਸਕਦਾ ਹੈ 2400 ਅਰਬ ਰੁਪਏ ਦਾ ਨੁਕਸਾਨ
NEXT STORY