ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼) – ਕਰੋਮਾ ਨੇ ਆਪਣੇ ਗਾਹਕਾਂ ਨਾਲ ਮੀਂਹ ਦਾ ਜਸ਼ਨ ਮਨਾਉਣ ਲਈ ਮਾਨਸੂਨ ਮੁਹਿੰਮ-ਗੁੱਡ ਲਾਈਫ ਫੈਸਟ ਸ਼ੁਰੂ ਕੀਤਾ ਹੈ। ਘਰੇਲੂ ਉਪਕਰਨਾਂ ਦੀ ਵਿਸ਼ਾਲ ਰੇਂਜ ’ਤੇ ਆਕਰਸ਼ਕ ਆਫਰ ਅਤੇ ਛੋਟ ਦੇ ਕੇ ਮਾਨਸੂਨ ਦੇ ਮੌਸਮ ਨੂੰ ਸਾਰਿਆਂ ਲਈ ਆਰਾਮਦਾਇਕ ਅਤੇ ਆਨੰਦਦਾਇਕ ਬਣਾਉਣਾ ਇਸ ਮੁਹਿੰਮ ਦਾ ਟੀਚਾ ਹੈ। ਸੇਲ ’ਚ ਵਾਸ਼ਿੰਗ ਮਸ਼ੀਨ, ਵਾਟਰ ਪਿਊਰੀਫਾਇਰ, ਏਅਰ ਫ੍ਰਾਇਰ, ਓ. ਟੀ. ਜੀ., ਮਾਈਕ੍ਰੋਵੇਵ, ਕੈਟਲ ਅਤੇ ਕਈ ਹੋਰ ਘਰੇਲੂ ਉਪਕਰਨਾਂ ’ਤੇ 50 ਫ਼ੀਸਦੀ ਤੱਕ ਦੀ ਭਾਰੀ ਛੋਟ ਮਿਲ ਰਹੀ ਹੈ।
ਇਹ ਵੀ ਪੜ੍ਹੋ : ਮੁੜ ਤੋਂ ਉਡਾਣ ਭਰ ਸਕਦੀ ਹੈ Go First, DGCA ਨੇ ਇਨ੍ਹਾਂ ਸ਼ਰਤਾਂ ਰਾਹੀਂ ਦਿੱਤੀ ਉੱਡਣ ਦੀ ਇਜਾਜ਼ਤ
ਆਪਣੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੌਖਾਲਾ ਅਤੇ ਹੋਰ ਆਰਾਮਦਾਇਕ ਬਣਾਉਣ ਵਾਲੇ ਗੈਜਟ ਖਰੀਦੋ ਅਤੇ ਮਾਨਸੂਨ ਦਾ ਪੂਰਾ ਆਨੰਦ ਲੈਣ ਲਈ ਤਿਆਰ ਹੋ ਜਾਓ। ਕਰੋਮਾ ਨੇ ਆਪਣੇ ਗੁੱਡ ਲਾਈਫ ਫੈਸਟ ’ਚ ਉਨ੍ਹਾਂ ਉਪਕਰਨਾਂ ਨੂੰ ਸ਼ਾਮਲ ਕੀਤਾ ਹੈ, ਜੋ ਮਾਨਸੂਨ ਲਈ ਜ਼ਰੂਰੀ ਹੈ ਜਾਂ ਜਿਨ੍ਹਾਂ ਨੂੰ ਅਪਗ੍ਰੇਡ ਕਰਨਾ ਜ਼ਰੂਰੀ ਹੈ। ਮਾਰਫੀ ਓ. ਟੀ. ਜੀ. ’ਤੇ 50 ਫ਼ੀਸਦੀ ਤਕ ਦੀ ਛੋਟ ਪਾ ਕੇ ਬੇਕਿੰਗ ਅਤੇ ਰੋਸਟਿੰਗ ਦਾ ਆਨੰਦ ਮਾਣੋ ਅਤੇ ਆਪਣੇ ਖਾਣਾ ਪਕਾਉਣ ਦੇ ਹੁਨਰ ਨੂੰ ਵਧਾਓ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਾਹਤ, ਇਨ੍ਹਾਂ ਸ਼ਹਿਰਾਂ 'ਚ ਸਸਤਾ ਹੋਇਆ ਤੇਲ!
ਮੀਂਹ ਨਾਲ ਕੁੱਝ ਗਰਮਾ-ਗਰਮ ਪੀਣ ਨੂੰ ਮਿਲ ਜਾਏ ਤਾਂ ਕੀ ਕਹਿਣੇ। ਇਸ ਲਈ ਕਰੋਮਾ ’ਚ ਹੈਵੇਲਸ ਕੈਟਲ ’ਤੇ 48 ਫ਼ੀਸਦੀ ਦੀ ਭਾਰੀ ਛੋਟ ਦਿੱਤੀ ਜਾ ਰਹੀ ਹੈ। ਸਨੈਕਿੰਗ ਅਸੈਂਸ਼ੀਅਲ ਉਤਪਾਦਾਂ ਦੀ ਵਿਸ਼ਾਲ ਰੇਂਜ ’ਤੇ 50 ਫ਼ੀਸਦੀ ਤੱਕ ਦੀ ਛੋਟ ਪਾਓ। ਇਨ੍ਹਾਂ ਵਿਸ਼ੇਸ਼ ਆਫਰਸ ਤੋਂ ਇਲਾਵਾ ਕਰੋਮਾ ਆਪਣੇ ਉਤਪਾਦਾਂ ’ਤੇ ਦੇ ਰਿਹਾ ਹੈ 30 ਫ਼ੀਸਦੀ ਤੱਕ ਦੀ ਆਕਰਸ਼ਕ ਛੋਟ, ਜਿਸ ’ਚ ਕਨਵੈਕਸ਼ਨ ਮਾਈਕ੍ਰੋਵੇਵ, ਓ. ਟੀ. ਜੀ. ਅਤੇ ਕਈ ਹੋਰ ਉਤਪਾਦ ਸ਼ਾਮਲ ਹਨ।
ਇਹ ਵੀ ਪੜ੍ਹੋ : Johnson & Johnson ਬੇਬੀ ਪਾਊਡਰ ਕਾਰਨ ਹੋਇਆ ਕੈਂਸਰ, ਕੰਪਨੀ ਨੂੰ ਭਰਨੇ ਪੈਣਗੇ 154 ਕਰੋੜ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੜ ਤੋਂ ਉਡਾਣ ਭਰ ਸਕਦੀ ਹੈ Go First, DGCA ਨੇ ਇਨ੍ਹਾਂ ਸ਼ਰਤਾਂ ਰਾਹੀਂ ਦਿੱਤੀ ਉੱਡਣ ਦੀ ਇਜਾਜ਼ਤ
NEXT STORY