ਨਵੀਂ ਦਿੱਲੀ—ਟਾਟਾ ਸਨਸ ਦੀ ਅੱਜ ਸਾਲਾਨਾ ਜਨਰਲ ਮੀਟਿੰਗ ਹੈ। ਇਸ 'ਚ ਗਰੁੱਪ ਦੇ ਕਈ ਮੁੱਖ ਮੁੱਦਿਆਂ 'ਤੇ ਸ਼ੇਅਰ ਹੋਲਡਰਾਂ ਦੇ ਨਾਲ ਵਿਚਾਰ-ਵਟਾਂਦਰਾ ਹੋਣਾ ਹੈ। ਇਸ 'ਚ ਸਭ ਤੋਂ ਮੁੱਖ ਚਰਚਾ ਗਰੁੱਪ ਦੇ ਪ੍ਰਾਈਵੇਟ ਲਿਮਟਿਡ ਹੋਣ 'ਤੇ ਹੋਵੇਗੀ। ਟਾਟਾ ਸਨਸ ਪਬਲਿਕ ਲਿਮਟਿਡ ਨਾਲ ਪ੍ਰਾਈਵੇਟ ਲਿਮਟਿਡ ਹੋਣਾ ਚਾਹੁੰਦੀ ਹੈ। ਹਾਲਾਂਕਿ ਸਾਇਰਸ ਮਿਸਤਰੀ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ।
ਮਿਸਤਰੀ ਪਰਿਵਾਰ ਹੈ ਵਿਰੋਧ 'ਚ
ਸ਼ਾਪੂਰਜੀ ਪਾਲੋਨਜੀ ਮਿਸਤਰੀ ਪਰਿਵਾਰ ਨੇ ਟਾਟਾ ਸਨਸ ਦੇ ਪ੍ਰਾਈਵੇਟ ਲਿਮਟਿਡ ਹੋਣ ਦਾ ਵਿਰੋਧ ਕੀਤਾ ਹੈ। ਮਿਸਤਰੀ ਪਰਿਵਾਰ ਨੇ ਟਾਟਾ ਗਰੁੱਪ ਕੰਪਨੀਆਂ ਨੂੰ ਚਿੱਠੀ ਲਿਖ ਕੇ ਇਸ ਪ੍ਰਸਤਾਵ ਦੇ ਖਿਲਾਫ ਵੋਟ ਕਰਨ ਲਈ ਕਿਹਾ ਹੈ। ਮਿਸਤਰੀ ਪਰਿਵਾਰ ਮੁਤਾਬਕ ਟਾਟਾ ਸਨਸ ਨੂੰ ਪ੍ਰਾਈਵੇਟ ਲਿਮਟਿਡ ਕਰਨ ਤੋਂ ਨਾ ਸਿਰਫ ਸ਼ੇਅਰ ਹੋਲਡਰਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚੇਗਾ, ਸਗੋਂ ਇਹ ਗਰੁੱਪ ਦੇ ਗਵਰਨਰਸ ਰੂਲਸ ਦੇ ਖਿਲਾਫ ਹੋਵੇਗਾ।
ਅੱਜ ਹੋਵੇਗੀ ਵੋਟਿੰਗ
ਵੀਰਵਾਰ ਨੂੰ ਹੋਣ ਵਾਲੀ ਗਰੁੱਪ ਦੀ ਏ. ਜੀ. ਐੱਮ. 'ਚ ਇਸ ਪ੍ਰਸਤਾਵ 'ਤੇ ਵੋਟਿੰਗ ਹੋਵੇਗੀ। ਮਿਸਤਰੀ ਪਰਿਵਾਰ ਦੇ ਵਿਰੋਧ ਨੂੰ ਦੇਖਦੇ ਹੋਏ ਇਸ ਮੁੱਦੇ ਨੂੰ ਲੈ ਕੇ ਮੀਟਿੰਗ 'ਚ ਹੰਗਾਮਾ ਹੋਣ ਦੇ ਆਸਾਰ ਹਨ। ਹਾਲਾਂਕਿ ਟਾਟਾ ਦੇ ਪਬਲਿਕ ਲਿਮਟਿਡ ਬਣਨ ਦਾ ਐਡਵਾਇਜ਼ਰੀ ਫਰਮ ਨੇ ਸਪੋਰਟ ਕੀਤੀ ਹੈ। ਸਟੇਕਹੋਲਡਰਸ ਇੰਪਾਵਰਮੈਂਟ ਸਰਵਿਸੇਜ ਐਡਵਾਇਜ਼ਰੀ ਫਰਮ ਨੇ ਇਸ ਪ੍ਰਸਤਾਵ ਦਾ ਸਮਰਥਨ ਕਰਨ ਹੋਏ ਕਿਹਾ ਕਿ ਇਸ ਨਾਲ ਸ਼ੇਅਰਹੋਲਡਰ ਦੀ ਕੋਈ ਅਣਦੇਖੀ ਨਹੀਂ ਹੋਵੇਗੀ।
ਸੋਨੇ ਦੇ ਡਿੱਗੇ ਰੇਟ, ਚਾਂਦੀ ਵੀ ਹੋਈ ਸਸਤੀ
NEXT STORY