ਨਵੀਂ ਦਿੱਲੀ— ਸਤੰਬਰ 2017 ਲਈ ਜੀ. ਐੱਸ. ਟੀ. ਰਿਟਰਨ-3ਬੀ ਦਾਖਲ ਕਰਨ ਦੀ ਸ਼ੁੱਕਰਵਾਰ (20 ਅਕਤੂਬਰ) ਨੂੰ ਆਖਰੀ ਤਰੀਕ ਹੈ। ਸਰਕਾਰ ਨੇ ਜੀ. ਐੱਸ. ਟੀ. ਰਿਟਰਨ ਦਾਖਲ ਕਰਨ ਦੀ ਆਖਰੀ ਤਰੀਕ ਵਧਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜੀ. ਐੱਸ. ਟੀ. ਰਿਟਰਨ-3ਬੀ ਦਾਖਲ ਕਰਨ ਦੀ ਆਖਰੀ ਤਰੀਕ 20 ਅਕਤੂਬਰ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਸਰਕਾਰ ਨੇ ਇਹ ਵੀ ਕਿਹਾ ਕਿ ਰੀਅਲ ਅਸਟੇਟ ਨੂੰ ਜਲਦ ਹੀ ਜੀ. ਐੱਸ. ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ, ਜੋ ਕਿ ਟੈਕਸ ਚੋਰੀ ਅਤੇ ਕਾਲੇ ਧਨ ਦੇ ਪੈਦਾ ਹੋਣ ਦਾ ਵੱਡਾ ਖੇਤਰ ਹੈ।
ਉੱਥੇ ਹੀ, ਸਰਕਾਰ ਨੇ ਜੀ. ਐੱਸ. ਟੀ. ਰਿਫੰਡ ਨੂੰ ਬਰਾਮਦਕਾਰਾਂ ਦੇ ਉਨ੍ਹਾਂ ਬੈਂਕ ਖਾਤਿਆਂ 'ਚ ਦੇਣ ਦਾ ਫੈਸਲਾ ਕੀਤਾ ਹੈ, ਜੋ ਕਸਟਮ ਵਿਭਾਗ ਨਾਲ ਜੁੜੇ ਹਨ। ਉਨ੍ਹਾਂ ਖਤਿਆਂ 'ਚ ਰਿਫੰਡ ਨਹੀਂ ਦਿੱਤੇ ਜਾਣਗੇ, ਜੋ ਜੀ. ਐੱਸ. ਟੀ. ਰਜਿਸਟਰੇਸ਼ਨ ਫਾਰਮ 'ਚ ਹਨ। ਕੇਂਦਰੀ ਐਕਸਾਈਜ਼ ਅਤੇ ਕਸਟਮ ਬੋਰਡ ਵੱਲੋਂ ਕਿਹਾ ਗਿਆ ਹੈ ਕਿ ਜੀ. ਐੱਸ. ਟੀ. ਦਾ ਫਾਇਦਾ ਲੈਣ ਲਈ ਬਰਾਮਦਕਾਰ ਕਸਟਮ ਵਿਭਾਗ ਨੂੰ ਬੈਂਕ ਖਾਤਿਆਂ ਦੀ ਜਾਣਕਾਰੀ ਦੇ ਦੇਣ। ਜੀ. ਐੱਸ. ਟੀ. ਦੇ ਨਿਯਮਾਂ ਮੁਤਾਬਕ ਰਜਿਸਟਰਡ ਬੈਂਕ ਖਾਤੇ 'ਚ ਹੀ ਰਿਫੰਡ ਜਮ੍ਹਾ ਜਾਣਾ ਹੁੰਦਾ ਹੈ।
ਵਰਲਡ ਸਟੀਲ ਐਸੋਸੀਏਸ਼ਨ ਦੇ ਖਜਾਨਚੀ ਚੁਣੇ ਗਏ ਸੱਜਨ ਜਿੰਦਲ
NEXT STORY