ਜਲੰਧਰ- ਸਾਵਣ ਮਹੀਨੇ 'ਚ ਸ਼ਿਵ ਭਗਤ ਪੂਰੀ ਸ਼ਰਦਾ ਨਾਲ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ। ਮਾਣਤਾ ਹੈ ਕਿ ਸਾਵਣ 'ਚ ਸ਼ਿਵਲਿੰਗ 'ਤੇ ਇਕ ਲੋਟਾ ਜਲ ਚੜ੍ਹਾਉਣ ਨਾਲ ਮਹਾਦੇਵ ਜਲਦੀ ਖੁਸ਼ ਹੁੰਦੇ ਹਨ ਅਤੇ ਭਗਤ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਸਾਵਣ ਮਹੀਨੇ 'ਚ ਭਗਤ ਰੋਜ਼ਾਨਾ ਸ਼ਿਵ ਮੰਦਰ ਜਾ ਕੇ ਜਲ ਚੜ੍ਹਾਉਂਦੇ ਹਨ ਅਤੇ ਭੋਲੇਨਾਥ ਦੀ ਕਿਰਪਾ ਪਾਉਣ ਲਈ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ। ਪਰ ਪੂਜਾ ਤੋਂ ਬਾਅਦ ਪਰਤਦੇ ਸਮੇਂ ਕੁਝ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਨਾਲ ਪੂਜਾ ਫੇਲ੍ਹ ਹੋ ਜਾਂਦੀ ਹੈ ਅਤੇ ਭੋਲੇਨਾਥ ਨਾਰਾਜ਼ ਹੋ ਜਾਂਦੇ ਹਨ।
ਆਓ ਜਾਣਦੇ ਹਾਂ ਉਨ੍ਹਾਂ ਗਲਤੀਆਂ ਬਾਰੇ ਜਿਨ੍ਹਾਂ ਨੂੰ ਸ਼ਿਵ ਮੰਦਰ ਤੋਂ ਪਰਤਦੇ ਸਮੇਂ ਬਿਲਕੁਲ ਨਹੀਂ ਕਰਨਾ ਚਾਹੀਦਾ-
ਇਹ ਵੀ ਪੜ੍ਹੋ- 12 ਅਗਸਤ ਤਕ ਸਕੂਲਾਂ 'ਚ ਛੁੱਟੀਆਂ ਦਾ ਐਲਾਨ!
ਖਾਲੀ ਲੋਟਾ ਵਾਪਸ ਨਾ ਲਿਆਓ
ਸ਼ਾਸਤਰਾਂ ਅਨੁਸਾਰ ਮੰਦਰ ਤੋਂ ਪਰਤਦੇ ਸਮੇਂ ਕਦੇ ਵੀ ਲੋਟਾ ਖਾਲੀ ਨਹੀਂ ਲਿਆਉਣਾ ਚਾਹੀਦਾ। ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਅਤੇ ਦਰਿਦਰਤਾ ਆ ਸਕਦੀ ਹੈ। ਇਸਦੀ ਬਜਾਏ ਲੋਟੇ 'ਚ ਥੋੜ੍ਹਾ ਜਲ, ਬੇਲਪੱਤਰ, ਫੁੱਲ ਜਾਂ ਅਕਸ਼ਤ ਪਾ ਕੇ ਘਰ ਲਿਆਓ। ਇਸ ਨਾਲ ਜੀਵਨ 'ਚ ਸਕਾਰਾਤਮਤਾ ਆਏਗੀ।
ਗੁੱਸਾ
ਜੋਤਸ਼ੀ ਕਹਿੰਦੇ ਹਨ ਕਿ ਮੰਦਰ ਤੋਂ ਪਰਤਦੇ ਸਮੇਂ ਕਿਸੇ 'ਤੇ ਗੁੱਸਾ ਨਹੀਂ ਕਰਨਾ ਚਾਹੀਦਾ। ਤੁਸੀਂ ਦੂਜਿਆਂ ਨਾਲ ਜਿੰਨਾ ਪਿਆਰ ਨਾਲ ਰਹੋਗੇ, ਤੁਹਾਡੇ 'ਤੇ ਓਨੀ ਹੀ ਜ਼ਿਆਦਾ ਮਹਾਦੇਵ ਦੀ ਕਿਰਪਾ ਹੋਵੇਗੀ।
ਦਾਨ
ਜੇਕਰ ਮੰਦਰ ਤੋਂ ਪਰਤਦੇ ਸਮੇਂ ਤੁਹਾਨੂੰ ਕੋਈ ਗਰੀਬ ਜਾਂ ਲੋੜਵੰਦ ਮਿਲ ਜਾਵੇ ਤਾਂ ਉਸਤੋਂ ਨਜ਼ਰਾਂ ਫੇਰ ਕੇ ਅੱਗੇ ਨਾ ਵਧੋ। ਉਸਦੀ ਮਦਦ ਜ਼ਰੂਰ ਕਰੋ।
ਇਹ ਵੀ ਪੜ੍ਹੋ- ਭਾਰਤੀ ਟੀਮ ਦੇ 6 ਖਿਡਾਰੀਆਂ 'ਤੇ ਲੱਗਾ ਬੈਨ! ਨਹੀਂ ਖੇਡ ਸਕਣਗੇ ਮੈਚ
ਹਜ਼ਾਰਾਂ ਸਾਲ ਪਹਿਲਾਂ ਤੇ ਅਗਲੇ 100 ਸਾਲ ਵੀ ਨਹੀਂ ਵੇਖੋਂਗੇ ਅਜਿਹਾ ਪੂਰਨ ਸੂਰਜ ਗ੍ਰਹਿਣ! ਜਾਣੋਂ ਕਦੋਂ ਲੱਗੇਗਾ
NEXT STORY