ਨਵੀਂ ਦਿੱਲੀ– ਗਲੋਬਲ ਬਾਜ਼ਾਰ ’ਚ ਸੋਮਵਾਰ ਨੂੰ ਸੋਨੇ ਦੀ ਕੀਮਤ ’ਚ ਚਾਰ ਸਾਲਾਂ ’ਚ ਸਭ ਤੋਂ ਵੱਡੀ ਮਾਸਿਕ ਗਿਰਾਵਟ ਵੇਖਣ ਨੂੰ ਮਿਲੀ। ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਆ ਰਹੀਆਂ ਪਾਜ਼ੇਟਿਵ ਖ਼ਬਰਾਂ ਨਾਲ ਇਕਨੋਮਿਕ ਰਿਵਾਈਵਲ ਦੀਆਂ ਉਮੀਦਾਂ ਵਧ ਰਹੀਆਂ ਹਨ ਜਿਸ ਨਾਲ ਸੋਨੇ ਦੀਆਂ ਕੀਮਤਾਂ ’ਚ ਗਿਰਾਵਟ ਆ ਰਹੀ ਹੈ। ਸਪਾਟ ਗੋਲਡ ਦੀ ਕੀਮਤ 1.2 ਫੀਸਦੀ ਦੀ ਗਿਰਾਵਟ ਨਾਲ 17.66.26 ਡਾਲਰ ਪ੍ਰਤੀ ਔਂਸ ਰਹਿ ਗਈ। ਇਸ ਮਹੀਨੇ ਸੋਨੇ ਦੀ ਕੀਮਤ ’ਚ ਕਰੀਬ 6 ਫੀਸਦੀ ਦੀ ਗਿਰਾਵਟ ਆਈ ਹੈ। ਇਹ ਨਵੰਬਰ 2016 ਤੋਂ ਬਾਅਦ ਸਭ ਤੋਂ ਵੱਡੀ ਮਾਸਿਕ ਗਿਰਾਵਟ ਹੈ। ਅੰਤਰਰਾਸ਼ਟਰੀ ਬਾਜ਼ਾਰ ’ਚ ਅੱਜ ਚਾਂਦੀ ਦੀਆਂ ਕੀਮਤਾਂ ’ਚ ਵੀ 3.2 ਫੀਸਦੀ ਦੀ ਭਾਰੀ ਗਿਰਾਵਟ ਆਈ ਅਤੇ ਇਹ 21.96 ਡਾਲਰ ਪ੍ਰਤੀ ਔਂਸ ਪਹੁੰਚ ਗਈ। ਇਸੇ ਤਰ੍ਹਾਂ ਪਲੈਟਿਨਮ ਦੀ ਕੀਮਤ ’ਚ ਵੀ 0.9 ਫੀਸਦੀ ਦੀ ਗਿਰਾਵਟ ਆਈ ਅਤੇ ਇਹ 974.64 ਡਾਲਰ ’ਤੇ ਆ ਗਈ। ਭਾਰਤ ’ਚ ਗੁਰੂ ਨਾਨਕ ਜਯੰਤੀ ਕਾਰਨ ਅੱਜ ਕਮੋਡਿਟੀ ਐਕਸਚੇਂਜ ਮਾਰਨਿੰਗ ਸੈਸ਼ਨ ’ਚ ਬੰਦ ਹੈ। ਭਾਰਤ ’ਚ ਟ੍ਰੇਡਿੰਗ ਸ਼ਾਮ ਨੂੰ 5 ਵਜੇ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ
ਇਹ ਵੀ ਪੜ੍ਹੋ– Airtel ਗਾਹਕਾਂ ਨੂੰ ਮੁਫ਼ਤ ਮਿਲ ਰਿਹੈ 5GB ਡਾਟਾ, ਬਸ ਕਰਨਾ ਹੋਵੇਗਾ ਇਹ ਕੰਮ
ਕਿੰਨਾ ਡਿੱਗ ਚੁੱਕਾ ਹੈ ਸੋਨਾ
ਸ਼ੁੱਕਰਵਾਰ ਨੂੰ ਐੱਮ.ਸੀ.ਐਕਸ. ’ਤੇ ਸੋਨਾ 0.85 ਫੀਸਦੀ ਦੀ ਗਿਰਾਵਟ ਨਾਲ 48106 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ’ਤੇ ਬੰਦ ਹੋਇਆ। 7 ਅਗਸਤ ਨੂੰ ਸੋਨਾ 56254 ਰੁਪਏ ਦੇ ਆਪਣੇ ਆਲ ਟਾਈਮ ਹਾਈ ਪੱਧਰ ’ਤੇ ਪਹੁੰਚ ਗਿਆ ਸੀ। ਉਦੋਂ ਤੋਂ ਸੋਨੇ ਦੀਆਂ ਕੀਮਤਾਂ ’ਚ ਕਰੀਬ 8,000 ਰੁਪਏ ਦੀ ਗਿਰਾਵਟ ਆ ਚੁੱਕੀ ਹੈ। ਇਸੇ ਤਰ੍ਹਾਂ ਚਾਂਦੀ ਨੇ ਵੀ 7 ਅਗਸਤ ਨੂੰ ਆਪਣਾ ਆਲ ਟਾਈਮ ਹਾਈ ਪੱਧਰ ਛੂਹ ਲਿਆ ਸੀ। ਉਦੋਂ ਚਾਂਦੀ 76008 ਰੁਪਏ ਪ੍ਰਤੀ ਕਿਲੋਗ੍ਰਾਮ ਪਹੁੰਚ ਗਈ ਸੀ ਪਰ ਸ਼ੁੱਕਰਵਾਰ ਦਾ ਇਸ ਦਾ ਭਾਅ 59,100 ਰੁਪਏ ਰਹਿ ਗਿਆ। ਇਸ ਦੌਰਾਨ ਚਾਂਦੀ ਦੀ ਕੀਮਤ ’ਚ ਕਰੀਬ 17000 ਰੁਪਏ ਦੀ ਗਿਰਾਵਟ ਆਈ।
ਇਹ ਵੀ ਪੜ੍ਹੋ– WhatsApp ’ਚ ਜਲਦ ਜੁੜਨਗੇ ਇਹ ਸ਼ਾਨਦਾਰ ਫੀਚਰਜ਼, ਦੁਗਣਾ ਹੋ ਜਾਵੇਗਾ ਚੈਟਿੰਗ ਦਾ ਮਜ਼ਾ
ਇਹ ਵੀ ਪੜ੍ਹੋ– Vi ਦਾ ਧਮਾਕੇਦਾਰ ਆਫਰ, ਗਾਹਕਾਂ ਨੂੰ ਮਿਲ ਰਿਹੈ 6GB ਬੋਨਸ ਡਾਟਾ
ਕਿਉਂ ਆ ਰਹੀ ਹੈ ਸੋਨੇ ਦੀ ਕੀਮਤ ’ਚ ਗਿਰਾਵਟ
ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਵੈਕਸੀਨ ਦੇ ਮੋਰਚੇ ’ਤੇ ਹਾਂ-ਪੱਖੀ ਖ਼ਬਰਾਂ ਨਾਲ ਸੋਨੇ ਦੀਆਂ ਕੀਮਤਾਂ ’ਚ ਗਿਰਾਵਟ ਆ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਗਲੋਬਲ ਇਕੋਨਮੀ ’ਚ ਸੁਧਾਰ ਅਤੇ ਅਮਰੀਕਾ ਤੇ ਚੀਨ ਵਿਚਾਲੇ ਤਣਾਅ ਘੱਟ ਹੋਣ ਨਾਲ ਨਿਵੇਸ਼ਕ ਸੋਨੇ ਨੂੰ ਛੱਡ ਕੇ ਸ਼ੇਅਰਾਂ ਦਾ ਰੁੱਖ ਕਰ ਰਹੇ ਹਨ। ਇਹੇ ਕਾਰਨ ਹੈ ਕਿ ਆਉਣ ਵਾਲੇ ਸਮੇਂ ’ਚ ਸੋਨੇ ਦੀਆਂ ਕੀਮਤਾਂ ’ਚ ਭਾਰੀ ਉਛਾਲ ਦੀ ਸੰਭਾਵਨਾ ਨਹੀਂ ਹੈ।
ਬਾਬਾ ਰਾਮਦੇਵ ਦੇ ਭਰਾ ਬਣੇ ਰੁਚੀ ਸੋਇਆ ਦੇ ਐੱਮ.ਡੀ., ਜਾਣੋ ਕਿੰਨੀ ਹੋਵੇਗੀ ਤਨਖ਼ਾਹ
NEXT STORY