ਜੈਤੋ – ਦੇਸ਼ ਦੇ ਵੱਖ-ਵੱਖ ਕਪਾਹ ਪੈਦਾਵਾਰ ਸੂਬਿਆਂ ਦੀਆਂ ਮੰਡੀਆਂ ’ਚ ਹੁਣ ਤਕ ਵ੍ਹਾਈਟ ਗੋਲਡ ਦੀ ਲਗਭਗ 1.70 ਕਰੋੜ ਗੰਢ ਦੀ ਆਮਦ ਹੋਈ ਹੈ। ਵਿਜੇ ਬਾਂਸਲ ਡਾਇਰੈਕਟਰ ਬਸੰਤ ਲਾਲ ਬਨਾਰਸੀ ਦਾਸ ਪ੍ਰਾਈਵੇਟ ਲਿਮਟਿਡ ਅਨੁਸਾਰ ਦੇਸ਼ ’ਚ ਅੱਜਕਲ ਰੋਜ਼ਾਨਾ 150 ਤੋਂ 160 ਲੱਖ ਗੰਢ ਦਾ ਵ੍ਹਾਈਟ ਗੋਲਡ ਮੰਡੀਆਂ ’ਚ ਪਹੁੰਚ ਰਿਹਾ ਹੈ। ਬਾਂਸਲ ਅਨੁਸਾਰ ਦੇਸ਼ ’ਚ ਚਾਲੂ ਕਪਾਹ ਸੈਸ਼ਨ 2018-19 ਦੌਰਾਨ ਕਪਾਹ ਪੈਦਾਵਾਰ 3.25 ਕਰੋੜ ਗੰਢ ਹੋਣ ਦਾ ਅੰਦਾਜ਼ਾ ਹੈ। ਪਿਛਲੇ ਸਾਲ ਇਹ ਉਤਪਾਦਨ 3.65 ਕਰੋੜ ਗੰਢ ਪੂਰੇ ਸੈਸ਼ਨ ਦੌਰਾਨ ਰਿਹਾ ਸੀ। ਇਸ ਦੌਰਾਨ ਦੇਸ਼ ’ਚ ਕਪਾਹ ਉਤਪਾਦਨ ਨੂੰ ਲੈ ਕੇ ਮਾਹਿਰ ਰੂੰ ਕਾਰੋਬਾਰੀਆਂ ਅਤੇ ਕਪਾਹ ਉਦਯੋਗ ਸੰਗਠਨਾਂ ’ਚ ਅੰਤਰ ਬਣਿਆ ਹੋਇਆ ਹੈ। ਕਪਾਹ ਉਦਯੋਗ ਦੇ ਇਕ ਪ੍ਰਸਿੱਧ ਸੰਗਠਨ ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ. ਏ. ਆਈ.) ਦਾ ਅੰਦਾਜ਼ਾ ਹੈ ਕਿ ਦੇਸ਼ ’ਚ ਕਪਾਹ ਪੈਦਾਵਾਰ 3.40 ਕਰੋੜ ਗੰਢ ਹੋਵੇਗੀ। ਵਿਜੇ ਕੁਮਾਰ ਬਾਂਸਲ ਜੋ ਡਾਇਰੈਕਟਰ ਇੰਡੀਅਨ ਕਾਟਨ ਐਸੋਸੀਏਸ਼ਨ ਲਿਮਟਿਡ ਵੀ ਹਨ, ਦਾ ਕਹਿਣਾ ਹੈ ਕਿ ਇਸ ਸਾਲ ਭਾਰਤ ਤੋਂ ਲਗਭਗ 40-42 ਲੱਖ ਗੰਢ ਹੀ ਬਰਾਮਦ ਹੋਵੇਗੀ ਤੇ ਲਗਭਗ 8 ਲੱਖ ਗੰਢਾਂ ਦੇ ਸੌਦੇ ਸੈਟਲ ਹੋ ਗਏ ਹਨ। ਪਿਛਲੇ ਸਾਲ ਲਗਭਗ 69-70 ਲੱਖ ਗੰਢ ਰੂੰ ਵੱਖ-ਵੱਖ ਦੇਸ਼ਾਂ ਨੂੰ ਬਰਾਮਦ ਹੋਈ ਸੀ। ਚਾਲੂ ਸੀਜ਼ਨ ’ਚ ਦੇਸ਼ ’ਚ ਲਗਭਗ 20 ਲੱਖ ਗੰਢ ਦਰਾਮਦ ਹੋ ਸਕਦੀ ਹੈ, ਜਿਸ ’ਚ ਹੁਣ ਤਕ ਲਗਭਗ 8 ਲੱਖ ਗੰਢ ਵੱਖ-ਵੱਖ ਦੇਸ਼ਾਂ ਤੋਂ ਦਰਾਮਦ ਹੋ ਚੁੱਕੀਆਂ ਹਨ। ਦਰਾਮਦ ਵਧਣ ਦਾ ਮੁੱਖ ਕਾਰਨ ਯੂ. ਐੱਸ. ਰੂੰ ਸਸਤੀ ਪੈਣਾ ਹੈ। ਰੂੰ ਬਾਜ਼ਾਰ ਜਾਣਕਾਰਾਂ ਅਨੁਸਾਰ ਇਸ ਸਾਲ ਦੇਸ਼ ’ਚ ਕਪਾਹ ਉਤਪਾਦਨ ਬੀਤੇ ਸਾਲ ਦੀ ਤੁਲਨਾ ’ਚ 20 ਤੋਂ 40 ਲੱਖ ਗੰਢ ਤੱਕ ਘੱਟ ਉਤਪਾਦਨ ਦੇ ਅੰਕੜੇ ਆਉਣ ਦੇ ਬਾਵਜੂਦ ਰੂੰ ਬਾਜ਼ਾਰ ’ਚ ਅਜੇ ਤਕ ਕੋਈ ਤੇਜ਼ੀ ਦਾ ਤੂਫਾਨ ਨਹੀਂ ਆਇਆ ਹੈ, ਜਦੋਂ ਕਿ 20 ਤੋਂ 40 ਲੱਖ ਗੰਢ ਘੱਟ ਪੈਦਾਵਾਰ ਨੂੰ ਵਿਸ਼ਵ ਦੇ ਰੂੰ ਬਾਜ਼ਾਰ ’ਚ ਬਹੁਤ ਵੱਡਾ ਘੱਟ ਉਤਪਾਦਨ ਮੰਨਿਆ ਜਾਂਦਾ ਹੈ। ਘੱਟ ਪੈਦਾਵਾਰ ਦੇ ਅੰਕੜਿਆਂ ਨੂੰ ਲੈ ਕੇ ਰੂੰ ਸਟਾਕਿਸਟਾਂ (ਤੇਜੜੀਆਂ) ਦੇ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਹੀ ਸਾਬਤ ਹੋ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਫਿਲਹਾਲ 15 ਮਾਰਚ ਤਕ ਰੂੰ ਬਾਜ਼ਾਰ ’ਚ 50 ਤੋਂ 70 ਰੁਪਏ ਮਣ ਦੀ ਤੇਜ਼ੀ-ਮੰਦੀ ਦੀ ਚਾਲ ਚੱਲ ਸਕਦੀ ਹੈ। ਇਸ ਤੋਂ ਬਾਅਦ ਹੀ ਵੱਡੀ ਤੇਜ਼ੀ ਦੇ ਅੰਦਾਜ਼ੇ ਲਾਏ ਜਾ ਰਹੇ ਹਨ।
30 ਲੱਖ ਗੰਢਾਂ ਦਾ ਸਟਾਕ
ਦੇਸ਼ ’ਚ ਲਗਭਗ 30 ਲੱਖ ਗੰਢਾਂ ਦਾ ਅਨਸੋਲਡ ਸਟਾਕ ਹੋਣ ਦੀ ਸੂਚਨਾ ਹੈ। ਮੰਨਿਆ ਜਾਂਦਾ ਹੈ ਕਿ ਇਸ ’ਚ ਲਗਭਗ 5 ਲੱਖ ਗੰਢਾਂ ਮਲਟੀਨੈਸ਼ਨਲ ਕੰਪਨੀਆਂ , 3-4 ਲੱਖ ਗੰਢਾਂ ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) ਅਤੇ ਹੋਰ ਸਟਾਕ ਕਪਾਹ ਜਿਨਰਾਂ, ਰੂੰ ਟਰੇਡਰਜ਼ ਆਦਿ ਕੋਲ ਹੈ। 30 ਲੱਖ ਗੰਢਾਂ ਦਾ ਵੱਡਾ ਸਟਾਕ ਹੋਣ ਦਾ ਮੁੱਖ ਕਾਰਨ ਕਪਾਹ ਮਿੱਲਾਂ ਦੀ ਮੰਗ ਹੌਲੀ ਹੋਣਾ ਅਤੇ ਦੂਜਾ ਸਟਾਕਿਸਟਾਂ ਦਾ ਮਨ ਰੂੰ ’ਚ ਤੇਜ਼ੀ ਦੀ ਉਮੀਦ ਮੰਨਿਆ ਜਾ ਰਿਹਾ ਹੈ ਪਰ ਇਹ ਵੱਖਰੀ ਗੱਲ ਹੈ ਕਿ ਫਿਲਹਾਲ ਹੁਣ ਤੱਕ ਲਕਸ਼ਮੀ ਜੀ ਦੇ ਖਜ਼ਾਨਾ ਮੰਤਰੀ ਕੁਬੇਰ ਜੀ ਨੇ ਸਟਾਕਿਸਟਾਂ ’ਤੇ ਪੈਸੇ ਦੀ ਬਾਰਿਸ਼ ਯਾਨੀ ਰੂੰ ’ਚ ਵੱਡੀ ਤੇਜ਼ੀ ਦਰਜ ਨਹੀਂ ਕੀਤੀ ਹੈ।
ਕਪਾਹ ਮਿੱਲਾਂ ਕੋਲ ਲੋੜੀਂਦਾ ਸਟਾਕ
ਸੂਤਰਾਂ ਦੀ ਮੰਨੀਏ ਤਾਂ ਜ਼ਿਆਦਾਤਰ ਕਪਾਹ ਮਿੱਲਾਂ ਕੋਲ ਢਾਈ ਤੋਂ 4 ਮਹੀਨੇ ਤਕ ਦਾ ਰੂੰ ਗੰਢਾਂ ਦਾ ਐਡਵਾਂਸ ਸਟਾਕ ਮੌਜੂਦ ਹੈ ਅਤੇ ਕਤਾਈ ਮਿੱਲਾਂ ਆਪਣੀ ਖਪਤ ਅਨੁਸਾਰ ਮਾਰਕੀਟ ਤੋਂ ਰੋਜ਼ਾਨਾ ਰੂੰ ਗੰਢਾਂ ਵੀ ਖਰੀਦ ਰਹੀਅਾਂ ਹਨ। ਜ਼ਿਆਦਾਤਰ ਕਤਾਈ ਮਿੱਲਰ ਰੂੰ ਭਾਅ ਨੂੰ ਲੈ ਕੇ ਮੰਦੀ ’ਚ ਹੀ ਚੱਲ ਰਹੇ ਹਨ। ਦੇਸ਼ ’ਚ ਕਤਾਈ ਮਿੱਲਾਂ ਦੀ ਖਪਤ ਤੋਂ ਰੂੰ ਵੱਧ ਹੈ ਅਤੇ ਰੂੰ ਦੀ ਕੋਈ ਕਮੀ ਨਹੀਂ ਹੈ। ਇਸ ਵਾਰ ਬਰਾਮਦ ਘੱਟ ਤੇ ਦਰਾਮਦ ਵੱਧ ਹੋਵੇਗੀ।
ਰੂੰ ਕਾਰੋਬਾਰੀਆਂ ’ਤੇ ਸਾੜ੍ਹਸਤੀ ਜਾਰੀ
Ûਭਾਰਤੀ ਰੂੰ ਬਾਜ਼ਾਰ ’ਤੇ ਬੀਤੇ ਕਈ ਸਾਲਾਂ ਤੋਂ ਸਾੜ੍ਹਸਤੀ ਦਾ ਪ੍ਰਕੋਪ ਜਾਰੀ ਹੈ, ਜਿਸ ਨਾਲ ਮਾਰਕੀਟ ’ਚ ਪੈਸੇ ਦੀ ਤੰਗੀ ਬਣੀ ਹੋਈ ਹੈ। ਕਤਾਈ ਮਿੱਲਾਂ ਦਾ ਯਾਰਨ ਦਾ ਉਠਾਅ ਕਮਜ਼ੋਰ ਚੱਲ ਰਿਹਾ ਹੈ। ਸੂਤਰਾਂ ਅਨੁਸਾਰ ਮੌਜੂਦਾ ਰੂੰ ਭਾਅ ਨਾਲ ਯਾਰਨ ਤਿਆਰ ਕਰਨ ’ਚ ਕੋਈ ਹਾਨੀ ਨਹੀਂ ਹੈ ਪਰ ਸਭ ਤੋਂ ਵੱਡੀ ਸਮੱਸਿਆ ਕਤਾਈ ਮਿੱਲਾਂ ਨੂੰ ਕਈ-ਕਈ ਮਹੀਨਿਆਂ ਦੀ ਉਧਾਰ ’ਤੇ ਯਾਰਨ ਵੇਚਣਾ ਪੈ ਰਿਹਾ ਹੈ ਤੇ ਦੂਜੇ ਪਾਸੇ ਉਠਾਅ ਘੱਟ ਹੈ। ਇਸ ਵਜ੍ਹਾ ਨਾਲ ਮਾਰਕੀਟ ’ਚ ਪੈਸੇ ਦੀ ਤੰਗੀ ਬਣੀ ਹੋਈ ਹੈ। ਕਤਾਈ ਮਿੱਲਾਂ ਨੂੰ ਮੁੱਖ ਆਮਦਨ ਯਾਰਨ ਦੀ ਬਰਾਮਦ ਤੋਂ ਹੁੰਦੀ ਹੈ। ਭਾਰਤੀ ਰੂੰ ਬਾਜ਼ਾਰ ’ਚ ਪੈਸੇ ਦੀ ਤੰਗੀ ਦਾ ਕੱਪੜਾ ਮੰਤਰਾਲਾ ਨੂੰ ਸਭ ਕੁੱਝ ਪਤਾ ਹੋਣ ’ਤੇ ਵੀ ਉਹ ਅਨਜਾਣ ਬਣਿਆ ਹੋਇਆ ਹੈ। ਉਸ ਨੂੰ ਕੀ ਲੈਣਾ-ਦੇਣਾ ਹੈ, ਭਾਰਤੀ ਕੱਪੜਾ ਉਦਯੋਗ ਤੋਂ?
ਮਜ਼ਬੂਤੀ ਨਾਲ ਬੰਦ ਹੋਇਆ ਸ਼ੇਅਰ ਬਜ਼ਾਰ, ਸੈਂਸੈਕਸ 113 ਅੰਕ ਮਜ਼ਬੂਤ
NEXT STORY