ਨਵੀਂ ਦਿੱਲੀ — ਅਨਿਲ ਅੰਬਾਨੀ ਦੀ ਮਾਲਕੀ ਵਾਲੀ ਰਿਲਾਇੰਸ ਗਰੁੱਪ ਦੀਆਂ ਕੰਪਨੀਆਂ 'ਚ ਪਸਰੀ ਵਿਕਰੀ ਕਾਰਨ ਦਿਨ ਭਰ ਲਾਲ ਨਿਸ਼ਾਨ 'ਚ ਰਹਿਣ ਵਾਲਾ ਭਾਰਤੀ ਸ਼ੇਅਰ ਬਜ਼ਾਰ ਆਖਿਰੀ ਘੰਟੇ ਦੀ ਖਰੀਦਦਾਰੀ ਕਾਰਨ ਹਰੇ ਨਿਸ਼ਾਨ 'ਚ ਬੰਦ ਰਹਿਣ 'ਚ ਕਾਮਯਾਬ ਰਿਹਾ। ਬੰਬਈ ਸਟਾਕ ਐਕਸਚੇਂਜ ਦਾ ਬੀ.ਐਸ.ਈ. ਦਿਨ ਭਰ ਦੇ ਕਾਰੋਬਾਰ ਤੋਂ ਬਾਅਦ 113 ਅੰਕਾਂ ਦੀ ਤੇਜ਼ੀ ਨਾਲ 36,582 ਅੰਕਾਂ 'ਤੇ ਬੰਦ ਹੋਣ 'ਚ ਕਾਮਯਾਬ ਰਿਹਾ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 19 ਅੰਕਾਂ ਦੀ ਤੇਜ਼ੀ ਨਾਲ 10,900 ਦੇ ਅੰਕੜੇ ਨੂੰ ਪਾਰ ਕਰਦੇ ਹੋਏ 10,912 ਅੰਕਾਂ 'ਤੇ ਬੰਦ ਹੋਇਆ।
ਸੈਕਟੋਰਿਅਲ ਇੰਡੈਕਸ ਦਾ ਹਾਲ
ਬੀ.ਐਸ.ਈ. 'ਚ ਐਨਰਜੀ, ਨਿੱਜੀ ਬੈਂਕ, ਤੇਲ ਅਤੇ ਗੈਸ, ਆਈ.ਟੀ. ਨੂੰ ਛੱਡ ਕੇ ਬਾਕੀ ਸਾਰੇ ਸੈਕਟੋਰਿਅਲ ਇੰਡੈਕਸ ਲਾਲ ਨਿਸ਼ਾਨ 'ਚ ਬੰਦ ਹੋਏ। ਐਨ.ਐਸ.ਈ. 'ਚ ਪੀ.ਐਸ.ਯੂ. ਬੈਂਕ, ਨਿੱਜੀ ਬੈਂਕ, ਫਾਇਨਾਂਸ ਸਰਵਿਸਿਜ਼ ਅਤੇ ਆਈ.ਟੀ. ਨੂੰ ਛੱਡ ਕੇ ਸਾਰੇ ਸੈਕਟਰ ਗਿਰਾਵਟ ਨਾਲ ਲਾਲ ਨਿਸ਼ਾਨ 'ਚ ਬੰਦ ਹੋਏ। ਬੀ.ਐਸ.ਈ. ਮਿਡਕੈਪ 119 ਅੰਕ ਅਤੇ ਸਮਾਲਕੈਪ 162 ਅੰਕਾਂ ਦੀ ਗਿਰਾਵਟ ਨਾਲ ਲਾਲ ਨਿਸ਼ਾਨ 'ਚ ਬੰਦ ਹੋਏ। ਨਿਫਟੀ ਮਿਡਕੈਪ ਅਤੇ ਸਮਾਲਕੈਪ 'ਚ ਵੀ ਗਿਰਾਵਟ ਰਹੀ।
ਮੁਕੇਸ਼ ਅੰਬਾਨੀ ਦੀ ਮਾਲਕੀ ਵਾਲੀ ਰਿਲਾਇੰਸ ਇੰਡਸਟਰੀ ਦੇ ਸ਼ੇਅਰਾਂ ਵਿਚ ਆਖਰੀ ਸਮੇਂ ਖਰੀਦਦਾਰੀ ਦਾ ਮਾਹੌਲ ਰਿਹਾ। ਇਸ ਕਾਰਨ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ 'ਚ 3.46 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਇਸ ਤੇਜ਼ੀ ਦੇ ਨਾਲ ਰਿਲਾਇੰਸ ਇੰਡਸਟਰੀਜ਼ 8 ਲੱਖ ਕਰੋੜ ਦੇ ਮਾਰਕਿਟ ਕੈਪ ਵਾਲੀ ਭਾਰਤ ਦੀ ਪਹਿਲੀ ਕੰਪਨੀ ਬਣ ਗਈ ਹੈ।
ਟਾਪ ਗੇਨਰਜ਼
ਬੀ.ਐਸ.ਈ.- ਫਿਊਚਰ ਕੰਜ਼ਿਊਮਰ ਲਿਮਟਿਡ, ਰੇਲ ਐਂਡ ਇੰਜੀਨੀਅਰਿੰਗ ਲਿਮਟਿਡ, ਆਰਤੀ ਇੰਡਸਟਰੀਜ਼
ਐਨ.ਐਸ.ਈ. - ਟਾਇਟਨ, ਐਚ.ਸੀ.ਐਲ. ਤਕਨਾਲੋਜੀ, ਟੀ.ਸੀ.ਐਸ., ਵਿਪਰੋ
ਟਾਪ ਲੂਜ਼ਰਜ਼
ਬੀ.ਐੱਸ.ਈ. - ਰਿਲਾਇੰਸ ਪਾਵਰ, ਆਰ.ਕਾਮ., ਰਿਲਾਇੰਸ ਕੈਪੀਟਲ, ਰਿਲਾਇੰਸ ਇਨਫਰਾ, ਅਡਾਣੀ ਪੋਰਟਸ
ਐਨ.ਐਸ.ਈ. - ਜ਼ੀ ਏਂਟਰਟੇਨਮੈਂਟ, ਯੈੱਸ ਬੈਂਕ, ਹਿੰਦੁਸਤਾਨ ਪੈਟਰੋਲਿਅਮ, ਹੀਰੋ ਮੋਟੋਕਾਪ, ਅਡਾਣੀ ਪੋਰਟਸ
ਸੋਨਾ 34,400 ਦੇ ਪਾਰ, ਚਾਂਦੀ 100 ਰੁਪਏ ਹੋਈ ਸਸਤੀ
NEXT STORY