ਬਿਜ਼ਨੈੱਸ ਡੈਸਕ : ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (LIC) ਨੇ ਆਪਣੇ ਨਿਵੇਸ਼ਕਾਂ ਨੂੰ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ। ਕੰਪਨੀ ਦੇ ਬੋਰਡ ਨੇ ਸ਼ੁੱਕਰਵਾਰ ਨੂੰ 1:1 ਦੇ ਅਨੁਪਾਤ ਵਿੱਚ ਬੋਨਸ ਸ਼ੇਅਰ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਸਾਲ 2022 ਵਿੱਚ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ (Listing) ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਬੋਨਸ ਇਸ਼ੂ ਲਿਆ ਰਹੀ ਹੈ।
ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਪੈਸਾ ਮੰਗਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, RBI ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ
ਹਰ ਇਕ ਸ਼ੇਅਰ ਦੇ ਬਦਲੇ ਮਿਲੇਗਾ ਇਕ ਵਾਧੂ ਸ਼ੇਅਰ
ਕੰਪਨੀ ਅਨੁਸਾਰ, ਰਿਕਾਰਡ ਡੇਟ ਤੱਕ ਸ਼ੇਅਰ ਹੋਲਡ ਕਰਨ ਵਾਲੇ ਨਿਵੇਸ਼ਕ ਇਸ ਦੇ ਪਾਤਰ ਹੋਣਗੇ। ਰਿਕਾਰਡ ਡੇਟ 'ਤੇ ਨਿਵੇਸ਼ਕਾਂ ਕੋਲ ਮੌਜੂਦ ਹਰ 1 ਸ਼ੇਅਰ ਦੇ ਬਦਲੇ 1 ਵਾਧੂ ਸ਼ੇਅਰ ਮੁਫ਼ਤ ਦਿੱਤਾ ਜਾਵੇਗਾ। ਹਾਲਾਂਕਿ, ਕੰਪਨੀ ਵੱਲੋਂ ਰਿਕਾਰਡ ਡੇਟ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਇਸ ਬੋਨਸ ਇਸ਼ੂ ਨਾਲ ਨਿਵੇਸ਼ਕਾਂ ਦੇ ਸ਼ੇਅਰਾਂ ਦੀ ਗਿਣਤੀ ਤਾਂ ਦੁੱਗਣੀ ਹੋ ਜਾਵੇਗੀ, ਪਰ ਨਿਵੇਸ਼ ਦਾ ਕੁੱਲ ਮੁੱਲ ਉਹੀ ਰਹੇਗਾ ਕਿਉਂਕਿ ਸ਼ੇਅਰ ਦੀ ਕੀਮਤ ਉਸੇ ਅਨੁਪਾਤ ਵਿੱਚ ਐਡਜਸਟ ਹੋ ਜਾਵੇਗੀ।
ਇਹ ਵੀ ਪੜ੍ਹੋ : ਬੱਚਿਆਂ ਨੂੰ ਨਕਦ ਦੇਣ ਤੋਂ ਮਿਲੇਗਾ ਛੁਟਕਾਰਾ, ਜੇਬਖ਼ਰਚ 'ਤੇ ਵੀ ਰਹੇਗੀ ਨਜ਼ਰ, ਲਾਂਚ ਹੋਇਆ ਨਵਾਂ ਫ਼ੀਚਰ
6,325 ਕਰੋੜ ਰੁਪਏ ਦਾ ਹੋਵੇਗਾ ਬੋਨਸ ਇਸ਼ੂ
LIC ਇਸ ਬੋਨਸ ਇਸ਼ੂ ਲਈ ਆਪਣੇ ਰਿਜ਼ਰਵ ਅਤੇ ਸਰਪਲੱਸ ਫੰਡ ਵਿੱਚੋਂ 6,325 ਕਰੋੜ ਰੁਪਏ ਦੀ ਵਰਤੋਂ ਕਰੇਗੀ। ਬੋਰਡ ਦੀ ਮਨਜ਼ੂਰੀ ਤੋਂ ਬਾਅਦ ਇਹ ਪ੍ਰਕਿਰਿਆ 2 ਮਹੀਨਿਆਂ ਦੇ ਅੰਦਰ, ਯਾਨੀ 12 ਜੂਨ ਤੱਕ ਪੂਰੀ ਕਰ ਲਈ ਜਾਵੇਗੀ। ਦੱਸਣਯੋਗ ਹੈ ਕਿ ਲਿਸਟਿੰਗ ਤੋਂ ਬਾਅਦ ਕੰਪਨੀ ਹੁਣ ਤੱਕ ਪੰਜ ਵਾਰ ਅੰਤਰਿਮ ਡਿਵੀਡੈਂਡ ਦੇ ਚੁੱਕੀ ਹੈ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ
ਕਿਉਂ ਜਾਰੀ ਕੀਤਾ ਗਿਆ ਬੋਨਸ?
ਕੰਪਨੀ ਵੱਲੋਂ ਬੋਨਸ ਸ਼ੇਅਰ ਜਾਰੀ ਕਰਨ ਦਾ ਮੁੱਖ ਮਕਸਦ ਬਾਜ਼ਾਰ ਵਿੱਚ ਸ਼ੇਅਰਾਂ ਦੀ ਤਰਲਤਾ (Liquidity) ਵਧਾਉਣਾ ਅਤੇ ਸ਼ੇਅਰ ਦੀ ਕੀਮਤ ਨੂੰ ਨਿਵੇਸ਼ਕਾਂ ਲਈ ਵਧੇਰੇ ਕਿਫਾਇਤੀ ਬਣਾਉਣਾ ਹੈ। ਇਹ ਕਦਮ ਕੰਪਨੀ ਦੇ ਭਵਿੱਖ ਦੇ ਵਿਕਾਸ 'ਤੇ ਭਰੋਸੇ ਨੂੰ ਵੀ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
LIC ਦਾ ਵਿੱਤੀ ਪ੍ਰਦਰਸ਼ਨ
ਦਸੰਬਰ ਤਿਮਾਹੀ ਦੇ ਨਤੀਜਿਆਂ ਮੁਤਾਬਕ LIC ਦਾ ਸ਼ੁੱਧ ਲਾਭ 17% ਵਧ ਕੇ 12,930 ਕਰੋੜ ਰੁਪਏ ਰਿਹਾ ਹੈ। ਇਸੇ ਤਰ੍ਹਾਂ ਕੰਪਨੀ ਦੀ ਸ਼ੁੱਧ ਪ੍ਰੀਮੀਅਮ ਆਮਦਨ ਵੀ 17% ਦੇ ਵਾਧੇ ਨਾਲ 1.26 ਲੱਖ ਕਰੋੜ ਰੁਪਏ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਤੋਂ ਲੈ ਕੇ LPG ਤੱਕ ਲਏ ਗਏ ਕਈ ਵੱਡੇ ਫੈਸਲੇ; ਜਾਣੋ ਹੁਣ ਕਿਵੇਂ ਮਿਲੇਗਾ ਸਸਤਾ ਤੇ ਸੌਖਾ ਗੈਸ ਸਿਲੰਡਰ
ਸ਼ੇਅਰ ਬਾਜ਼ਾਰ ਵਿੱਚ ਸਥਿਤੀ
ਸ਼ੁੱਕਰਵਾਰ ਨੂੰ ਬੀ.ਐਸ.ਈ. (BSE) 'ਤੇ LIC ਦਾ ਸ਼ੇਅਰ 0.71% ਦੀ ਤੇਜ਼ੀ ਨਾਲ 804.25 ਰੁਪਏ 'ਤੇ ਬੰਦ ਹੋਇਆ। ਪਿਛਲੇ ਇੱਕ ਮਹੀਨੇ ਵਿੱਚ ਇਸ ਵਿੱਚ 3.51% ਦਾ ਵਾਧਾ ਹੋਇਆ ਹੈ, ਜਦਕਿ ਇੱਕ ਸਾਲ ਦਾ ਰਿਟਰਨ 2.53% ਰਿਹਾ ਹੈ।
ਇਹ ਵੀ ਪੜ੍ਹੋ : ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ
ਇਹ ਵੀ ਪੜ੍ਹੋ : 100-200-500 ਦੇ ਨੋਟਾਂ ਨੂੰ ਲੈ ਕੇ ਵੱਡਾ ਅਪਡੇਟ, RBI ਨੇ ਤਿਆਰ ਕੀਤਾ ਮਾਸਟਰ ਪਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਕੱਲ੍ਹ ਬੁੱਧਵਾਰ ਨੂੰ ਵੀ ਬੰਦ ਰਹਿਣ ਵਾਲੇ ਹਨ Bank, ਜਾਣੋ ਕਿਹੜੇ ਸੂਬਿਆਂ 'ਚ ਕਿਉਂ ਰਹੇਗੀ ਛੁੱਟੀ
NEXT STORY