ਨਵੀਂ ਦਿੱਲੀ– ਜਲਦ ਦੇਸ਼ ਹੀ ਨਹੀਂ ਸਗੋਂ ਏਸ਼ੀਆ ਦਾ ਸਭ ਤੋਂ ਵੱਡਾ ਆਈ. ਪੀ. ਓ. ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ (ਐੱਲ. ਆਈ. ਸੀ.) ਲੈ ਕੇ ਆਉਣ ਵਾਲੀ ਹੈ। ਸਰਕਾਰ ਵਲੋਂ ਇਸ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਅੰਕੜਿਆਂ ਦੇ ਨਾਲ ਰੌਚਕ ਗੱਲ ਸਾਹਮਣੇ ਆਈ ਹੈ, ਉਹ ਇਹ ਹੈ ਕਿ ਐੱਲ. ਆਈ. ਸੀ. ਦਾ ਆਈ. ਪੀ. ਓ. ਆਉਂਦੇ ਹੀ ਦੇਸ਼ ਦੇ ਸ਼ੇਅਰ ਬਾਜ਼ਾਰ ਵਿਚ ਸਭ ਤੋਂ ਵੱਡੀ ਕੰਪਨੀ ਦਾ ਤਮਗਾ ਮੁਕੇਸ਼ ਅੰਬਾਨੀ ਦੀ ਰਿਲਾਇੰਸ ਤੋਂ ਖੁਸ ਜਾਵੇਗਾ। ਇਹ ਤਾਜ ਐੱਲ. ਆਈ. ਸੀ. ਦੇ ਨਾਂ ਹੋ ਜਾਵੇਗਾ।
ਬਲੂਮਬਰਗ ਦੀ ਰਿਪੋਰਟ ਮੁਤਾਬਕ, ਸਰਕਾਰ ਵੱਲੋਂ ਐੱਲ. ਆਈ. ਸੀ. ਦੇ ਆਈ. ਪੀ. ਓ. ਨਾਲ ਸਬੰਧਤ ਇਸੇ ਮਹੀਨੇ ਨਿਵੇਸ਼ਕ ਬੈਂਕਾਂ ਤੋਂ ਪ੍ਰਸਤਾਵ ਮੰਗੇ ਜਾ ਸਕਦੇ ਹਨ। ਮਾਰਚ 2022 ਤੱਕ ਇਸ ਦਾ ਆਈ. ਪੀ. ਓ. ਆ ਸਕਦਾ ਹੈ।
ਸਰਕਾਰ ਬਜਟ ਘਾਟੇ ਨੂੰ ਪੂਰਾ ਕਰਨ ਲਈ ਐੱਲ. ਆਈ. ਸੀ. ਦੀ ਹਿੱਸੇਦਾਰੀ ਵੇਚਣਾ ਚਾਹੁੰਦੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਸਾਲ ਫਰਵਰੀ ਵਿਚ 2021-22 ਲਈ ਪੇਸ਼ ਬਜਟ ਵਿਚ ਐੱਲ. ਆਈ. ਸੀ. ਦੇ ਆਈ. ਪੀ. ਓ. ਦੀ ਘੋਸ਼ਣਾ ਕੀਤੀ ਸੀ। ਇਸ ਪਿੱਛੋਂ ਵੀ ਐੱਲ. ਆਈ. ਸੀ. ਦਾ ਮਾਲਕਾਨਾ ਹੱਕ ਸਰਕਾਰ ਕੋਲ ਹੀ ਰਹੇਗਾ, ਯਾਨੀ ਸਰਕਾਰ ਦੀ ਇਸ ਵਿਚ ਕੰਟਰੋਲ ਯੋਗ ਹਿੱਸੇਦਾਰੀ ਬਣੀ ਰਹੇਗੀ।
ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ ਕੀਮਤਾਂ 'ਚ 5 ਰੁ: ਤੱਕ ਉਛਾਲ, ਇੱਥੇ ਵੀ ਮੁੱਲ 100 ਰੁ: ਤੋਂ ਪਾਰ
ਜੇਫਰੀਜ਼ ਇੰਡੀਆ ਦੇ ਮੁਖੀ ਸ਼ਰਮਾ ਮੁਤਾਬਕ, ਐੱਲ. ਆਈ. ਸੀ. ਦੇ ਆਈ. ਪੀ. ਓ. ਆਉਣ ਤੋਂ ਬਾਅਦ ਕੰਪਨੀ ਦਾ ਮੁਲਾਂਕਣ 19 ਤੋਂ 20 ਲੱਖ ਕਰੋੜ ਰੁਪਏ ਤੱਕ ਹੋ ਸਕਦਾ ਹੈ। ਮਤਲਬ ਸਪੱਸ਼ਟ ਹੈ ਕਿ ਜਿਵੇਂ ਹੀ ਕੰਪਨੀ ਮਾਰਕੀਟ ’ਚ ਲਿਸਟ ਹੋਵੇਗੀ ਤਾਂ ਉਹ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਬਣ ਜਾਏਗੀ। ਮੌਜੂਦਾ ਸਮੇਂ ’ਚ ਰਿਲਾਇੰਸ ਦਾ ਮਾਰਕੀਟ ਕੈਪ 14 ਲੱਖ ਕਰੋੜ ਰੁਪਏ ਹੈ ਅਤੇ ਮਾਰਕੀਟ ਕੈਪ ਦੇ ਹਿਸਾਬ ਨਾਲ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੈ। ਉੱਥੇ ਹੀ ਐੱਲ. ਆਈ. ਸੀ. ਦੀ ਕੁੱਲ ਜਾਇਦਾਦ 439 ਬਿਲੀਅਨ ਡਾਲਰ ਤੋਂ ਜ਼ਿਆਦਾ ਹੈ ਅਤੇ ਲਾਈਫ ਇੰਸ਼ੋਰੈਂਸ ਸੈਕਟਰ ’ਚ ਕੰਪਨੀ ਦੀ ਬਾਜ਼ਾਰ ਹਿੱਸੇਦਾਰੀ ਕਰੀਬ 70 ਫੀਸਦੀ ਹੈ।
ਇਹ ਵੀ ਪੜ੍ਹੋ- 'ਬ੍ਰੈਂਟ' ਨੇ ਵਧਾਈ ਟੈਂਸ਼ਨ, ਪੰਜਾਬ ਦੇ ਲੋਕਾਂ ਨੂੰ 100 ਰੁ: 'ਚ ਪਵੇਗਾ ਲਿਟਰ ਪੈਟਰੋਲ
‘ਸੋਨੇ ਦੇ ਨਾਂ ’ਤੇ ਹੋ ਰਹੀ ਧੋਖਾਦੇਹੀ ਨੂੰ ਰੋਕਣ ਲਈ ਸਰਕਾਰ ਨੇ ਹਾਲਮਾਰਕਿੰਗ ਨਿਯਮਾਂ ’ਚ ਕੀਤਾ ਬਦਲਾਅ’
NEXT STORY