ਮੁੰਬਈ—ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ (ਐੱਲ.ਆਈ.ਸੀ.) ਨੇ ਜਿਨ੍ਹਾਂ ਡੇਟ ਸਕਿਓਰਟੀਜ਼ 'ਚ ਪੈਸਾ ਲਗਾਇਆ ਹੈ ਉਨ੍ਹਾਂ 'ਚੋਂ 11,000 ਕਰੋੜ ਰੁਪਏ ਦੇ ਨਿਵੇਸ਼ 'ਤੇ ਉਸ ਨੂੰ ਇਸ਼ੂਅਰ ਵਲੋਂ ਡਿਫਾਲਟ ਦਾ ਸਾਹਮਣਾ ਕਰਨਾ ਪਿਆ ਹੈ। ਇਹ ਡੇਟ ਸਕਿਓਰਟੀਜ਼ ਖਾਸ ਤੌਰ 'ਤੇ ਡੀ.ਐੱਚ.ਐੱਫ.ਐੱਲ., ਰਿਲਾਇੰਸ ਕੈਪੀਟਲ, ਰਿਲਾਇੰਸ ਹੋਮ ਫਾਈਨੈਂਸ ਅਤੇ ਸਿੰਟੇਕਸ ਇੰਡਸਟਰੀਜ਼ ਦੇ ਹਨ, ਜਿਨ੍ਹਾਂ ਨੂੰ ਰੇਟਿੰਗ ਕੰਪਨੀਆਂ ਨੇ ਡਾਊਨਗ੍ਰੇਡ ਕਰਕੇ ਜੰਕ ਕਰ ਦਿੱਤਾ ਹੈ। ਐੱਲ.ਆਈ.ਸੀ. ਨੇ ਡੀ.ਐੱਚ.ਐੱਫ.ਐੱਲ. 'ਚ ਕੀਤੇ ਗਏ 6,500 ਕਰੋੜ ਰੁਪਏ ਨਿਵੇਸ਼ ਲਈ ਪ੍ਰੋਵਿਜਨਿੰਗ ਕੀਤੀ ਹੈ ਜੋ ਉਸ ਨੇ ਆਪਣੇ ਲਾਈਫ ਅਤੇ ਪੈਨਸ਼ਨ ਫੰਡ ਦੇ ਵਾਸਤੇ ਕੀਤੇ ਸਨ। ਕੰਪਨੀ ਨੂੰ ਜੂਨ 'ਚ ਡਾਊਨਗ੍ਰੇਡ ਕਰਕੇ ਡਿਫਾਲਟ ਕੈਟੇਗਿਰੀ 'ਚ ਪਾ ਦਿੱਤਾ ਗਿਆ ਸੀ। ਐੱਲ.ਆਈ.ਸੀ. ਕੈਪੀਟਲ 'ਚ 4,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਕੰਪਨੀ ਸਤੰਬਰ 'ਚ ਬੈਂਕਾਂ ਲਈ ਐੱਨ.ਪੀ.ਏ. ਹੋ ਗਈ ਸੀ।
ਐੱਲ.ਆਈ.ਸੀ. ਦਾ ਪੈਸਾ ਅਜਿਹੀਆਂ ਕਈ ਕੰਪਨੀਆਂ 'ਚ ਲੱਗਿਆ ਹੋਇਆ ਹੈ ਜੋ ਫਿਲਹਾਲ ਇੰਸਾਲਵੈਂਸੀ ਪ੍ਰੋਸੈੱਸ 'ਚੋਂ ਲੰਘ ਰਹੀਆਂ ਹਨ। ਇਨ੍ਹਾਂ 'ਚ ਆਲੋਕ ਇੰਡਸਟਰੀਜ਼, ਏ.ਬੀ.ਜੀ. ਸ਼ਿਪਯਾਰਡ, ਐੱਮਟੈੱਕ ਆਟੋ, ਮੰਧਾਨਾ ਇੰਡਸਟਰੀਜ਼, ਜੇਪੀ ਇੰਫਰਾਟੈੱਕ, ਜੋਤੀ ਸਟਰਕਚਰ, ਰੇਨਬੋ ਪੇਪਰਸ ਅਤੇ ਆਰਕਿਡ ਫਾਰਮ ਸ਼ਾਮਲ ਹੈ। ਦੇਸ਼ ਦੀ ਸਭ ਤੋਂ ਵੱਡੀ ਇੰਸਟੀਚਿਊਸ਼ਨਲ ਇੰਵੈਸਟਰ ਐੱਲ.ਆਈ.ਸੀ. ਦੀ ਟੋਟਲ ਡੇਟ ਬੁੱਕ 4 ਲੱਖ ਕਰੋੜ ਦੀ ਹੈ ਅਤੇ ਇਸ ਦੇ ਕੋਲ 30 ਲੱਖ ਕਰੋੜ ਰੁਪਏ ਦਾ ਐਸੇਟ ਅੰਡਰ ਮੈਨੇਜਮੈਂਟ ਹੈ। ਐੱਲ.ਆਈ.ਸੀ. ਦੇ ਕੁੱਲ 22,553 ਕਰੋੜ ਰੁਪਏ ਦੇ ਐਸੇਟ ਨੂੰ ਸਤੰਬਰ ਕੁਆਟਰ 'ਚ ਡਾਊਨਲੋਨ ਕੀਤਾ ਗਿਆ ਸੀ। ਇਸ 'ਚੋਂ 4,300 ਕਰੋੜ ਰੁਪਏ ਦੇ ਐਸੇਟ ਨੂੰ ਰੇਟਿੰਗ ਏਜੰਸੀਆਂ ਨੇ ਡਾਊਨਗ੍ਰੇਡ ਕਰਕੇ ਜੰਕ ਕੈਟੇਗਿਰੀ 'ਚ ਪਾ ਦਿੱਤਾ ਸੀ ਜੋ ਉਸ ਨੇ ਪੈਨਸ਼ਨ ਅਤੇ ਲਾਈਫ ਫੰਡ ਲਈ ਰਿਲਾਇੰਸ ਕੈਪੀਟਲ ਤੋਂ ਖਰੀਦੇ ਸਨ।
ਸ਼ੇਅਰ ਬਜ਼ਾਰ 'ਚ ਮਾਮੂਲੀ ਵਾਧਾ, ਸੈਂਸੈਕਸ 41,000 ਦੇ ਪਾਰ ਖੁੱਲ੍ਹਿਆ
NEXT STORY