ਨਵੀਂ ਦਿੱਲੀ — ਬੈਂਕਾਂ ਦੀ ਹੱਲ ਯੋਜਨਾ ਕਾਰਨ ਫਿਲਹਾਲ Jet Airways ਦਾ ਸੰਕਟ ਟੱਲ ਗਿਆ ਹੈ। ਨਰੇਸ਼ ਗੋਇਲ ਦੇ ਜੈੱਟ ਏਅਰਵੇਜ਼ ਦੇ ਚੇਅਰਮੈਨ ਅਹੁਦੇ ਤੋਂ ਅਸਤੀਫਾ ਦੇਣ ਦੇ ਬਾਅਦ ਹੁਣ 2 ਹਫਤਿਆਂ ਤੱਕ ਸਥਿਤੀ ਸਧਾਰਨ ਹੋਣ ਦੀ ਉਮੀਦ ਹੈ। ਬੈਂਕ ਜੈੱਟ ਨੂੰ 1500 ਕਰੋੜ ਰੁਪਏ ਦੇ ਰਹੇ ਹਨ। ਇਨ੍ਹਾਂ ਨਾਲ ਅਗਲੇ 5 ਹਫਤਿਆਂ ਤੱਕ ਏਅਰਲਾਈਨ ਚਲ ਸਕਦੀ ਹੈ। ਲੰਡਨ ਦੁਬਈ ਸਮੇਤ ਕਈ ਅੰਤਰਰਾਸ਼ਟਰੀ ਪੱਧਰ ਦੀਆਂ ਫਲਾਈਟਸ ਦੀ ਕੀਮਤ ਫਿਰ ਤੋਂ ਘੱਟ ਹੋ ਜਾਵੇਗੀ। 9 ਅਪ੍ਰੈਲ ਤੋਂ ਉਮੀਦ ਲਗਾਈ ਜਾ ਰਹੀ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਜੈੱਟ ਦੀਆਂ ਫਲਾਈਟਸ ਦਾ ਸਧਾਰਨ ਸੰਚਾਲਨ ਸ਼ੁਰੂ ਹੋਣ ਕਾਰਨ ਲੋਕਾਂ ਨੂੰ ਰਾਹਤ ਮਿਲੇਗੀ। ਘਟਨਾਕ੍ਰਮ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਇਹ ਸਥਿਤੀ 15 ਦਿਨਾਂ ਵਿਚ ਆਮ ਹੋ ਜਾਵੇਗੀ।
ਜਹਾਜ਼ਾਂ ਨੂੰ ਵਾਪਸ ਲਿਆਉਣ ਦੀ ਸ਼ੁਰੂ ਹੋਵੇਗੀ ਕਾਰਵਾਈ
ਖੜ੍ਹੇ ਕੀਤੇ ਗਏ ਜਹਾਜ਼ਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਕੱਲ੍ਹ ਤੋਂ ਸ਼ੁਰੂ ਕੀਤੀ ਜਾਵੇਗੀ। ਮੌਜੂਦਾ ਸਮੇਂ 'ਚ 40 ਜਹਾਜ਼ ਉਡਾਣ ਭਰ ਰਹੇ ਹਨ। ਬੈਂਕ ਤਤਕਾਲ ਪੈਸੇ ਦੇ ਰਹੇ ਹਨ ਇਸ ਲਈ ਮਹੀਨੇ ਭਰ ਵਿਚ 30 ਹੋਰ ਜਹਾਜ਼ਾਂ ਦੇ ਆਉਣ ਦੀ ਉਮੀਦ ਹੈ। ਲੀਜ਼ ਕਿਰਾਇਆ ਨਾਲ ਚੁਕਾਉਣ ਕਾਰਨ ਜੈੱਟ ਦੇ 50 ਤੋਂ ਜ਼ਿਆਦਾ ਜਹਾਜ਼ ਗਰਾਊਂਡਿਡਕਰ ਦਿੱਤੇ ਗਏ ਸਨ। ਇਹ ਹੀ ਕਾਰਨ ਸੀ ਕਿ ਰੋਜ਼ਾਨਾ ਫਲਾਈਟ ਰੱਦ ਹੋ ਰਹੀਆਂ ਸਨ। ਹਾਲਾਂਕਿ ਹਵਾਈ ਸੇਵਾ ਨਾਲ ਜੁੜੇ ਸੂਤਰਾਂ ਮੁਤਾਬਕ ਇਹ ਸਮੱਸਿਆ ਸਿਰਫ ਜੈੱਟ ਦੇ ਕਾਰਨ ਨਹੀਂਂ ਆਈ ਹੈ। ਮੰਗ-ਪੂਰਤੀ ਦੋਵਾਂ 'ਤੇ ਨਿਰਭਰ ਕਰਦਾ ਹੈ।
ਬੈਂਕ ਆਪਣੀ 51 ਫੀਸਦੀ ਹਿੱਸੇਦਾਰੀ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰਨਗੇ
ਜੈੱਟ ਦੇ ਰਿਵਾਇਵਲ ਪਲਾਨ ਬਾਰੇ 'ਚ ਉਨ੍ਹਾਂ ਨੇ ਕਿਹਾ ਕਿ ਬੈਂਕ ਆਪਣੀ ਹਿੱਸੇਦਾਰੀ ਵੇਚਣ ਦੀ ਪ੍ਰਕਿਰਿਆ 9 ਅਪ੍ਰੈਲ ਤੋਂ ਸ਼ੁਰੂ ਕਰਨਗੇ। ਇਹ 31 ਮਈ ਨੂੰ ਖਤਮ ਹੋਵੇਗਾ। ਜੂਨ ਵਿਚ ਖਰੀਦਦਾਰ ਤੈਅ ਕਰ ਲਿਆ ਜਾਵੇਗਾ। ਏਅਰਲਾਈਨ ਦਾ ਆਪਰੇਸ਼ਨ ਸਧਾਰਨ ਬਣਾਉਣ ਲਈ 4,000 ਰੁਪਏ ਚਾਹੀਦੇ ਹਨ। ਬੈਂਕÎਾਂ ਨੇ ਸਿਰਫ 1,500 ਕਰੋੜ ਰੁਪਿਆ ਦਿੱਤਾ ਹੈ। ਇਹ ਫੰਡਿੰਗ ਸਿਰਫ 5 ਹਫਤਿਆਂ ਤੱਕ ਹੀ ਏਅਰਵੇਜ਼ ਨੂੰ ਆਕਸੀਜਨ(ਜੀਵਨ) ਦੇ ਸਕੇਗੀ।
ਇਸ ਸਾਲ ਔਸਤਨ 18 ਫੀਸਦੀ ਮਹਿੰਗਾ ਸਮਾਰਟਫੋਨ ਖਰੀਦਣਗੇ ਯੂਜ਼ਰਜ਼!
NEXT STORY