ਬਿਜ਼ਨਸ ਡੈਸਕ — ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਮਜ਼ਬੂਤ ਸੰਕੇਤਾਂ ਕਾਰਨ ਅੱਜ ਭਾਰਤੀ ਸ਼ੇਅਰ ਬਾਜ਼ਾਰ ਵਾਧੇ ਨਾਲ ਬੰਦ ਹੋਏ। ਕਾਰੋਬਾਰ ਦੇ ਆਖਿਰ 'ਚ ਅੱਜ ਸੈਂਸੈਕਸ 46.64 ਅੰਕ ਯਾਨੀ 0.13 ਫੀਸਦੀ ਵਧ ਕੇ 35,739.16 'ਤੇ ਅਤੇ ਨਿਫਟੀ 13.85 ਅੰਕ ਯਾਨੀ 0.13 ਫੀਸਦੀ ਵਧ ਕੇ 10,856.70 'ਤੇ ਬੰਦ ਹੋਇਆ।
ਮਿਡਕੈਪ-ਸਮਾਲਕੈਪ ਸ਼ੇਅਰਾਂ ਵਿਚ ਗਿਰਾਵਟ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦੇ ਮਿਡਕੈਪ ਇੰਡੈਕਸ 'ਚ 0.46 ਫੀਸਦੀ ਅਤੇ ਸਮਾਲਕੈਪ ਇੰਡੈਕਸ 'ਚ 0.21 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 0.35 ਫੀਸਦੀ ਤੱਕ ਡਿੱਗ ਕੇ ਬੰਦ ਹੋਏ।
ਬੈਂਕ ਨਿਫਟੀ ਵਿਚ ਤੇਜ਼ੀ
ਬੈਂਕਿੰਗ, ਫਾਰਮਾ, ਆਈ.ਟੀ., 'ਚ ਅੱਜ ਵਾਧਾ ਦੇਖਣ ਨੂੰ ਮਿਲਿਆ ਹੈ। ਬੈਂਕ ਨਿਫਟੀ ਇੰਡੈਕਸ 0.13 ਫੀਸਦੀ, ਆਈ.ਟੀ. 'ਚ 1.26 ਫੀਸਦੀ, ਫਾਰਮਾ ਸ਼ੇਅਰ 'ਚ 0.88 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਆਟੋ ਸ਼ੇਅਰ 'ਚ 0.06 ਫੀਸਦੀ, ਮੈਟਲ ਸ਼ੇਅਰਾਂ 'ਚ 0.44 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਟਾਪ ਗੇਨਰਜ਼
ਟੀ.ਸੀ.ਐੱਸ., ਸਿਪਲਾ, ਡਾ. ਰੈੱਡੀਜ਼ ਲੈਬ, ਹਿੰਡਾਲਕੋ, ਐੱਸ.ਬੀ.ਆਈ., ਇੰਫੋਸਿਸ
ਟਾਪ ਲੂਜ਼ਰਜ਼
ਟਾਟਾ ਸਟੀਲ, ਅਦਾਨੀ ਪੋਰਟਸ, ਐੱਚ.ਯੂ.ਐੱਲ., ਭਾਰਤੀ ਏਅਰਟੈੱਲ, ਐੱਚ.ਡੀ.ਐੱਫ.ਸੀ., ਆਈਡੀਆ
ਏਅਰਸੈੱਲ-ਮੈਕਸਿਸ ਕੇਸ: ED ਨੇ ਕਾਰਤੀ ਦੇ ਖਿਲਾਫ ਕੀਤੀ ਚਾਰਜਸ਼ੀਟ ਦਾਇਰ ਪੀ ਚਿਦੰਬਰਮ
NEXT STORY