ਜਲੰਧਰ/ਨਵੀਂ ਦਿੱਲੀ (ਵੈੱਬ ਡੈਸਕ)- ਡੌਂਕੀ ਰੂਟ ਮਾਮਲੇ ਵਿੱਚ ਜਲੰਧਰ ਈ. ਡੀ. ਵੱਲੋਂ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ 13 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਇਸ ਮਾਮਲੇ ਵਿਚ ਮਹੱਤਵਪੂਰਨ ਖ਼ੁਲਾਸੇ ਅਤੇ ਸਬੂਤ ਸਾਹਮਣੇ ਆਏ ਹਨ। ਇਹ ਛਾਪੇਮਾਰੀ 18 ਦਸੰਬਰ ਨੂੰ ਕੀਤੀ ਗਈ, ਜਿਸ ਦੌਰਾਨ ਈ. ਡੀ. ਨੂੰ ਮਾਮਲੇ ਨਾਲ ਜੁੜੇ ਕਈ ਅਹਿਮ ਸਬੂਤ ਹੱਥ ਲੱਗੇ ਹਨ। 13 ਠਿਕਾਣਿਆਂ ’ਤੇ ਛਾਪੇਮਾਰੀ ਮਗਰੋਂ 19 ਕਰੋੜ ਤੋਂ ਵੱਧ ਦੀ ਬਰਾਮਦਗੀ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਛਾਪੇਮਾਰੀ ਦੌਰਾਨ ਦਿੱਲੀ 'ਚ ਇਕ ਟ੍ਰੈਵਲ ਏਜੰਟ ਦੇ ਠਿਕਾਣੇ ਤੋਂ 4.62 ਕਰੋੜ ਰੁਪਏ ਨਕਦੀ, 313 ਕਿਲੋ ਚਾਂਦੀ ਅਤੇ 6 ਕਿਲੋ ਸੋਨੇ ਦੀਆਂ ਇੱਟਾਂ ਬਰਾਮਦ ਹੋਈਆਂ ਹਨ। ਜ਼ਬਤ ਕੀਤੇ ਗਏ ਸੋਨੇ-ਚਾਂਦੀ ਦੀ ਕੁੱਲ੍ਹ ਕੀਮਤ ਲਗਭਗ 19.13 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਡੰਕੀ ਰੂਟ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਵਿਚਕਾਰ ਹੋਈਆਂ ਵ੍ਹਟਸਐਪ ਚੈਟਾਂ ਅਤੇ ਹੋਰ ਕਈ ਦਸਤਾਵੇਜ਼ ਵੀ ਮਿਲੇ ਹਨ।
ਇਹ ਵੀ ਪੜ੍ਹੋ: ਰਾਣਾ ਬਲਾਚੌਰੀਆ ਦਾ ਕਤਲ ਸਿਰਫ਼ ਟਰੇਲਰ! ਅਜੇ 35 ਹੋਰ...,ਗੈਂਗਸਟਰ ਡੋਨੀ ਬੱਲ ਦਾ ਵੱਡਾ ਖ਼ੁਲਾਸਾ

ਉੱਥੇ ਹੀ ਹਰਿਆਣਾ ਵਿੱਚ ਡੌਂਕੀ ਰੂਟ ਦੇ ਇਕ ਵੱਡੇ ਖਿਡਾਰੀ ਦੇ ਠਿਕਾਣੇ ਤੋਂ ਇਸ ਗੈਰ-ਕਾਨੂੰਨੀ ਧੰਦੇ ਨਾਲ ਸਬੰਧਤ ਕਈ ਅਹਿਮ ਰਿਕਾਰਡ ਅਤੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਅਮਰੀਕਾ ਭੇਜਣ ਦੇ ਨਾਮ ’ਤੇ ਉਮੀਦਵਾਰਾਂ ਤੋਂ ਭਾਰੀ ਰਕਮ ਵਸੂਲਦਾ ਸੀ ਅਤੇ ਭੁਗਤਾਨ ਦੀ ਗਾਰੰਟੀ ਵਜੋਂ ਉਨ੍ਹਾਂ ਦੀ ਜ਼ਮੀਨ ਅਤੇ ਮਕਾਨਾਂ ਦੇ ਕਾਗਜ਼ਾਤ ਆਪਣੇ ਕੋਲ ਰੱਖ ਲੈਂਦਾ ਸੀ। ਲੋਕਾਂ ਨੂੰ ਮੈਕਸੀਕੋ ਦੇ ਰਸਤੇ ਅਮਰੀਕਾ ਭੇਜਿਆ ਜਾਂਦਾ ਸੀ।
ਇਹ ਵੀ ਪੜ੍ਹੋ: ਰਾਣਾ ਬਲਾਚੌਰੀਆ ਦੇ ਕਤਲ 'ਤੇ ਸੁਨੀਲ ਜਾਖੜ ਨੇ ਘੇਰੀ ਪੰਜਾਬ ਸਰਕਾਰ, ਗੈਂਗਸਟਰਾਂ ਬਾਰੇ ਦਿੱਤਾ ਵੱਡਾ ਬਿਆਨ
ਉੱਥੇ ਹੀ ਹਰਿਆਣਾ ਵਿੱਚ ਡੌਂਕੀ ਰੂਟ ਦੇ ਇਕ ਵੱਡੇ ਖਿਡਾਰੀ ਦੇ ਠਿਕਾਣੇ ਤੋਂ ਇਸ ਗੈਰ-ਕਾਨੂੰਨੀ ਧੰਦੇ ਨਾਲ ਸਬੰਧਤ ਕਈ ਅਹਿਮ ਰਿਕਾਰਡ ਅਤੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਅਮਰੀਕਾ ਭੇਜਣ ਦੇ ਨਾਮ ’ਤੇ ਉਮੀਦਵਾਰਾਂ ਤੋਂ ਭਾਰੀ ਰਕਮ ਵਸੂਲਦਾ ਸੀ ਅਤੇ ਭੁਗਤਾਨ ਦੀ ਗਾਰੰਟੀ ਵਜੋਂ ਉਨ੍ਹਾਂ ਦੀ ਜ਼ਮੀਨ ਅਤੇ ਮਕਾਨਾਂ ਦੇ ਕਾਗਜ਼ਾਤ ਆਪਣੇ ਕੋਲ ਰੱਖ ਲੈਂਦਾ ਸੀ। ਲੋਕਾਂ ਨੂੰ ਮੈਕਸੀਕੋ ਦੇ ਰਸਤੇ ਅਮਰੀਕਾ ਭੇਜਿਆ ਜਾਂਦਾ ਸੀ। ਸਰਚ ਆਪਰੇਸ਼ਨਾਂ ਅਧੀਨ ਆਉਣ ਵਾਲੇ ਹੋਰ ਵਿਅਕਤੀਆਂ ਦੇ ਟਿਕਾਣਿਆਂ ਤੋਂ ਅਪਰਾਧਿਕ ਦਸਤਾਵੇਜ਼, ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ: ਰਾਣਾ ਬਲਾਚੌਰੀਆ ਦੇ ਪਿਤਾ ਆਏ ਕੈਮਰੇ ਸਾਹਮਣੇ, ਗੈਂਗਸਟਰ ਡੋਨੀ ਬੱਲ ਨੂੰ ਲੈ ਕੇ ਕੀਤੇ ਵੱਡੇ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਣਾ ਬਲਾਚੌਰੀਆ ਦੇ ਕਤਲ 'ਤੇ ਸੁਨੀਲ ਜਾਖੜ ਨੇ ਘੇਰੀ ਪੰਜਾਬ ਸਰਕਾਰ, ਗੈਂਗਸਟਰਾਂ ਬਾਰੇ ਦਿੱਤਾ ਵੱਡਾ ਬਿਆਨ
NEXT STORY