ਨਵੀਂ ਦਿੱਲੀ—ਆਰਥਿਕ ਸੁਸਤੀ ਨੂੰ ਦੇਖਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੋ ਵਾਰ ਪ੍ਰੈੱਸ ਕਾਨਫਰੈਂਸ ਕਰਕੇ ਸੁਧਾਰਾਂ ਦੇ ਐਲਾਨ ਕਰ ਚੁੱਕੀ ਹੈ। ਵੀਰਵਾਰ ਨੂੰ ਵਿੱਤ ਮੰਤਰੀ ਨੇ ਬੈਂਕਾਂ ਨੂੰ ਕਿਹਾ ਕਿ ਉਹ ਮਾਰਚ 2020 ਤੱਕ ਸੂਖਮ, ਛੋਟੇ ਅਤੇ ਮੱਧ Àਪਕਰਮਾਂ (ਐੱਮ.ਐੱਸ.ਐੱਮ.ਆਈ.ਐੱਸ.) ਦੇ ਦਬਾਅ ਵਾਲੇ ਕਰਜ਼ ਨੂੰ ਐੱਨ.ਪੀ.ਏ. ਘੋਸ਼ਿਤ ਨਹੀਂ ਕਰਨ। ਨਾਲ ਹੀ ਸਰਕਾਰ ਨੇ ਬੈਂਕ 'ਚ ਐੱਮ.ਐੱਸ.ਐੱਮ.ਈ. ਦੇ ਕਰਜ਼ ਦੇ ਪੁਨਰਗਠਨ 'ਤੇ ਕੰਮ ਕਰਨ ਨੂੰ ਕਿਹਾ ਹੈ। ਵਿੱਤੀ ਮੰਤਰੀ ਨੇ ਇਹ ਵੀ ਕਿਹਾ ਕਿ ਕਰਜ਼ ਲੈਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ 400 ਜ਼ਿਲਿਆਂ 'ਚ 'ਲੋਨ ਮੇਲਾ' ਲਗਾਇਆ ਜਾਵੇਗਾ।
ਜਨਤਕ ਖੇਤਰ ਦੇ ਬੈਂਕਾਂ ਦੇ ਪ੍ਰਮੁੱਖ ਦੇ ਨਾਲ ਬੈਠਕ ਦੇ ਬਾਅਦ ਵਿੱਤੀ ਮੰਤਰੀ ਨਿਰਮਲਾ ਸੀਤਾਰਮਣ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਰਿਜ਼ਰਵ ਬੈਂਕ ਦੇ ਵੱਲੋ ਪਹਿਲੇ ਹੀ ਪਰਿਪੱਤਰ ਜਾਰੀ ਕੀਤਾ ਜਾ ਚੁੱਕਾ ਹੈ ਜਿਸ 'ਚ ਕਿਹਾ ਗਿਆ ਹੈ ਕਿ ਐੱਮ.ਐੱਸ.ਐੱਮ.ਈ. ਦੇ ਦਬਾਅ ਵਾਲੇ ਦਰਜ਼ ਨੂੰ ਐੱਨ.ਪੀ.ਏ. ਘੋਸ਼ਿਤ ਨਹੀਂ ਕੀਤਾ ਜਾਵੇ।
ਵਿੱਤ ਮੰਤਰੀ ਨੇ ਕਿਹਾ ਕਿ ਇਸ ਨਾਲ ਐੱਮ.ਐੱਸ.ਐੱਮ.ਈ. ਖੇਤਰ ਦੀ ਮਦਦ ਹੋ ਸਕੇਗੀ। ਵਿੱਤ ਮੰਤਰੀ ਨੇ ਕਿਹਾ ਕਿ ਬੈਂਕਾਂ ਨੇ ਕੁਝ ਅਜਿਹੀਆਂ ਗੈਰ ਬੈਕਿੰਗ ਵਿੱਤੀ ਕੰਪਨੀਆਂ (ਐੱਨ.ਬੀ.ਐੱਫ.ਸੀ.ਐੱਸ) ਦੀ ਪਛਾਣ ਕੀਤੀ ਹੈ,ਜਿਨ੍ਹਾਂ ਨੂੰ ਕਰਜ਼ ਉਪਲੱਬਧ ਕਰਵਾਇਆ ਜਾ ਸਕਦਾ ਹੈ। ਅਜਿਹੇ 'ਚ ਕਰਜ਼ ਲੈਣ ਦੇ ਇਛੁੱਕ ਲੋਕਾਂ ਨੂੰ ਨਕਦੀ ਅਤੇ ਕਰਜ਼ ਉਪਲੱਬਧ ਕਰਵਾਇਆ ਜਾ ਸਕੇਗਾ।
ਸੀਤਾਰਮਣ ਨੇ ਦੱਸਿਆ ਕਿ ਬੈਂਕ ਕਰਜ਼ ਦੇਣ ਦੇ ਇਰਾਦੇ ਨਾਲ 29 ਸਤੰਬਰ ਤੋਂ ਪਹਿਲਾਂ 200 ਜ਼ਿਲਿਆਂ 'ਚ ਐੱਨ.ਬੀ.ਐੱਫ.ਸੀ. ਅਤੇ ਖੁਦਰਾ ਕਰਜ਼ਦਾਰਾਂ ਦੇ ਨਾਲ ਮੀਟਿੰਗ ਕਰਨਗੇ। ਦੂਜੇ ਪੜ੍ਹਾਅ 'ਚ 10 ਅਕਤੂਬਰ ਦੇ ਵਿਚਕਾਰ 200 ਹੋਰ ਜ਼ਿਲਿਆ 'ਚ ਅਜਿਹਆਂ ਮੀਟਿੰਗਾਂ ਹੋਣਗੀਆਂ। ਭਾਵ ਕੁੱਲ ਮਿਲਾ ਕੇ 400 ਜ਼ਿਲਿਆਂ 'ਚ ਇਸ ਤਰ੍ਹਾਂ ਦੀਆਂ ਮੀਟਿੰਗਾਂ ਹੋਣਗੀਆਂ।
ਕਲੈਰੀਕਲ ਦੀਆਂ 100 ਪੋਸਟਾਂ ਲਈ ਜੰਮੂ ’ਚ ਪ੍ਰੀਖਿਆ ਅੱਜ, ਘਾਟੀ ’ਚ ਖੋਲ੍ਹੀਆਂ ਜਾਣਗੀਆਂ ਨਵੀਆਂ ਬਰਾਂਚਾਂ
NEXT STORY