ਜਲੰਧਰ(ਨਰੇਸ਼ ਕੁਮਾਰ) — ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਹਟਾਏ ਜਾਣ ਅਤੇ ਲੱਦਾਖ ਨੂੰ ਕੇਂਦਰ ਸ਼ਾਸਿਤ (ਯੂ. ਟੀ.) ਬਣਾਏ ਜਾਣ ਤੋਂ ਬਾਅਦ ਹੁਣ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਜੰਮੂ-ਕਸ਼ਮੀਰ ’ਚ ਆਪਣੀ ਪਕੜ ਮਜ਼ਬੂਤ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮਕਸਦ ਨਾਲ ਬੈਂਕ ਵੱਲੋਂ ਕੁੱਝ ਮਹੀਨੇ ਪਹਿਲਾਂ ਲਈ ਗਈ ਕਲੈਰੀਕਲ ਪੋਸਟ ਦੀ ਪ੍ਰੀਖਿਆ ਲਈ ਚੁਣੇ ਗਏ ਉਮੀਦਵਾਰਾਂ ਦੀ ਦੂਜੇ ਦੌਰ ਦੀ ਪ੍ਰੀਖਿਆ 20 ਸਤੰਬਰ ਨੂੰ ਜੰਮੂ ’ਚ ਹੋਵੇਗੀ। ਇਸ ਪ੍ਰੀਖਿਆ ’ਚ ਪਾਸ ਹੋਣ ਵਾਲੇ 100 ਉਮੀਦਵਾਰਾਂ ਨੂੰ ਐੱਸ. ਬੀ. ਆਈ. ਇਸ ਰੀਜਨ ’ਚ ਕਲੈਰੀਕਲ ਪੋਸਟ ’ਤੇ ਰੱਖੇਗਾ। ਇਨ੍ਹਾਂ ’ਚੋਂ 30 ਕਲਰਕ ਲੱਦਾਖ, 30 ਜੰਮੂ ਅਤੇ 40 ਹੋਰ ਖੇਤਰਾਂ ’ਚ ਤਾਇਨਾਤ ਕੀਤੇ ਜਾਣਗੇ।
ਕਸ਼ਮੀਰ ਘਾਟੀ ’ਚ ਖੋਲ੍ਹੀਆਂ ਜਾਣਗੀਆਂ ਨਵੀਆਂ ਬਰਾਂਚਾਂ
ਇਸ ਪ੍ਰੀਖਿਆ ’ਚ ਪਾਸ ਹੋਣ ਵਾਲੇ ਉਮੀਦਵਾਰਾਂ ਨੂੰ ਫਿਲਹਾਲ ਬੈਂਕ ਦੀਆਂ ਮੌਜੂਦਾ ਬਰਾਂਚਾਂ ’ਚ ਹੀ ਤਾਇਨਾਤ ਕੀਤਾ ਜਾਵੇਗਾ ਪਰ ਇਹ ਨਿਯੁਕਤੀਆਂ ਇਸ ਇਲਾਕੇ ’ਚ ਬੈਂਕ ਦੇ ਵਿਸਥਾਰ ਅਤੇ ਪਕੜ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਦਾ ਹਿੱਸਾ ਹਨ ਕਿਉਂਕਿ ਬੈਂਕ ਆਉਣ ਵਾਲੇ ਦਿਨਾਂ ’ਚ ਸਿਰਫ ਲੱਦਾਖ ਹੀ ਨਹੀਂ, ਸਗੋਂ ਕਸ਼ਮੀਰ ਘਾਟੀ ’ਚ ਵੀ ਨਵੀਆਂ ਬਰਾਂਚਾਂ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ। ਬੈਂਕ ਨੇ ਲੱਦਾਖ ਇਲਾਕੇ ’ਚ ਦੋ ਹੋਰ ਬਰਾਂਚਾਂ ਲਈ ਸਰਵੇ ਦਾ ਕੰਮ ਪੂਰਾ ਕਰ ਲਿਆ ਹੈ ਅਤੇ ਇਨ੍ਹਾਂ ਦੀ ਓਪਨਿੰਗ ਦੀ ਮਨਜ਼ੂਰੀ ਤੋਂ ਬਾਅਦ ਇਹ ਬਰਾਂਚਾਂ ਖੁੱਲ੍ਹ ਜਾਣਗੀਆਂ, ਜਦੋਂ ਕਿ 2 ਹੋਰ ਬਰਾਂਚਾਂ ਖੋਲ੍ਹਣ ਲਈ ਬੈਂਕ ਨੂੰ ਆਰਮੀ ਵੱਲੋਂ ਵੀ ਅਪੀਲ ਕੀਤੀ ਗਈ ਹੈ। ਫਿਲਹਾਲ ਜੰਮੂ-ਕਸ਼ਮੀਰ ’ਚ ਸਟੇਟ ਬੈਂਕ ਆਫ ਇੰਡੀਆ ਦੀਆਂ ਕੁਲ 184 ਬਰਾਂਚਾਂ ਹਨ, ਜਿਨ੍ਹਾਂ ’ਚੋਂ 70 ਬਰਾਂਚਾਂ ਕਸ਼ਮੀਰ ’ਚ ਹਨ, ਜਦੋਂ ਕਿ ਜੰਮੂ ’ਚ 100 ਅਤੇ ਲੱਦਾਖ ’ਚ 14 ਬਰਾਂਚਾਂ ਹਨ।
ਸਟੇਟ ਬੈਂਕ ਆਫ ਇੰਡੀਆ ਦੇ ਚੇਅਰਮੈਨ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਕਈ ਯੋਜਨਾਵਾਂ ਦਾ ਫਾਇਦਾ ਜੰਮੂ-ਕਸ਼ਮੀਰ ਦੇ ਸਥਾਨਕ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਸੀ। ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਬੈਂਕਾਂ ਦੇ ਜ਼ਰੀਏ ਹੀ ਜ਼ਮੀਨੀ ਪੱਧਰ ’ਤੇ ਲਾਗੂ ਹੋਣੀਆਂ ਹਨ ਅਤੇ ਅਜਿਹਾ ਉਦੋਂ ਹੋ ਸਕਦਾ ਹੈ, ਜਦੋਂ ਜ਼ਮੀਨੀ ਪੱਧਰ ’ਤੇ ਲੋਕ ਬੈਂਕਾਂ ਨਾਲ ਜੁੜਨ ਅਤੇ ਹਰ ਇਲਾਕੇ ’ਚ ਬੈਂਕਾਂ ਦੀਆਂ ਬਰਾਂਚਾਂ ਹੋਣ। ਐੱਸ. ਬੀ. ਆਈ. ਫਿਲਹਾਲ ਜੰਮੂ-ਕਸ਼ਮੀਰ ’ਚ ਬਰਾਂਚਾਂ ਖੋਲ੍ਹਣ ਨੂੰ ਲੈ ਕੇ ਲੋਕਾਂ ਦੀ ਜ਼ਰੂਰਤ ਦਾ ਮੁਲਾਂਕਣ ਅਤੇ ਹਾਲਾਤ ਦਾ ਜਾਇਜ਼ਾ ਲੈ ਰਿਹਾ ਹੈ ਅਤੇ ਪੂਰੀ ਜਾਣਕਾਰੀ ਜੁਟਾਉਣ ਤੋਂ ਬਾਅਦ ਜਿਨ੍ਹਾਂ ਇਲਾਕਿਆਂ ’ਚ ਬੈਂਕ ਦੀ ਬ੍ਰਾਂਚ ਖੋਲ੍ਹਣ ਦੀ ਜ਼ਰੂਰਤ ਹੋਈ ਤਾਂ ਐੱਸ. ਬੀ. ਆਈ. ਆਪਣੀ ਨਵੀਂ ਬਰਾਂਚ ਜ਼ਰੂਰ ਖੋਲ੍ਹੇਗਾ ਕਿਉਂਕਿ ਦੇਸ਼ ਦੇ ਵੱਡੇ ਬੈਂਕਰ ਹੋਣ ਦੇ ਨਾਤੇ ਲੋਕਾਂ ਨੂੰ ਬੁਨਿਆਦੀ ਬੈਂਕਿੰਗ ਸੇਵਾਵਾਂ ਉਪਲੱਬਧ ਕਰਵਾਉਣਾ ਸਾਡੀ ਜ਼ਿੰਮੇਵਾਰੀ ਦਾ ਹਿੱਸਾ ਵੀ ਹੈ।
ਅਫ਼ਸਰਾਂ ਤੇ ਨੇਤਾਵਾਂ ਨੂੰ ਬਲੈਕਮੇਲ ਕਰਨ ਵਾਲੀ ਹਨੀ ਟਰੈਪ ਗੈਂਗ ਦੀਆਂ 5 ਔਰਤਾਂ ਗ੍ਰਿਫਤਾਰ
NEXT STORY