ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਲਾਕਡਾਉਨ ਨੂੰ ਦੋ ਹਫਤਿਆਂ ਲਈ ਵਧਾ ਦਿੱਤਾ ਹੈ। ਲਾਕਡਾਉਨ ਦਾ ਤੀਜਾ ਪੜਾਅ 17 ਮਈ ਤੱਕ ਰਹੇਗਾ। ਗ੍ਰਹਿ ਮੰਤਰਾਲੇ ਨੇ ਇਸ ਬਾਰੇ ਆਦੇਸ਼ ਜਾਰੀ ਕੀਤਾ ਹੈ। ਇਸ ਵਾਰ ਵੱਖ-ਵੱਖ ਜ਼ੋਨ ਦੇ ਹਿਸਾਬ ਨਾਲ ਲਾਕਡਾਉਨ ਦੇ ਦੌਰਾਨ ਲੋਕਾਂ ਨੂੰ ਛੋਟ ਮਿਲੇਗੀ। ਹਾਲਾਂਕਿ ਇਸ ਵਾਰ ਗ੍ਰੀਨ ਅਤੇ ਆਰੇਂਜ ਜ਼ੋਨ ਵਿਚ ਸ਼ਰਤਾਂ ਨਾਲ ਕੁਝ ਛੋਟ ਦਿੱਤੀ ਜਾਵੇਗੀ।
ਇਹ ਵੀ ਦੇਖੋ- 70 ਸਾਲਾਂ 'ਚ ਪਹਿਲੀ ਵਾਰ Dairy milk ਨੇ ਬਦਲਿਆ ਆਪਣਾ ਲੋਗੋ, ਕੋਰੋਨਾ ਵਾਰੀਅਰਸ ਨੂੰ ਕਿਹਾ Thank you
ਜ਼ਿਕਰਯੋਗ ਹੈ ਕਿ ਆਰੇਂਜ ਜ਼ੋਨ ਵਿਚ ਟੈਕਸੀ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਵਿਚ ਸ਼ਰਤ ਇਹ ਹੈ ਕਿ ਇਕ ਵਾਹਨ ਵਿਚ 1 ਚਾਲਕ ਅਤੇ 1 ਯਾਤਰੀ ਹੀ ਹੋ ਸਕਦੇ ਹਨ ਕਿਉਂਕਿ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੱਕਰਵਾਰ ਨੂੰ ਹੀ ਮੰਤਰੀਆਂ ਨਾਲ ਬੈਠਕ ਕੀਤੀ। ਇਸ ਵਿਚ ਕੋਰੋਨਾ ਸੰਕਰਮਨ ਤੇ ਸਿਹਤ ਮੰਤਰਾਲੇ ਨੇ ਦੇਸ਼ ਨੂੰ 3 ਜ਼ੋਨ ਵਿਚ ਵੰਡਿਆ ਹੈ। ਗ੍ਰੀਨ ਜ਼ੋਨ ਵਿਚ 319 ਅਤੇ ਆਰੇਂਜ ਜ਼ੋਨ ਵਿਚ 284 ਜ਼ਿਲੇ ਹਨ। ਦਿੱਲੀ, ਮੁੰਬਈ, ਕੋਲਕਾਤਾ, ਅਹਿਮਦਾਬਾਦ ਸਮੇਤ 130 ਜ਼ਿਲੇ ਰੈੱਡ ਜ਼ੋਨ ਵਿਚ ਹਨ।
ਇਹ ਵੀ ਪੜੋ- ਲਾਕਡਾਉਨ ਵਿਚਕਾਰ ਉਪਭੋਗਤਾਵਾਂ ਨੂੰ ਰਾਹਤ, ਸਸਤਾ ਹੋਇਆ LPG ਸਿਲੰਡਰ
ਗ੍ਰੀਨ ਜ਼ੋਨ ਅਤੇ ਆਰੇਂਜ ਜ਼ੋਨ ਵਿਚ ਸ਼ਰਤਾਂ ਨਾਲ ਛੋਟ ਮਿਲੇਗੀ। ਰੈੱਡ ਜ਼ੋਨ ਵਿਚ ਅਜੇ ਕੋਈ ਛੋਟ ਨਹੀਂ ਮਿਲੇਗੀ। ਹਵਾਈ ਯਾਤਰਾ, ਰੇਲ, ਮੈਟਰੋ ਅਤੇ ਸੂਬੇ ਅੰਦਰ ਆਵਾਜਾਈ ਲਈ ਪਾਬੰਦੀ ਜਾਰੀ ਰਹੇਗੀ। ਕਿਸੇ ਵੀ ਤਰੀਕੇ ਦੇ ਮਾਲ ਅਤੇ ਸਿਨੇਮਾ ਹਾਲ ਵਿਚ ਭੀੜ ਇਕੱਠੀ ਨਹੀਂ ਹੋਵੇਗੀ। ਮਾਲ ਅਤੇ ਸਿਨੇਮਾ ਹਾਲ ਖੋਲਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਦੇਸ਼ ਵਿਚ ਕੁਝ ਸੈਕਟਰ ਗ੍ਰੀਨ ਜ਼ੋਨ ਵਿਚ ਆਉਣ ਦੇ ਬਾਵਜੂਦ ਵੀ ਬੰਦ ਰਹਿਣਗੇ। ਇਹ ਪਾਬੰਦੀਆਂ ਸੰਕਰਮਨ ਦੇ ਫੈਲਾਅ ਨੂੰ ਰੋਕਣ ਲਈ ਲਗਾਈਆਂ ਗਈਆਂ ਹਨ। ਸਕੂਲ, ਕਾਲਜ, ਸੰਸਥਾਵਾਂ, ਹਾਸਪਤਾਲ ਸੇਵਾਵਾਂ ਅਤੇ ਰੈਸਟੋਰੈਂਟ ਬੰਦ ਰਹਿਣਗੇ।
ਗ੍ਰੀਨ ਜ਼ੋਨ ਨੂੰ ਮਿਲੇਗੀ ਇਹ ਛੋਟ
ਦੇਸ਼ ਦੇ 319 ਜ਼ਿਲੇ ਗ੍ਰੀਨ ਜ਼ੋਨ ਵਿਚ ਹਨ। ਅਜਿਹੇ ਜ਼ਿਲਿਆ ਨੂੰ 3 ਮਈ ਨੂੰ ਖਤਮ ਹੋ ਰਹੇ ਲਾਕਡਾਉਨ ਪੜਾਅ-2 ਦੇ ਬਾਅਦ ਛੋਟ ਦਿੱਤੀ ਜਾ ਸਕਦੀ ਹੈ। ਸਰਕਾਰ ਪਹਿਲਾਂ ਹੀ ਫੈਕਟਰੀਆਂ ਅਤੇ ਦੁਕਾਨਾਂ ਖੋਲਣ ਨੂੰ ਲੈ ਕੇ ਗਾਈਡਲਾਈਂਸ ਜਾਰੀ ਕਰ ਚੁੱਕੀ ਹੈ। ਹਾਲਾਂਕਿ ਆਖਰੀ ਫੈਸਲਾ ਸੂਬਾ ਸਰਕਾਰਾਂ 'ਤੇ ਛੱਡਿਆ ਜਾ ਸਕਦਾ ਹੈ। ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਨਾ ਹਰ ਹਾਲਤ ਵਿਚ ਲਾਜ਼ਮੀ ਹੋਵੇਗਾ।
RBI ਗਵਰਨਰ ਸ਼ਕਤੀਕਾਂਤ ਦਾਸ ਅੱਜ ਕਰਣਗੇ ਬੈਂਕ ਪ੍ਰਮੁਖਾਂ ਨਾਲ ਬੈਠਕ
NEXT STORY