ਨਵੀਂ ਦਿੱਲੀ - ਲਗਾਤਾਰ ਤੀਜੀ ਵਾਰ ਐਲ.ਪੀ.ਜੀ. ਸਿਲੰਡਰ ਦੀ ਕੀਮਤ 'ਚ ਕਟੌਤੀ ਕੀਤੀ ਗਈ ਹੈ। ਮਈ ਮਹੀਨੇ ਵਿਚ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਿਚ 162.50 ਦੀ ਕਟੌਤੀ ਕੀਤੀ ਗਈ ਹੈ। ਕੰਪਨੀ ਹਰ ਮਹੀਨੇ ਦੀ 1 ਤਾਰੀਖ ਨੂੰ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ। ਇਸ ਕਟੌਤੀ ਦੇ ਬਾਅਦ ਦਿੱਲੀ ਵਿਚ 14.2 ਕਿਲੋਗ੍ਰਾਮ ਦੇ ਗੈਰ-ਸਬਸਿਡੀ ਵਾਲੇ ਐਲ.ਪੀ.ਜੀ. ਸਿਲੰਡਰ ਦੀ ਕੀਮਤ 744 ਰੁਪਏ ਤੋਂ ਘੱਟ ਕੇ 581.50 ਹੋ ਗਈ ਹੈ।
ਮੁੰਬਈ ਵਿਚ ਐਲ.ਪੀ.ਜੀ. ਸਿਲੰਡਰ ਦੀ ਕੀਮਤ 579 ਹੋਵੇਗੀ ਜਦੋਂਕਿ ਪਹਿਲਾਂ ਐਲ.ਪੀ.ਜੀ. ਸਿਲੰਡਰ ਦੀ ਕੀਮਤ 714.50 ਰੁਪਏ ਸੀ। ਕੋਲਕਾਤਾ ਵਿਚ ਸਿਲੰਡਰ ਦੀ ਕੀਮਤ ਵਿਚ 190 ਰੁਪਏ ਦੀ ਕਟੌਤੀ ਹੋਈ ਹੈ। ਹੁਣ ਇਥੇ ਇਕ ਸਿਲੰਡਰ 584.50 ਰੁਪਏ ਦਾ ਹੋ ਗਿਆ ਹੈ। ਇਸ ਦੇ ਨਾਲ ਹੀ ਚੇਨਈ ਵਿਚ ਐਲ.ਪੀ.ਜੀ. ਸਿਲੰਡਰ 569.50 ਰੁਪਏ ਦਾ ਹੋ ਗਿਆ ਹੈ।ਸਿਲੰਡਰ ਦੀ ਦਰ ਹਰ ਮਹੀਨੇ ਦੇ ਪਹਿਲੇ ਦਿਨ ਬਦਲੀ ਜਾਂਦੀ ਹੈ, ਪਿਛਲੇ ਦੋ ਮਹੀਨਿਆਂ ਤੋਂ ਕੀਮਤਾਂ ਵਿਚ ਕਟੌਤੀ ਹੋ ਰਹੀ ਹੈ ਜਦੋਂਕਿ ਪਿਛਲੇ ਸਾਲ ਅਗਸਤ ਤੋਂ ਕੀਮਤਾਂ ਵਧ ਰਹੀਆਂ ਸਨ।
25 ਮਾਰਚ ਤੋਂ ਸ਼ੁਰੂ ਹੋਏ ਕੋਰੋਨਾ ਲਾਕਡਾਉਨ ਤੋਂ ਬਾਅਦ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਸਿਲੰਡਰ ਦੀ ਖਰੀਦ ਨੂੰ ਲੈ ਕੇ ਘਬਰਾਹਟ ਦੇਖੀ ਜਾ ਰਹੀ ਹੈ। ਵਿਕਰੇਤਾ ਇਸ ਗੱਲ 'ਤੇ ਜ਼ੋਰ ਦੇ ਰਹੇ ਹਨ ਕਿ ਦੇਸ਼ ਵਿਚ ਐਲ.ਪੀ.ਜੀ. ਸਿਲੰਡਰ ਦੀ ਕੋਈ ਕਮੀ ਨਹੀਂ ਹੈ ਅਤੇ ਸਥਾਨਕ ਮੰਗ ਨੂੰ ਪੂਰਾ ਕਰਨ ਲਈ ਗੈਸ ਦੇ ਲੌੜੀਂਦੇ ਭੰਡਾਰ ਹਨ।
ਦੇਸ਼ ਦੇ ਪ੍ਰਮੁੱਖ ਮਹਾਂਨਗਰਾਂ ਵਿਚ ਗੈਰ ਸਬਸਿਡੀ ਵਾਲੇ ਐਲ.ਪੀ.ਜੀ. ਸਿਲੰਡਰ ਦੀ ਕੀਮਤ
ਸ਼ਹਿਰ 1 ਮਈ ਨੂੰ ਕੀਮਤ 1 ਅਪਰੈਲ ਤੋਂ ਕੀਮਤ
ਦਿੱਲੀ 581.50 744.00
ਕੋਲਕਾਤਾ 584.50 774.50
ਮੁੰਬਈ 579.00 714.50
ਚੇਨੱਈ 569.50 761.50
ਵਪਾਰਕ ਗੈਸ ਸਿਲੰਡਰ 256 ਰੁਪਏ ਹੋਇਆ ਸਸਤਾ
ਘਰੇਲੂ ਰਸੋਈ ਗੈਸ ਤੋਂ ਇਲਾਵਾ ਵਪਾਰਕ ਗੈਸ ਦੀਆਂ ਕੀਮਤਾਂ ਵਿਚ ਵੀ ਭਾਰੀ ਕਟੌਤੀ ਕੀਤੀ ਗਈ ਹੈ। ਰਾਜਧਾਨੀ ਦਿੱਲੀ ਵਿਚ 19 ਕਿਲੋ ਵਪਾਰਕ(ਕਮਰਸ਼ਿਅਲ) ਗੈਸ ਸਿਲੰਡਰ ਦੀ ਕੀਮਤ 256 ਰੁਪਏ ਘਟਾ ਕੇ 1029.50 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਕੋਲਕਾਤਾ ਵਿਚ ਇਸ ਦੀ ਕੀਮਤ 1086.00 ਰੁਪਏ ਹੋ ਗਈ ਹੈ। ਵਪਾਰਕ ਗੈਸ ਸਿਲੰਡਰ ਮੁੰਬਈ ਵਿਚ 978 ਰੁਪਏ ਅਤੇ ਚੇਨਈ ਵਿਚ 1144.50 ਰੁਪਏ ਦਾ ਹੋ ਗਿਆ ਹੈ।
ਮਹਾਂਨਗਰਾਂ ਵਿਚ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ
ਸ਼ਹਿਰ ਮਈ 1 ਕੀਮਤ ਅਪਰੈਲ 1 ਦੀ ਕੀਮਤ
ਦਿੱਲੀ 1029.50 1285.50
ਕੋਲਕਾਤਾ 1086.00 1348.50
ਮੁੰਬਈ 978.00 1234.50
ਚੇਨਈ 1144.50 1402.00
ਸਰਕਾਰ ਨੂੰ ਵੱਡਾ ਝਟਕਾ, ਅਪ੍ਰੈਲ 'ਚ GST ਕੁਲੈਕਸ਼ਨ ਹੁਣ ਤੱਕ ਦੇ ਰਿਕਾਰਡ ਹੇਠਲੇ ਪੱਧਰ 'ਤੇ
NEXT STORY